ਬਾਲੀਵੁੱਡ ’ਚ ਜਾਰੀ ਕੋਰੋਨਾ ਦਾ ਕਹਿਰ, ਹੁਣ ਮਸ਼ਹੂਰ ਅਦਾਕਾਰਾ ਆਲੀਆ ਭੱਟ ਦੀ ਰਿਪੋਰਟ ਆਈ ਪਾਜ਼ੇਟਿਵ

Friday, Apr 02, 2021 - 10:07 AM (IST)

ਬਾਲੀਵੁੱਡ ’ਚ ਜਾਰੀ ਕੋਰੋਨਾ ਦਾ ਕਹਿਰ, ਹੁਣ ਮਸ਼ਹੂਰ ਅਦਾਕਾਰਾ ਆਲੀਆ ਭੱਟ ਦੀ ਰਿਪੋਰਟ ਆਈ ਪਾਜ਼ੇਟਿਵ

ਮੁੰਬਈ: ਦੇਸ਼ ਭਰ ’ਚ ਕੋਰੋਨਾ ਦੇ ਮਾਮਲੇ ਪ੍ਰਤੀਦਿਨ ਵਧਦੇ ਜਾ ਰਹੇ ਹਨ। ਆਮ ਜਨਤਾ ਤੋਂ ਲੈ ਕੇ ਬਾਲੀਵੁੱਡ ਇੰਡਸਟਰੀ ਦੇ ਸਿਤਾਰੇ ਲਗਾਤਾਰ ਇਸ ਮਹਾਮਾਰੀ ਦੀ ਲਪੇਟ ’ਚ ਆ ਰਹੇ ਹਨ। ਹੁਣ ਫ਼ਿਲਮ ਨਿਰਮਾਤਾ ਮਹੇਸ਼ ਭੱਟ ਦੀ ਧੀ ਆਲੀਆ ਭੱਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। 

PunjabKesari
ਅਦਾਕਾਰਾ ਆਲੀਆ ਭੱਟ ਨੇ ਇੰਸਟਾਗ੍ਰਾਮ ਰਾਹੀਂ ਖ਼ੁਦ ਦੇ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ। ਆਲੀਆ ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ ਅਤੇ ਡਾਕਟਰ ਵੱਲੋਂ ਦੱਸੀ ਗਈ ਹਰ ਗੱਲ ਦਾ ਧਿਆਨ ਰੱਖ ਰਹੀ ਹੈ। ਦੱਸ ਦੇਈਏ ਕਿ ਆਲੀਆ ਭੱਟ ਦੇ ਪ੍ਰੇਮੀ ਰਣਬੀਰ ਕਪੂਰ ਵੀ ਕੋਰੋਨਾ ਦੀ ਲਪੇਟ ’ਚ ਆਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਸੀ ਅਤੇ ਘਰ ’ਚ ਰਹਿ ਕੇ ਇਲਾਜ ਕਰਵਾ ਰਹੇ ਸਨ। ਰਣਵੀਰ ਦੀ ਰਿਪੋਰਟ ਹੁਣ ਨੈਗੇਟਿਵ ਆ ਚੁੱਕੀ ਹੈ ਅਤੇ ਉਹ ਆਪਣੇ ਕੰਮ ’ਤੇ ਵਾਪਸ ਆ ਚੁੱਕੇ ਹਨ। 

PunjabKesari
ਉੱਧਰ ਹੁਣ ਆਲੀਆ ਭੱਟ ਨੂੰ ਕੋਰੋਨਾ ਹੋ ਗਿਆ ਹੈ। ਬੀਤੇ ਦਿਨ ਆਲੀਆ ਆਪਣੇ ਪ੍ਰੇਮੀ ਰਣਬੀਰ ਕਪੂਰ ਦੇ ਨਾਲ ਮੁੰਬਈ ਦੇ ਜੁਹੂ ’ਚ ਦਿਖਾਈ ਦਿੱਤੀ ਸੀ। ਦੱਸ ਦੇਈਏ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਅਯਾਨ ਮੁਖਰਜੀ ਦੀ ਫ਼ਿਲਮ ‘ਬ੍ਰਹਮਾਸਤਰ’ ’ਚ ਕੰਮ ਕੀਤਾ ਹੈ। ਫ਼ਿਲਮ ਦੇ ਸੈੱਟ ਤੋਂ ਮੀਡੀਆ ’ਚ ਕਾਫ਼ੀ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਸਨ। ਇਸ ਫ਼ਿਲਮ ’ਚ ਰਣਬੀਰ ਕਪੂਰ ਅਤੇ ਅਦਾਕਾਰਾ ਆਲੀਆ ਦੇ ਨਾਲ ਅਭਿਨੇਤਾ ਅਮਿਤਾਭ ਬੱਚਨ, ਮੌਨੀ ਰਾਏ ਅਤੇ ਨਾਗਰਜੁਨ ਵੀ ਨਜ਼ਰ ਆਉਣਗੇ। 

PunjabKesari

ਨੋਟ— ਅਦਾਕਾਰਾ ਆਲੀਆ ਭੱਟ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ।


author

Aarti dhillon

Content Editor

Related News