ਸਟੂਡੈਂਟ ਲਾਈਫ ਦੇ ਪਹਿਲੂਆਂ ਨੂੰ ਸਾਹਮਣੇ ਲਿਆਉਂਦੀ ਹੈ ‘ਕ੍ਰੈਸ਼ ਕੋਰਸ’

08/02/2022 1:26:31 PM

ਮੁੰਬਈ (ਬਿਊਰੋ)– ਪ੍ਰਤਿਭਾਸ਼ਾਲੀ ਨੌਜਵਾਨ ਸਟਾਰਕਾਸਟ ਨਾਲ ਭਰਪੂਰ ਐਮਾਜ਼ੋਨ ਪ੍ਰਾਈਮ ਵੀਡੀਓ ਦੀ ‘ਕ੍ਰੈਸ਼ ਕੋਰਸ’ ਇਕ ਅਜਿਹੀ ਲੜੀ ਹੈ, ਜੋ ਮੁੱਖ ਤੌਰ ’ਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਸਾਹਮਣੇ ਲਿਆ ਕੇ ਉਨ੍ਹਾਂ ਨੂੰ ਆਕਰਸ਼ਿਤ ਕਰਦੀ ਹੈ।

ਹਮੇਸ਼ਾ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਵਿਜੇ ਮੌਰੀਆ ਇਸ ਸੀਰੀਜ਼ ’ਚ ਬਤੌਰ ਨਿਰਦੇਸ਼ਕ ਆ ਰਹੇ ਹਨ। ‘ਕ੍ਰੈਸ਼ ਕੋਰਸ’ ਦਾ ਨਿਰਦੇਸ਼ਨ ਕਰਨ ਵਾਲੇ ਵਿਜੇ ਮੌਰਿਆ, ਜੋ ਕਿ ਇਕ ਅਦਾਕਾਰ ਵੀ ਹਨ, ਦਾ ਇਕ ਨਿਰਦੇਸ਼ਕ ਦੇ ਰੂਪ ’ਚ ਇਕ ਵੱਖਰਾ ਅਨੁਭਵ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਲਾਲ ਸਿੰਘ ਚੱਢਾ’ ਦੇ ਬਾਈਕਾਟ ਦੀ ਉਠੀ ਮੰਗ, ਕਰੀਨਾ ਕਪੂਰ ਤੇ ਆਮਿਰ ਖ਼ਾਨ ਨੇ ਦਿੱਤੀ ਇਹ ਪ੍ਰਤੀਕਿਰਿਆ

ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਨੇ ਸਾਂਝਾ ਕੀਤਾ, ‘‘ਨਹੀਂ, ਮੈਂ ਆਪਣੇ ਅੰਦਰਲੇ ਅਦਾਕਾਰ ਨੂੰ ਕੰਟਰੋਲ ਨਹੀਂ ਕੀਤਾ। ਜਦੋਂ ਮੈਂ ਆਪਣੇ ਅਦਾਕਾਰ ਨੂੰ ਦੱਸਦਾ ਹਾਂ ਤਾਂ ਮੈਂ ਅੰਤ ’ਚ ਉਸ ਦੇ ਸਾਰੇ ਕਿਰਦਾਰ ਨਿਭਾਉਂਦਾ ਹਾਂ। ਨਿਰਦੇਸ਼ਕ ਬਣਨਾ ਵਧੇਰੇ ਮਜ਼ੇਦਾਰ ਹੈ ਕਿਉਂਕਿ ਤੁਹਾਨੂੰ ਸਾਰੇ ਕਿਰਦਾਰ ਨਿਭਾਉਣੇ ਪੈਂਦੇ ਹਨ।’’

ਉਨ੍ਹਾਂ ਅੱਗੇ ਕਿਹਾ, ‘‘ਮੈਂ ਉਨ੍ਹਾਂ ਨੂੰ ਬਚਪਨ ਤੋਂ ਦੇਖਦਾ ਆ ਰਿਹਾ ਹਾਂ, ਇਸ ’ਚ ਕੋਈ ਸ਼ੱਕ ਨਹੀਂ ਕਿ ਉਹ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਅਦਾਕਾਰ ਹੈ।’’ ‘ਕ੍ਰੈਸ਼ ਕੋਰਸ’ ਦਾ 5 ਅਗਸਤ ਤੋਂ ਭਾਰਤ ਤੇ 240 ਹੋਰ ਦੇਸ਼ਾਂ ਤੇ ਖੇਤਰਾਂ ’ਚ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਪ੍ਰੀਮੀਅਰ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News