ਦੁਸਹਿਰੇ ਦੀ ਵਧਾਈ ਦਿੰਦੇ ਅਮਿਤਾਭ ਨੇ ਕੀਤੀ ਵੱਡੀ ਗਲਤੀ, ਫੇਸਬੁੱਕ ਯੂਜ਼ਰਸ ਤੋਂ ਮੰਗਣੀ ਪਈ ਮੁਆਫੀ

Saturday, Oct 16, 2021 - 12:08 PM (IST)

ਦੁਸਹਿਰੇ ਦੀ ਵਧਾਈ ਦਿੰਦੇ ਅਮਿਤਾਭ ਨੇ ਕੀਤੀ ਵੱਡੀ ਗਲਤੀ, ਫੇਸਬੁੱਕ ਯੂਜ਼ਰਸ ਤੋਂ ਮੰਗਣੀ ਪਈ ਮੁਆਫੀ

ਮੁੰਬਈ- ਉਹ ਕਹਿੰਦੇ ਹਨ ਨਾ ਕਿ ਬੰਦਾ ਗਲਤੀਆਂ ਦਾ ਪੁਤਲਾ ਹੁੰਦਾ ਹੈ। ਉਹ ਕਿੰਨਾ ਵੀ ਸਮਝਦਾਰ ਕਿਉਂ ਨਾ ਹੋ ਜਾਵੇ ਕਿਤੇ ਜਾਨੇ ਅਣਜਾਨੇ 'ਚ ਗਲਤੀ ਕਰ ਹੀ ਬੈਠਦਾ ਹੈ। ਸਭ ਤੋਂ ਵੱਡੀ ਉਦਾਹਰਣ ਲਈ ਜਾਵੇ ਤਾਂ ਸਾਡੇ ਮੈਗਾਸਟਾਰ ਅਮਿਤਾਭ ਬੱਚਨ ਨੂੰ ਹੀ ਲੈ ਲਓ। ਉਹ ਕਈ ਮੌਕਿਆਂ 'ਤੇ ਸੋਸ਼ਲ ਮੀਡੀਆ 'ਤੇ ਲਿਖਣ 'ਚ ਗਲਤੀਆਂ ਕਰ ਬੈਠਦੇ ਹਨ। ਹਾਲਾਂਕਿ ਅਭਾਸ ਹੋਣ 'ਤੇ ਉਹ ਮੁਆਫੀ ਵੀ ਮੰਗ ਲੈਂਦੇ ਹਨ। ਹਾਲ ਹੀ 'ਚ ਇਕ ਵਾਰ ਫਿਰ ਬਿਗ ਬੀ ਦੇ ਨਾਲ ਅਜਿਹਾ ਹੀ ਹੋਇਆ ਹੈ ਜਦੋਂ ਲੋਕਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਗਲਤੀ ਲਈ ਟੋਕਿਆ ਤਾਂ ਉਨ੍ਹਾਂ ਨੇ ਦੋਵੇਂ ਹੱਥ ਜੋੜ ਕੇ ਮੁਆਫੀ ਮੰਗ ਲਈ।

