ਭਾਰਤੀ ਸਿੰਘ ਦੇਵੇਗੀ ਜੁੜਵਾ ਬੱਚਿਆਂ ਨੂੰ ਜਨਮ ? ਕਾਮੇਡੀਅਨ ਦੇ ਬੇਟੇ ''ਗੋਲਾ'' ਨੇ ਕਿਹਾ - ਭਰਾ-ਭੈਣ ਦੋਵੇਂ ਚਾਹੀਦੇ ਹਨ
Thursday, Dec 04, 2025 - 02:09 PM (IST)
ਮੁੰਬਈ: ਕਾਮੇਡੀਅਨ ਭਾਰਤੀ ਸਿੰਘ ਇਨ੍ਹੀਂ ਦਿਨੀਂ ਆਪਣੀ ਦੂਜੀ ਗਰਭ ਅਵਸਥਾ ਨੂੰ ਲੈ ਕੇ ਸੁਰਖੀਆਂ ਵਿਚ ਬਣੀ ਹੋਈ ਹੈ। ਭਾਰਤੀ ਗਰਭ ਅਵਸਥਾ ਦੇ last trimester ਵਿੱਚ ਹੈ। ਹਾਲ ਹੀ ਵਿੱਚ ਉਨ੍ਹਾਂ ਦੀ ਗੋਦਭਰਾਈ ਦੀ ਰਸਮ ਹੋਈ। ਇਸ ਦੌਰਾਨ ਭਾਰਤੀ ਸਿੰਘ ਗੁਲਾਬੀ ਗਾਊਨ ਵਿਚ ਬਹੁਤ ਪਿਆਰੀ ਲੱਗੀ। ਉਨ੍ਹਾਂ ਨੇ ਪੈਪਰਾਜ਼ੀ ਨੂੰ ਵੀ ਪੋਜ਼ ਦਿੱਤੇ। ਇਸ ਦੌਰਾਨ ਭਾਰਤੀ ਦੇ ਨਾਲ ਉਨ੍ਹਾਂ ਦਾ ਬੇਟਾ 'ਗੋਲਾ' ਯਾਨੀ ਲਕਸ਼ ਵੀ ਮੌਜੂਦ ਸੀ। ਜਦੋਂ ਪੈਪਰਾਜ਼ੀ ਨੇ ਗੋਲਾ ਨਾਲ ਗੱਲਬਾਤ ਕੀਤੀ, ਤਾਂ ਗੋਲਾ ਨੇ ਸਾਰਿਆਂ ਨੂੰ ਦੱਸਿਆ ਕਿ ਉਹ ਭਰਾ ਅਤੇ ਭੈਣ ਦੋਵੇਂ ਚਾਹੁੰਦਾ ਹੈ।
ਇਹ ਵੀ ਪੜ੍ਹੋ: 'ਮੈਂ ਸਿਰਫ਼ ਚਮਕੀਲੇ ਲਈ ਆਇਆ...', ਫਿਲਮ ਦੇ ਇਸ ਸੀਨ ਨੂੰ ਯਾਦ ਕਰਕੇ ਰੋ ਪਿਆ ਦਿਲਜੀਤ ਦੋਸਾਂਝ
ਪੈਪਰਾਜ਼ੀ ਦੇ ਪੁੱਛਣ 'ਤੇ, ਗੋਲਾ ਨੇ ਉੱਚੀ ਆਵਾਜ਼ ਵਿੱਚ ਕਿਹਾ, "ਮੈਨੂੰ ਭਰਾ-ਭੈਣ ਦੋਵੇਂ ਚਾਹੀਦੇ ਹਨ"। ਇਹ ਸੁਣ ਕੇ ਭਾਰਤੀ ਸਿੰਘ ਪ੍ਰੇਸ਼ਾਨ ਹੋ ਗਈ। ਭਾਰਤੀ ਨੇ ਪ੍ਰੇਸ਼ਾਨੀ ਜ਼ਾਹਰ ਕਰਦਿਆਂ ਕਿਹਾ, "ਯਾਰ ਮੇਰਾ ਢਿੱਡ ਦੇਖ ਕੇ ਹਰ ਕੋਈ ਕਹਿ ਰਿਹਾ ਹੈ, ਜੁੜਵਾ ਬੱਚੇ ਹੋਣਗੇ। ਸਮਝ ਨਹੀਂ ਆ ਰਿਹਾ, ਇੰਨਾ ਕੀ ਹੈ"। ਭਾਰਤੀ ਸਿੰਘ ਦੀ ਡਿਲੀਵਰੀ ਦੀ ਤਰੀਕ ਫਰਵਰੀ ਦੀ ਦੱਸੀ ਜਾ ਰਹੀ ਹੈ। ਉਨ੍ਹਾਂ ਦਾ ਬੇਬੀ ਬੰਪ ਦੇਖ ਕੇ ਹਰ ਕੋਈ ਕਹਿ ਰਿਹਾ ਹੈ ਕਿ ਉਨ੍ਹਾਂ ਦੇ ਘਰ ਜੁੜਵਾ ਬੱਚੇ ਹੋਣਗੇ। ਭਾਰਤੀ ਨੇ ਪਹਿਲਾਂ ਦੱਸਿਆ ਸੀ ਕਿ ਉਹ ਬੇਟੇ ਤੋਂ ਬਾਅਦ ਇੱਕ ਬੇਟੀ ਚਾਹੁੰਦੀ ਹੈ। ਭਾਰਤੀ ਨੇ ਸਵਿਟਜ਼ਰਲੈਂਡ ਜਾ ਕੇ ਸਾਰਿਆਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਸੀ।
ਇਹ ਵੀ ਪੜ੍ਹੋ: ਛੋਟਾ ਬਜਟ ਵੱਡਾ ਧਮਾਕਾ; 40 ਕਰੋੜ 'ਚ ਬਣੀ ਇਸ ਫਿਲਮ ਨੇ ਬਾਕਸ ਆਫਿਸ 'ਤੇ ਕਮਾਏ 350 ਕਰੋੜ ਰੁਪਏ
