ਕਪਿਲ ਸ਼ਰਮਾ ਨੂੰ ਸਮੇਤ ਇਨ੍ਹਾਂ ਸਿਤਾਰਿਆਂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਾਮਲਾ ਦਰਜ
Thursday, Jan 23, 2025 - 09:23 AM (IST)
ਮੁੰਬਈ- ਕਾਮੇਡੀਅਨ ਕਪਿਲ ਸ਼ਰਮਾ ਬਾਰੇ ਇੱਕ ਵੱਡੀ ਖ਼ਬਰ ਆ ਰਹੀ ਹੈ। ਕਿਸੇ ਅਣਪਛਾਤੇ ਵਿਅਕਤੀ ਨੇ ਕਪਿਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਸਿਰਫ਼ ਕਪਿਲ ਸ਼ਰਮਾ ਹੀ ਨਹੀਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਹਿ-ਕਲਾਕਾਰਾਂ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਹੈਰਾਨ ਕਰਨ ਵਾਲੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ, ਮੁੰਬਈ ਦੇ ਅੰਬੋਲੀ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ। ਦਿਲਚਸਪ ਗੱਲ ਇਹ ਹੈ ਕਿ ਕਪਿਲ ਤੋਂ ਪਹਿਲਾਂ ਅਦਾਕਾਰ ਰਾਜਪਾਲ ਯਾਦਵ, ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਅਤੇ ਕਾਮੇਡੀਅਨ ਸੁਗੰਧਾ ਮਿਸ਼ਰਾ ਨੂੰ ਵੀ ਅਜਿਹੀਆਂ ਧਮਕੀ ਭਰੀਆਂ ਈਮੇਲ ਮਿਲ ਚੁੱਕੀਆਂ ਹਨ।ਧਮਕੀ ਭਰੇ ਈਮੇਲ ਭੇਜਣ ਵਾਲੇ ਨੇ ਕਪਿਲ ਸ਼ਰਮਾ ਅਤੇ ਉਸ ਦੇ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ, ਜਾਣਕਾਰਾਂ, ਸਹਿਯੋਗੀਆਂ ਅਤੇ ਗੁਆਂਢੀਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਸਬੰਧ 'ਚ ਮੁੰਬਈ ਦੀ ਅੰਬੋਲੀ ਪੁਲਸ ਨੇ ਧਾਰਾ 351(3) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲਾ ਦਰਜ ਹੁੰਦੇ ਹੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ, ਕਪਿਲ ਜਾਂ ਉਸ ਦੇ ਪਰਿਵਾਰ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਸ ਈਮੇਲ ਤੋਂ ਕਪਿਲ ਨੂੰ ਧਮਕੀ ਮਿਲੀ ਸੀ, ਉਸਦਾ ਆਈਪੀ ਐਡਰੈੱਸ ਪਾਕਿਸਤਾਨ ਦਾ ਹੈ।
ਇਹ ਵੀ ਪੜ੍ਹੋ-ਕਿਉਂ ਛੱਡਿਆ ਕੁੱਲ੍ਹੜ ਪਿੱਜ਼ਾ ਕੱਪਲ ਨੇ ਇੰਡੀਆ, ਖੋਲ੍ਹਿਆ ਭੇਤ
ਇਨ੍ਹਾਂ ਨੂੰ ਵੀ ਮਿਲੀਆਂ ਧਮਕੀਆਂ
ਕਪਿਲ ਸ਼ਰਮਾ ਤੋਂ ਪਹਿਲਾਂ ਰਾਜਪਾਲ ਯਾਦਵ, ਰੇਮੋ ਡਿਸੂਜ਼ਾ ਅਤੇ ਸੁਗੰਧਾ ਮਿਸ਼ਰਾ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਸਨ। ਇਹ ਈਮੇਲ ਭੇਜਣ ਵਾਲੇ ਵਿਅਕਤੀ ਦਾ ਨਾਮ ਵਿਸ਼ਨੂੰ ਦੱਸਿਆ ਜਾ ਰਿਹਾ ਹੈ। ਪੁਲਸ IP ਐਡਰੈੱਸ ਅਤੇ ਹੋਰ ਤਕਨੀਕੀ ਜਾਣਕਾਰੀ ਦੇ ਆਧਾਰ ‘ਤੇ ਧਮਕੀ ਦੇਣ ਵਾਲੇ ਵਿਅਕਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਈਮੇਲ 'ਚ ਧਮਕੀ ਦੇਣ ਵਾਲੇ ਵਿਅਕਤੀ ਨੇ ਕਿਹਾ, “ਅਸੀਂ ਇਹ ਕਿਸੇ ਪਬਲੀਸਿਟੀ ਸਟੰਟ ਲਈ ਨਹੀਂ ਕਰ ਰਹੇ ਹਾਂ।ਸਾਡੇ ਕੋਲ ਤੁਹਾਡੀਆਂ ਸਾਰੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹੈ। ਸਾਨੂੰ ਅਗਲੇ 8 ਘੰਟਿਆਂ ਦੇ ਅੰਦਰ ਤੁਹਾਡੇ ਜਲਦੀ ਜਵਾਬ ਦੀ ਉਮੀਦ ਹੈ। ਜੇਕਰ ਸਾਨੂੰ ਕੋਈ ਜਵਾਬ ਨਹੀਂ ਮਿਲਦਾ, ਤਾਂ ਅਸੀਂ ਮੰਨ ਲਵਾਂਗੇ ਕਿ ਤੁਸੀਂ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹੋ। ਤਿੰਨਾਂ ਮਸ਼ਹੂਰ ਹਸਤੀਆਂ ਨੂੰ ਵੱਖ-ਵੱਖ ਸਮੇਂ ‘ਤੇ ਧਮਕੀ ਭਰੇ ਈਮੇਲ ਮਿਲੇ ਹਨ।
ਇਹ ਵੀ ਪੜ੍ਹੋ- ਮਸ਼ਹੂਰ ਸੰਗੀਤਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ
ਪਿਛਲੇ ਸਾਲ, ਸਲਮਾਨ ਖਾਨ ਅਤੇ ਏ.ਪੀ. ਢਿੱਲੋਂ ਨੂੰ ਵੀ ਧਮਕੀ ਭਰੇ ਈਮੇਲ ਮਿਲੇ ਸਨ। ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਵੀ ਹੋਈ, ਜਿਸਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਲਈ ਸੀ। ਹਾਲਾਂਕਿ, ਬਾਅਦ ਵਿੱਚ ਸਲਮਾਨ ਨੂੰ ਸੁਰੱਖਿਆ ਮਿਲ ਗਈ ਅਤੇ ਉਸਨੇ ਇੱਕ ਬੁਲੇਟਪਰੂਫ ਕਾਰ ਵੀ ਖਰੀਦੀ। ਇਸ ਤੋਂ ਇਲਾਵਾ ਘਰ ਦੀ ਬਾਲਕੋਨੀ ‘ਤੇ ਬੁਲੇਟਪਰੂਫ ਸ਼ੀਸ਼ਾ ਵੀ ਲਗਾਇਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8