ਬਾਲੀਵੁੱਡ 'ਚ ਵਧਿਆ ਕੋਰੋਨਾ ਦਾ ਕਹਿਰ, ਹੁਣ 'ਕਬੀਰ ਸਿੰਘ' ਦੀ ਇਹ ਅਦਾਕਾਰਾ ਆਈ ਚਪੇਟ 'ਚ

4/7/2021 6:29:33 PM

ਨਵੀਂ ਦਿੱਲੀ (ਬਿਊਰੋ) : ਫ਼ਿਲਮੀ ਸਿਤਾਰਿਆਂ ਲਈ ਕੋਰੋਨਾ ਵਾਇਰਸ ਵੱਡੀ ਆਫ਼ਤ ਬਣਦਾ ਜਾ ਰਿਹਾ ਹੈ। ਇਕ ਤੋਂ ਬਾਅਦ ਇਕ ਕਈ ਫ਼ਿਲਮੀ ਹਸਤੀਆਂ ਇਸ ਜਾਨਲੇਵਾ ਵਾਇਰਸ ਦੀ ਜਕੜ 'ਚ ਆਉਂਦੇ ਜਾ ਰਹੇ ਹਨ। ਮੰਗਲਵਾਰ ਨੂੰ ਅਦਾਕਾਰਾ ਕੈਟਰੀਨਾ ਕੈਫ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਗਈ ਸੀ। ਹੁਣ ਅਦਾਕਾਰਾ ਨਿਕਿਤਾ ਦੱਤਾ ਵੀ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਨੂੰ ਘਰ 'ਚ ਇਕਾਂਤਵਾਸ ਕਰ ਲਿਆ ਹੈ। ਦੱਸ ਦਈਏ ਕਿ ਨਿਕਿਤਾ ਦੱਤਾ ਨੇ ਫ਼ਿਲਮ 'ਕਬੀਰ ਸਿੰਘ' 'ਚ ਜਿਆ ਸ਼ਰਮਾ ਦਾ ਕਿਰਾਦਾਰ ਨਿਭਾਇਆ ਸੀ। ਅੰਗ੍ਰੇਜ਼ੀ ਵੈੱਬਸਾਈਟ ਮੁਤਾਬਕ ਨਿਕਿਤਾ ਦੱਤਾ ਆਪਣੀ ਆਉਣ ਵਾਲੀ ਫ਼ਿਲਮ 'ਰਾਕੇਟ ਗੈਂਗ' ਦੀ ਸ਼ੂਟਿੰਗ ਦੌਰਾਨ ਕੋਰੋਨਾ ਵਾਇਰਸ ਸੰਕ੍ਰਮਿਤ ਹੋ ਗਈ ਹੈ। ਨਿਕਿਤਾ ਦੱਤਾ ਨਾਲ ਉਨ੍ਹਾਂ ਦੀ ਮਾਂ ਵੀ ਇਸ ਮਹਾਮਾਰੀ ਦੀ ਚਪੇਟ 'ਚ ਆ ਗਈ ਹੈ।

ਨਿਕਿਤਾ ਦਿੱਤਾ ਨੇ ਕਿਹਾ, 'ਇਹ ਸਭ ਬਹੁਤ ਬਦਕਿਸਮਤੀ ਤੇ ਨਿਰਾਸ਼ਾਜਨਕ ਹੈ ਪਰ ਐਕਟਿੰਗ ਤੁਹਾਨੂੰ ਸਬਰ ਰੱਖਣਾ ਸਿਖਾਉਂਦੀ ਹੈ। ਅਸੀਂ 2019 ਤੋਂ ਫ਼ਿਲਮ ਦੀ ਸ਼ੂਟਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਾਨੂੰ ਮਹਾਮਾਰੀ ਕਾਰਨ ਸ਼ੈਡਿਊਲ ਨੂੰ ਰੋਕਣਾ ਪਿਆ। ਅਸੀਂ ਪਿਛਲੇ ਸਾਲ ਦਸੰਬਰ 'ਚ ਸ਼ੂਟਿੰਗ ਮੁੜ ਤੋਂ ਸ਼ੁਰੂ ਕੀਤੀ ਪਰ ਬਾਸਕੋ ਕੋਵਿਡ-19 ਨਾਲ ਸੰਕ੍ਰਮਿਤ ਹੋ ਗਏ। ਬਾਅਦ 'ਚ ਆਦਿਤਿਆ ਵੀ ਤੇ ਹੁਣ ਮੈਂ ਵੀ।'

ਇਹ ਸਿਤਾਰੇ ਹੋਏ ਕੋਵਿਡ ਪਾਜ਼ੇਟਿਵ
ਅਕਸ਼ੈ ਕੁਮਾਰ ਵੀ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਚੁੱਕੇ ਹਨ। ਇਸ ਤੋਂ ਇਲਾਵਾ ਅਕਸ਼ੈ ਕੁਮਾਰ ਦੀ ਅਗਲੀ ਫ਼ਿਲਮ 'ਰਾਮ ਸੇਤੂ' ਨਾਲ ਜੁੜੇ 45 ਲੋਕਾਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ। ਆਮਿਰ ਖ਼ਾਨ ਤੇ ਰਮੇਸ਼ ਤੋਂ ਇਲਾਵਾ ਹਾਲ ਹੀ 'ਚ ਕੈਟਰੀਨਾ ਕੈਫ, ਵਿੱਕੀ ਕੌਸ਼ਲ, ਭੂਮੀ ਪੇਡਨੇਕਰ, ਕਾਰਤਿਕ ਆਰਿਅਨ, ਮਨੋਜ ਬਾਜਪਾਈ, ਰਣਬੀਰ ਕਪੂਰ, ਅਦਾਕਾਰਾ ਆਲੀਆ ਭੱਟ, ਸਤੀਸ਼ ਕੌਸ਼ਿਕ, ਸੰਗੀਤਕਾਰ ਬੱਪੀ ਲਹਿਰੀ ਵਰਗੇ ਕਈ ਕਲਾਕਾਰ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹਨ।

ਇਹ ਸਿਤਾਰੇ ਲਗਵਾ ਚੁੱਕੇ ਹਨ ਕੋਰੋਨਾ ਟੀਕਾ
ਇਸ ਦੇ ਨਾਲ ਹੀ ਕੋਰੋਨਾ ਦੇ ਕਹਿਰ ਨੂੰ ਵੱਧਦਾ ਦੇਖ ਕੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਕੋਰੋਨਾ ਦਾ ਟੀਕਾ ਲਗਵਾ ਲਿਆ ਹੈ। ਇਨ੍ਹਾਂ ਸਿਤਾਰਿਆਂ 'ਚ ਸਲਮਾਨ ਖ਼ਾਨ ਤੋਂ ਇਲਾਵਾ ਅਦਾਕਾਰਾ ਹੇਮਾ ਮਾਲਿਨੀ, ਅਨੁਪਮ ਖੇਰ, ਜੌਨੀ ਲੀਵਰ, ਸੈਫ ਅਲੀ ਖ਼ਾਨ, ਕਮਲ ਹਾਸਨ, ਰੋਹਿਤ ਸ਼ੈਟੀ, ਰਾਮ ਕਪੂਰ, ਸੰਜੇ ਦੱਤ ਅਤੇ ਸਤੀਸ਼ ਸ਼ਾਹ ਵਰਗੇ ਕਈ ਸਿਤਾਰੇ ਸ਼ਾਮਲ ਹਨ।


sunita

Content Editor sunita