ਕਾਮੇਡੀ ਕਲਾਕਾਰ ਬਾਲ ਮੁਕੰਦ ਸ਼ਰਮਾ ਨੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ
Thursday, Mar 21, 2024 - 05:30 PM (IST)
ਅੰਮ੍ਰਿਤਸਰ (ਸਰਬਜੀਤ) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਮੇਡੀ ਕਲਾਕਾਰ ਬਾਲ ਮੁਕੰਦ ਸ਼ਰਮਾ ਪਰਿਵਾਰ ਨਾਲ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਗੁਰੂ ਨਗਰੀ ਪਹੁੰਚ ਪਰਮਾਤਮਾ ਜੀ ਦੇ ਘਰ ਦਰਸ਼ਨ ਕਰਕੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ ਉੱਥੇ ਹੀ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਅੱਜ ਗੁਰੂ ਮਹਾਰਾਜ ਦਾ ਓਟ ਆਸਰਾ ਲੈਣ ਲਈ ਪੁੱਜੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੈਨੂੰ ਵੱਡੀ ਜਿੰਮੇਵਾਰੀ ਸੌਂਪਦੇ ਹੋਏ ਪੰਜਾਬ ਰਾਜ ਖੁਰਾਕ ਵਿਭਾਗ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। 15 ਮਾਰਚ ਨੂੰ ਮੈਂ ਇਸ ਅਹੁਦੇ 'ਤੇ ਨਿਵਾਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਣ ਲਈ ਆਇਆ ਹਾਂ ਤਾਂ ਜੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੇਰੇ 'ਤੇ ਵਿਸ਼ਵਾਸ਼ ਕਰਦੇ ਹੋਏ ਮੈਨੂੰ ਇਸ ਕਾਬਲ ਸਮਝਿਆ ਹੈ। ਅੱਗੇ ਕਿਹਾ ਕਿ ਮੈਂ ਇਸ ਜਿੰਮੇਵਾਰੀ 'ਤੇ ਖਰਾ ਉਤਰ ਕੇ ਇਮਾਨਦਾਰੀ ਨਾਲ ਇਸ ਸੇਵਾ ਨੂੰ ਨਿਭਾਵਾਂਗਾ।
ਇਹ ਖ਼ਬਰ ਵੀ ਪੜ੍ਹੋ : ਜੰਮਦੇ ਹੀ ਕਰੋੜਾਂ ਦਾ ਮਾਲਕ ਬਣਿਆ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਸ਼ੁੱਭਦੀਪ, ਜਾਣੋ ਕੈਨੇਡਾ ਤੋਂ ਪੰਜਾਬ ਤੱਕ ਦੀ ਜਾਇਦਾਦ ਬਾਰੇ
ਪੰਜਾਬ ਦੇ ਹਰੇਕ ਸ਼ਹਿਰ ਕਸਬੇ 'ਚ ਸਾਡਾ ਸਹੀ ਖੁਰਾਕ ਪਹੁੰਚ ਸਕੇ ਤਾਂ ਜੋ ਸਾਡੀਆਂ ਭੈਣਾਂ-ਮਾਵਾਂ ਜਿਹੜੀਆਂ ਪੇਂਡੂ ਔਰਤਾਂ ਬੱਚੇ ਨੂੰ ਜਨਮ ਦਿੰਦੀਆਂ ਹਨ। ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕਰੋੜਾਂ ਰੁਪਏ ਇਸ 'ਤੇ ਖਰਚ ਕਰਦੀ ਹੈ। ਆਂਗਣਵਾੜੀ ਮਿਡ ਡੇ ਮੀਲ ਡੀਪੂਆਂ ਤੇ ਰਾਸ਼ਨ ਲਈ ਆਟਾ ਸਾਡੇ ਖਪਤਕਾਰ ਨੂੰ ਸਹੀ ਕੁਆਲਿਟੀ ਤੇ ਸਹੀ ਮਾਤਰਾ 'ਚ ਜਾਵੇ ਫਿਰ ਉਸ ਪੈਸੇ ਦਾ ਮੁੱਲ ਮੁੜਦਾ ਹੈ। ਜਿਹੜੀਆਂ ਵੀ ਇਨ੍ਹਾਂ 'ਚ ਖਾਮੀਆਂ ਹਨ, ਉਨਾਂ ਨੂੰ ਦੂਰ ਕੀਤਾ ਜਾਵੇ ਤੇ ਪੰਜਾਬ ਦੇ ਲੋਕਾਂ ਨੂੰ ਸਹੀ ਖੁਰਾਕ ਮਿਲ ਸਕੇ, ਇਹ ਸਾਡੀ ਮੁੱਖ ਜਿੰਮੇਵਾਰੀ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਜਿਹੜਾ ਵੀ ਫੰਡ ਕੇਂਦਰ ਸਰਕਾਰ, ਪੰਜਾਬ ਸਰਕਾਰ ਸਮਾਜ ਭਲਾਈ ਮਹਿਕਮੇ ਰਾਹੀਂ, ਖੁਰਾਕ ਵਿਭਾਗ ਰਾਹੀਂ ਜਾਂ ਐਜੂਕੇਸ਼ਨ ਮਹਿਕਮੇ ਰਾਹੀਂ ਭੇਜਦੀ ਹੈ ਖਪਤਕਾਰ ਨੂੰ ਉਸਦਾ ਹੱਕ ਮਿਲਣਾ ਚਾਹੀਦਾ ਹੈ।
ਇਹ ਖ਼ਬਰ ਵੀ ਪੜ੍ਹੋ : ਮਰਹੂਮ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਸ਼ੁੱਭਦੀਪ ਨੇ ਪੈਦਾ ਹੁੰਦੇ ਹੀ ਬਣਾਇਆ ਇਹ ਵੱਡਾ ਰਿਕਾਰਡ
ਜੇਕਰ ਖਪਤਕਾਰ ਨੂੰ ਸਹੀ ਕੁਆਲਿਟੀ ਜਾਂ ਮਾਤਰਾ ਘੱਟ ਮਿਲਦੀ ਹੈ ਉਸ ਲਈ ਕਮਿਸ਼ਨ ਪੂਰੀ ਤਰ੍ਹਾਂ ਤਿਆਰ ਹੈ। ਸਾਲ 2013 'ਚ ਭਾਰਤ ਸਰਕਾਰ ਨੇ ਫੂਡ ਸੇਫਟੀ ਐਕਟ ਬਣਾਇਆ ਸੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ 'ਚ 1700 ਦੇ ਕਰੀਬ ਡੀਪੂ ਹਨ, ਅਸੀਂ ਜਾਂਚ ਕਰਾਂਗੇ ਘਰ-ਘਰ 'ਚ ਜਾ ਕੇ ਇਹ ਲੋਕ ਸਹੀ ਰਾਸ਼ਨ ਘਰਾਂ 'ਚ ਪਹੁੰਚਾ ਰਹੇ ਹਨ ਜਾਂ ਨਹੀਂ, ਉਨ੍ਹਾਂ ਕਿਹਾ ਕਿ 2-3 ਡੀਪੋ ਦੀ ਸ਼ਿਕਾਇਤ ਆਈ ਸੀ ਕਿ ਅਸੀਂ ਉੱਚ ਅਧਿਕਾਰੀਆਂ ਦੇ ਨੋਟਿਸ 'ਚ ਇਹ ਸ਼ਿਕਾਇਤ ਲਿਆਂਦੀ ਹੈ। ਇਸ ਦੀ ਜਾਂਚ ਕੀਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।