ਗੰਭੀਰ ਬੀਮਾਰੀ ਤੋਂ ਪੀੜਤ ਕਾਮੇਡੀਅਨ,17 ਸਾਲਾਂ ਬਾਅਦ ਜੈ ਛਨਿਆਰਾ ਨੇ ਟੀ.ਵੀ ’ਤੇ  ਕੀਤੀ ਵਾਪਸੀ

Thursday, Jul 07, 2022 - 05:43 PM (IST)

ਗੰਭੀਰ ਬੀਮਾਰੀ ਤੋਂ ਪੀੜਤ ਕਾਮੇਡੀਅਨ,17 ਸਾਲਾਂ ਬਾਅਦ ਜੈ ਛਨਿਆਰਾ ਨੇ ਟੀ.ਵੀ ’ਤੇ  ਕੀਤੀ ਵਾਪਸੀ

ਬਾਲੀਵੁੱਡ ਡੈਸਕ: ਅੱਜ ਅਸੀਂ ਇਕ ਕਾਮੇਡੀਅਨ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਹੌਸਲੇ ਅੱਗੇ ਸਮਾਂ ਵੀ ਨਹੀਂ ਟਿਕਿਆ। ਇਹ ਕਹਾਣੀ ‘ਇੰਡੀਆਜ਼ ਲਾਫ਼ਟਰ ਚੈਂਪੀਅਨ’ ਦੇ ਮੁਕਾਬਲੇਬਾਜ਼ ਜੈ ਛਨਿਆਰਾ ਦੀ ਹੈ। ‘ਇੰਡੀਆਜ਼ ਲਾਫ਼ਟਰ ਚੈਂਪੀਅਨ’ ਦੀ ਜਿੰਨੀ ਚਰਚਾ ਹੋ ਰਹੀ ਹੈ ਉਸ ’ਚ ਜੈ ਛਨਿਆਰਾ ਦਾ ਜ਼ਿਕਰ ਹੋ ਰਿਹਾ ਹੈ।

ਇਹ ਵੀ ਪੜ੍ਹੋ : ਬੈਕਲੈੱਸ ਡਰੈੱਸ ’ਚ ਸ਼ਹਿਨਾਜ਼ ਗਿੱਲ ਦੀ ਬੋਲਡ ਲੁੱਕ, ਪ੍ਰਸ਼ੰਸਕ ਹੋਏ ਦੀਵਾਨੇ (ਦੇਖੋ ਤਸਵੀਰਾਂ)

6 ਸਾਲ ਦੀ ਉਮਰ ਤੋਂ ਹੀ ਆਪਣੀ ਕਾਮੇਡੀ ਨਾਲ ਸਾਰਿਆਂ ਨੂੰ ਹੱਸਾਉਣ ਵਾਲੇ ਜੈ ਨੇ17 ਸਾਲਾਂ ਬਾਅਦ ਟੈਲੀਵਿਜ਼ਨ ’ਤੇ ਵਾਪਸੀ ਕੀਤੀ ਹੈ। ਜੈ ਨੇ ਆਉਂਦੇ ਹੀ ਸਾਰਿਆਂ ਨੂੰ ਹੱਸਣ ’ਤੇ ਮਜ਼ਬੂਰ ਕਰ ਦਿੱਤਾ। ਵ੍ਹੀਲਚੇਅਰ ’ਤੇ ਬੈਠ ਕੇ ਆਪਣਾ ਹੁਨਰ ਦਿਖਾਉਣ ਦਾ ਜੋਸ਼ ਹਰ ਕਿਸੇ ’ਚ ਨਹੀਂ ਹੁੰਦਾ ਪਰ ਜੈ ਨੇ ਆਪਣੀ ਬੀਮਾਰੀ ਨੂੰ ਕਦੇ ਆਪਣੀ ਕਮਜ਼ੋਰੀ ਨਹੀਂ  ਸਮਝਿਆ।

PunjabKesari

ਇਸ ਦੇ ਨਾਲ ਦੱਸ ਦੇਈਏ ਕਿ ਬਹੁਤ ਛੋਟੀ ਉਮਰ ’ਚ ਸੇਰੇਬ੍ਰਲ ਪਾਲਸੀ ਤੋਂ ਪੀੜਤ ਜੈ ਮਜ਼ਬੂਤ ਹੋ ਕੇ ਹੁਣ ਤੱਕ ਸਾਧਾਰਨ ਜੀਵਨ ਬਤੀਤ ਕਰ ਰਿਹਾ ਹੈ। ਹਾਲਾਂਕਿ ਜਦੋਂ ਉਨ੍ਹਾਂ ਨੂੰ ਇਸ ਬੀਮਾਰੀ ਦਾ ਪਤਾ ਲੱਗਾ ਤਾਂ ਇਹ ਉਨ੍ਹਾਂ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਸੀ ਪਰ ਜੈ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੇ ਅੰਦਰ ਛੁਪੇ ਹੋਏ ਕਾਮੇਡੀਅਨ ਨੂੰ ਬਾਹਰ ਲਿਆਂਦਾ।

ਇਹ ਵੀ ਪੜ੍ਹੋ : ਮਾਂ ਕਾਲੀ ਪੋਸਟਰ ਵਿਵਾਦ, ਲੀਨਾ ਨੇ ਟਵੀਟ ਕਰ ਸਾਂਝੀ ਕੀਤੀ ਭਗਵਾਨ ਸ਼ਿਵ-ਪਾਰਵਤੀ ਦੀ ਇਤਰਾਜ਼ਯੋਗ ਤਸਵੀਰ

ਇਕ ਇੰਟਰਵੀਊ ਦੌਰਾਨ ਜੈ ਛਨਿਆਰਾ ਨੇ ਦੱਸਿਆ ਕਿ ਬਚਪਨ ’ਚ ਉਸ ਦੇ ਮਾਤਾ-ਪਿਤਾ ਜੈ ਨੂੰ ਗੋਦ ’ਚ ਲੈ ਕੇ ਸਟੈਂਡਅੱਪ ਕਾਮੇਡੀ ਲਈ ਲੈ ਕੇ ਜਾਂਦੇ ਸਨ। ਇਸ ਦੇ ਨਾਲ ਉਹ ਬਚਪਨ ਦੀਆਂ ਤਸਵੀਰਾਂ ਦੇਖ ਕੇ ਭਾਵੁਕ ਹੋ ਜਾਂਦਾ ਹੈ। ਇੰਡੀਅਨ ਲਾਫ਼ਟਰ ਚੈਂਪੀਅਨ ਤੋਂ ਪਹਿਲਾਂ ਜੈ ਦਿ ਗ੍ਰੇਟ ਇੰਡੀਅਨ ਲਾਫ਼ਟਰ ਚੈਲੇਂਜ ’ਚ ਨਜ਼ਰ ਆ ਚੁੱਕਿਆ ਹੈ। ਇਸ ਦੇ ਨਾਲ ਜੈ ਸਾਲਾਂ ਬਾਅਦ ਅਰਚਨਾ ਪੂਰਨ ਸਿੰਘ ਅਤੇ ਸ਼ੇਖਰ ਸੁਮਨ ਦੇ ਸ਼ੋਅ ’ਚ ਵਾਪਸੀ ਕਰਕੇ ਬਹੁਤ ਖੁਸ਼ ਹੈ। ਅੱਜ ਵੀ ਜੈ ਸ਼ੋਅ ’ਚ ਆਪਣਾ ਵਧੀਆ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਵੇਂ ਉਹ ਪਹਿਲਾਂ ਕਰਦੇ ਸੀ।


author

Anuradha

Content Editor

Related News