ਕਾਮੇਡੀਅਨ ਰਾਜੂ ਸ੍ਰੀਵਾਸਤਵ ਦੀ ਹਾਲਤ ਬੇਹੱਦ ਨਾਜ਼ੁਕ
Thursday, Aug 18, 2022 - 02:06 PM (IST)
ਮੁੰਬਈ (ਬਿਊਰੋ) – ਮਸ਼ਹੂਰ ਕਾਮੇਡੀਅਨ ਰਾਜੂ ਸ੍ਰੀਵਾਸਤਵ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ’ਚ ਦਾਖ਼ਲ ਹਨ। ਉਨ੍ਹਾਂ ਦਾ ਦਿੱਲੀ ਦੇ ਏਮਜ਼ ’ਚ ਇਲਾਜ ਚੱਲ ਰਿਹਾ ਹੈ, ਜਿੱਥੇ ਉਹ ਹਾਲੇ ਵੀ ਬੇਹੋਸ਼ ਹਨ। ਹੁਣ ਖ਼ਬਰ ਆਈ ਹੈ ਕਿ ਰਾਜੂ ਸ੍ਰੀਵਾਸਤਵ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ ਅਤੇ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਪੂਰੀ ਨਿਗਰਾਨੀ ਕਰ ਰਹੀ ਹੈ।
ਵਰਕਆਊਟ ਦੌਰਾਨ ਪਿਆ ਦਿਲ ਦਾ ਦੌਰਾ
ਦੱਸ ਦਈਏ ਕਿ ਦਿੱਲੀ ਦੇ ਏਮਜ਼ ਹਸਪਤਾਲ 'ਚ ਰਾਜੂ ਦਾ ਇਲਾਜ ਚੱਲ ਰਿਹਾ ਹੈ। ਪਿਛਲੇ ਹਫ਼ਤੇ ਬੁੱਧਵਾਰ ਨੂੰ ਵਰਕਆਊਟ ਦੌਰਾਨ ਰਾਜੂ ਸ੍ਰੀਵਾਸਤਵ ਨੂੰ ਦਿਲ ਦਾ ਦੌਰਾ ਪਿਆ। ਉਦੋਂ ਤੋਂ ਉਹ ਦਿੱਲੀ ਦੇ ਏਮਜ਼ ਹਸਪਤਾਲ 'ਚ ਦਾਖ਼ਲ ਹਨ। ਪ੍ਰਸ਼ੰਸਕ ਰਾਜੂ ਸ੍ਰੀਵਾਸਤਵ ਦੇ ਜਲਦ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਸਰਗੁਣ ਮਹਿਤਾ ਦੀ ਵਿਆਹੇ ਲੋਕਾਂ ਨੂੰ ਖ਼ਾਸ ਸਲਾਹ, ਘਰ ਦੇ ਕਲੇਸ਼ ਨੂੰ ਖ਼ਤਮ ਕਰਨ ਦਾ ਦੱਸਿਆ ਨੁਸਖ਼ਾ (ਵੀਡੀਓ)
ਐੱਮ. ਆਰ. ਆਈ. ਰਿਪੋਰਟ 'ਚ ਪਤਾ ਲੱਗਾ ਸੀ ਕਿ ਉਨ੍ਹਾਂ ਦੇ ਦਿਮਾਗ ਦੇ ਇੱਕ ਹਿੱਸੇ 'ਚ ਸੱਟ ਦੇ ਨਿਸ਼ਾਨ ਹਨ। ਦਿਮਾਗ 'ਚ ਆਕਸੀਜਨ ਦੀ ਕਮੀ ਕਾਰਨ ਇਹ ਸੱਟ ਲੱਗੀ ਹੈ। ਸ਼ੁੱਕਰਵਾਰ ਦੇਰ ਸ਼ਾਮ ਰਾਜੂ ਸ੍ਰੀਵਾਸਤਵ ਨੂੰ ਐੱਮ. ਆਰ. ਆਈ. ਲਈ ਵੈਂਟੀਲੇਟਰ ਰੂਮ ਤੋਂ ਲਿਜਾਇਆ ਗਿਆ। ਰਿਪੋਰਟ 'ਚ ਰਾਜੂ ਸ੍ਰੀਵਾਸਤਵ ਦੇ ਸਿਰ ਦੇ ਉੱਪਰਲੇ ਹਿੱਸੇ ਦੇ ਦਿਮਾਗ 'ਚ ਕੁਝ ਧੱਬੇ ਮਿਲੇ ਸਨ। ਡਾਕਟਰਾਂ ਦਾ ਕਹਿਣਾ ਹੈ ਕਿ ਆਕਸੀਜਨ ਦੀ ਸਪਲਾਈ ਅਤੇ ਹੋਰ ਡਾਕਟਰੀ ਉਪਾਵਾਂ ਨਾਲ ਦਿਮਾਗ ਦੇ ਇਨ੍ਹਾਂ ਧੱਬਿਆਂ ਨੂੰ ਆਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਿਕਵਰੀ ਬਹੁਤ ਹੌਲੀ ਹੋਵੇਗੀ ਪਰ ਰਿਕਵਰੀ ਦੀ ਸੰਭਾਵਨਾ ਹੈ। ਉਨ੍ਹਾਂ ਨੂੰ ਹੋਸ਼ 'ਚ ਆਉਣ 'ਚ ਇੱਕ ਤੋਂ ਦੋ ਹਫ਼ਤੇ ਲੱਗ ਸਕਦੇ ਹਨ।
ਬ੍ਰੇਨ 'ਚ ਹੋਈ ਇੰਜਰੀ
ਐੱਮ. ਆਰ. ਆਈ. 'ਚ ਦਿਖਾਈ ਦਿੱਤਾ ਕਿ ਇਹ ਇੰਜਰੀ ਸੱਟ ਕਾਰਨ ਨਹੀਂ, ਸਗੋਂ 10 ਤਰੀਕ ਨੂੰ ਜਿਮ 'ਚ ਬੇਹੋਸ਼ ਹੋ ਕੇ ਡਿੱਗਣ ਤੋਂ ਬਾਅਦ ਲਗਭਗ 25 ਮਿੰਟਾਂ ਲਈ ਆਕਸੀਜਨ ਦੀ ਸਪਲਾਈ ਬੰਦ ਹੋਣ ਕਾਰਨ ਹੋਈ ਸੀ। ਦਰਅਸਲ ਦਿਲ ਦੇ ਦੌਰੇ ਦੇ ਨਾਲ ਹੀ ਰਾਜੂ ਦੀ ਨਬਜ਼ ਲਗਭਗ ਬੰਦ ਹੋ ਗਈ ਸੀ, ਜਿਸ ਕਾਰਨ ਦਿਮਾਗ ਨੂੰ ਆਕਸੀਜਨ ਦੀ ਸਪਲਾਈ ਬੰਦ ਹੋ ਗਈ ਸੀ। ਇਸੇ ਕਾਰਨ ਦਿਮਾਗ ਦਾ ਇਹ ਹਿੱਸਾ ਨੁਕਸਾਨਿਆ ਗਿਆ, ਜਦੋਂਕਿ ਦਿਮਾਗ ਦੇ ਹੇਠਲੇ ਹਿੱਸੇ ਨੂੰ ਘੱਟ ਨੁਕਸਾਨ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ : ED ਦਾ ਜੈਕਲੀਨ ਖ਼ਿਲਾਫ਼ ਵੱਡਾ ਐਕਸ਼ਨ, 215 ਕਰੋੜ ਦੀ ਫਿਰੌਤੀ ਮਾਮਲੇ 'ਚ ਬਣਾਇਆ ਦੋਸ਼ੀ
ਪਰਿਵਾਰ ਵਾਲਿਆਂ ਨੂੰ ਡਾਕਟਰਾਂ ਨੇ ਦਿੱਤੀ ਇਹ ਸਲਾਹ
ਰਾਜੂ ਸ੍ਰੀਵਾਸਤਵ ਦੇ ਪਰਿਵਾਰ ਨੂੰ ਸਲਾਹ ਦਿੰਦੇ ਹੋਏ, ਡਾਕਟਰ ਵਿਵੇਕਾ ਕੁਮਾਰ, ਕਾਰਡੀਓਲੋਜੀ ਦੇ ਮੁਖੀ ਮੈਕਸ ਸਾਕੇਤ ਨੇ ਵੀ ਕਿਹਾ ਸੀ ਕਿ ਰਾਜੂ ਸ੍ਰੀਵਾਸਤਵ ਨੂੰ ਹਾਈਪੋਕਸਿਕ ਬ੍ਰੇਨ ਡੈਮੇਜ ਹੋਇਆ ਹੈ, ਜਿਸ ਦਾ ਦੁਨੀਆ ਭਰ 'ਚ ਇੱਕੋ ਜਿਹਾ ਇਲਾਜ ਹੈ। ਇਸ 'ਚ ਮਰੀਜ਼ ਨੂੰ ਸਹਾਇਕ ਇਲਾਜ ਦਿੱਤਾ ਜਾਂਦਾ ਹੈ ਅਤੇ ਦਿਮਾਗ ਦੀ ਰਿਕਵਰੀ ਸਰੀਰ ਦੀ ਕੁਦਰਤੀ ਪ੍ਰਕਿਰਿਆ ਦੁਆਰਾ ਹੌਲੀ-ਹੌਲੀ ਕੀਤੀ ਜਾਂਦੀ ਹੈ। ਇਸ 'ਚ 2-3 ਹਫ਼ਤੇ ਲੱਗ ਸਕਦੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।