ਅਦਾਕਾਰਾ ਰੇਖਾ ਦੇ ਘਰ ਕੋਰੋਨਾ ਦੀ ਦਸਤਕ, ਬੰਗਲੇ ਦੇ ਬਾਹਰ ਲੱਗਾ ਕੰਟੇਂਮੈਂਟ ਜ਼ੋਨ ਦਾ ਨੋਟਿਸ

07/11/2020 4:51:55 PM

ਮੁੰਬਈ (ਬਿਊਰੋ) — ਬਾਲੀਵੁੱਡ ਸਿਤਾਰਿਆਂ ਦੇ ਘਰ 'ਚ ਕੋਰੋਨਾ ਵਾਇਰਸ ਦੇ ਕੇਸ ਵਧਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੁਝ ਸਮਾਂ ਪਹਿਲਾ ਆਮਿਰ ਖਾਨ ਦੇ ਟੀਮ ਮੈਂਬਰ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ ਅਤੇ ਹੁਣ ਬਾਲੀਵੁੱਡ ਅਦਾਕਾਰਾ ਰੇਖਾ ਦੇ ਘਰੋਂ ਵੀ ਕੋਰੋਨਾ ਦੀ ਖ਼ਬਰ ਆਈ ਹੈ। ਮੁੰਬਈ 'ਚ ਰੇਖਾ ਦੇ ਬੰਗਲੇ 'ਸੀ ਸਪਰਿੰਗ' ਦੇ ਸੁਰੱਖਿਆਕਰਮੀ ਦੀ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਆਈ ਹੈ।

ਰੇਖਾ ਬਾਂਦਰਾ ਦੇ ਬੈਂਡਸਟੈਂਡ ਇਲਾਕੇ 'ਚ ਸੀ ਸਪਰਿੰਗ ਬੰਗਲੇ 'ਚ ਰਹਿੰਦੀ ਹੈ ਅਤੇ ਉਸ ਦੀ ਰਾਖੀ ਲਈ ਦੋ ਸੁਰੱਖਿਆਕਰਮੀ ਰਹਿੰਦੇ ਹਨ, ਜਿਨ੍ਹਾਂ 'ਚੋਂ ਇੱਕ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਬੀ. ਐਮ. ਸੀ. ਦੇ ਨਿਯਮਾਂ ਅਨੁਸਾਰ ਰੇਖਾ ਦੇ ਬੰਗਲੇ ਦੇ ਬਾਹਰ ਕੰਟੇਂਮੈਂਟ ਜ਼ੋਨ ਦਾ ਨੋਟਿਸ ਲਾ ਦਿੱਤਾ ਗਿਆ ਹੈ। ਬੰਗਲੇ ਨੂੰ ਪੂਰੀ ਤਰ੍ਹਾਂ ਨਾਲ ਸੈਨੀਟਾਇਜ਼ ਵੀ ਕੀਤਾ ਗਿਆ ਹੈ। ਫਿਲਹਾਲ ਰੇਖਾ ਵਲੋਂ ਇਸ ਪੂਰੇ ਮਾਮਲੇ 'ਤੇ ਕੋਈ ਆਫੀਸ਼ੀਅਲ ਸਟੇਟਮੈਂਟ ਨਹੀਂ ਆਈ ਹੈ।

ਬਾਲੀਵੁੱਡ 'ਚ 2 ਲੋਕ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ, ਜਿਨ੍ਹਾਂ 'ਚੋ ਪਹਿਲੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਵਾਜਿਦ, ਜਿਨ੍ਹਾਂ ਦੀ ਮੌਤ COV9419 ਤੇ ਕਿਡਨੀ ਫੇਲੀਅਰ ਕਰਕੇ ਮੌਤ ਹੋਈ ਅਤੇ ਦੂਜੇ 70 ਤੇ 80 ਦੇ ਦਹਾਕੇ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਅਨਿਲ ਸੂਰੀ ਹਨ।
 


sunita

Content Editor

Related News