Bollywood Tadka
ਦਰਅਸਲ ਬੀਤੇ ਦਿਨ ਦੁਸਹਿਰੇ ਦੇ ਮੌਕੇ 'ਤੇ ਸਾਰੇ ਸਿਤਾਰਿਆਂ ਨੇ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਪ੍ਰਸ਼ੰਸਕਾਂ ਨੂੰ ਵਧਾਈਆਂ ਦਿੱਤੀਆਂ। ਇਸ ਵਿਚਾਲੇ ਅਮਿਤਾਭ ਬੱਚਨ ਨੇ ਵੀ ਪ੍ਰਸ਼ੰਸਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਪਰ ਉਹ ਦੁਸਹਿਰੇ ਨੂੰ ਲਿਖਣ 'ਚ ਗਲਤੀ ਕਰ ਬੈਠੇ। ਅਮਿਤਾਭ ਨੇ ਫੇਸਬੁੱਕ ਪੋਸਟ ਸ਼ੇਅਰ ਕਰਕੇ ਲਿਖਿਆ-ਦਸ਼ਹੇਰਾ ਦੀ ਅਨੇਕ ਅਨੇਕ ਸ਼ੁੱਭਕਾਮਨਾਵਾਂ'। ਇਸ ਦੇ ਨਾਲ ਉਨ੍ਹਾਂ ਨੇ ਲਾਲ ਝੰਡੇ ਦਾ ਇਮੋਜੀ ਵੀ ਲਗਾਇਆ ਪਰ ਇਸ 'ਚ ਉਹ ਸਪੈਲਿੰਗ ਮਿਸਟੇਕ ਦੇ ਕਾਰਨ ਚਰਚਾ 'ਚ ਆ ਗਏ। ਇਸ ਤੋਂ ਬਾਅਦ ਜੋ ਹੋਇਆ ਉਹ ਮਜ਼ੇਦਾਰ ਹੈ।

Bollywood Tadka
ਰਾਜੇਸ਼ ਕੁਮਾਰ ਨਾਂ ਦੇ ਇਕ ਯੂਜ਼ਰਸ ਨੇ ਅਮਿਤਾਭ ਦੇ ਪੋਸਟ 'ਤੇ ਕੁਮੈਂਟ ਕਰਦੇ ਹੋਏ ਲਿਖਿਆ,ਸਰ। 'ਖੁਦਾ ਗਵਾਹ' 'ਚ ਇਕ ਸੀਨ 'ਚ ਤੁਸੀਂ 'ਪੇਸ਼ੇਵਰ ਮੁਜ਼ਰਿਮ' ਦੀ ਬਜਾਏ 'ਪੇਸ਼ਾਵਰ ਮੁਜ਼ਰਿਮ' ਬੋਲਦੇ ਨਜ਼ਰ ਆਏ ਹੋ। ਤੁਸੀਂ ਇਕ ਮਹਾਨ ਕਵੀ ਦੇ ਪੁੱਤਰ ਹੋ। ਦਸ਼ਾਨਨ ਦੀ ਹਾਰ ਨਾਲ ਬਣਿਆ ਹੈ 'ਦੁਸਹਿਰਾ' ਨਾ ਕਿ 'ਦਸ਼ਹੇਰਾ'। ਕਮਰਸ਼ੀਅਲ ਐਡ ਦੀ ਤਾਂ ਛੱਡੋ, ਘੱਟ ਤੋਂ ਘੱਟ ਵਰਤਨੀ ਨੂੰ ਲੈ ਕੇ ਮੈਟੀਕਿਊਲਸ ਰਹੋ। 

amitabh-bachchan-cuts-his-birthday-cake-with-producer-anand-pandit
ਰਾਜੇਸ਼ ਕੁਮਾਰ ਦੇ ਇਸ ਪੋਸਟ 'ਚ ਅਮਿਤਾਭ ਬੱਚਨ ਨੇ ਰਿਪਲਾਈ ਵੀ ਕੀਤਾ ਅਤੇ ਹੱਥ ਜੋੜ ਕੇ ਆਪਣੀ ਗਲਤੀ ਲਈ ਮੁਆਫੀ ਮੰਗੀ। ਉਨ੍ਹਾਂ ਨੇ ਜਵਾਬ 'ਚ ਲਿਖਿਆ-'ਰਾਜੇਸ਼ ਕੁਮਾਰ ਜੋ ਗਲਤ ਹੋਇਆ ਹੈ ਉਸ ਦੇ ਲਈ ਮੁਆਫੀ ਮੰਗਦਾ ਹਾਂ ਅਤੇ ਮੈਂ ਸੁਧਾਰ ਕਰਾਂਗਾ। ਮੈਨੂੰ ਇਸ ਵੱਲ ਧਿਆਨ ਦੇਣ ਲਈ ਧੰਨਵਾਦ'।


author

Aarti dhillon

Content Editor

Related News