ਕਲਰ ਯੈਲੋ ਪ੍ਰੋਡਕਸ਼ਨ ਦੀ ‘ਨਖ਼ਰੇਵਾਲੀ’ ਦੀ ਸ਼ੂਟਿੰਗ ਸ਼ੁਰੂ

Sunday, Oct 22, 2023 - 11:57 AM (IST)

ਕਲਰ ਯੈਲੋ ਪ੍ਰੋਡਕਸ਼ਨ ਦੀ ‘ਨਖ਼ਰੇਵਾਲੀ’ ਦੀ ਸ਼ੂਟਿੰਗ ਸ਼ੁਰੂ

ਮੁੰਬਈ (ਬਿਊਰੋ)– ਜੀਓ ਸਟੂਡੀਓਜ਼ ਤੇ ਆਨੰਦ ਐੱਲ. ਰਾਏ ਦਾ ਪ੍ਰੋਡਕਸ਼ਨ ਹਾਊਸ ਕਲਰ ਯੈਲੋ ਪ੍ਰੋਡਕਸ਼ਨ ਨਵੀਨਤਮ ਪ੍ਰੋਜੈਕਟ ‘ਨਖ਼ਰੇਵਾਲੀ’ ਲਈ ਤਿਆਰ ਹੈ, ਜਿਸ ’ਚ ਅੰਸ਼ ਦੁੱਗਲ ਮੁੱਖ ਭੂਮਿਕਾ ’ਚ ਹੈ।

ਫ਼ਿਲਮ ਦਾ ਨਿਰਦੇਸ਼ਨ ਰਾਹੁਲ ਸ਼ੰਕਾਲਿਆ ਕਰਨਗੇ ਤੇ ਇਸ ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਰਹੀ ਹੈ। ਫ਼ਿਲਮ ਦਾ ਨਿਰਮਾਣ ਜੋਤੀ ਦੇਸ਼ਪਾਂਡੇ, ਆਨੰਦ ਐੱਲ. ਰਾਏ ਤੇ ਹਿਮਾਂਸ਼ੂ ਸ਼ਰਮਾ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : OTT ਸਟ੍ਰੀਮਿੰਗ ਸੇਵਾਵਾਂ ਲਈ ਦੀ ਸਿਗਟਨੋਸ਼ੀ ਸਬੰਧੀ ਚੇਤਾਵਨੀ 'ਤੇ ਕੋਈ ਸਮਝੋਤਾ ਨਹੀਂ : ਕੇਂਦਰ ਸਰਕਾਰ

ਅੰਸ਼ ਦੁੱਗਲ ਨੇ ਇਸ ਪ੍ਰਾਜੈਕਟ ਬਾਰੇ ਕਿਹਾ, ‘‘ਮੈਂ ਆਨੰਦ ਸਰ ਤੇ ਸਾਡੇ ਨਿਰਦੇਸ਼ਕ ਰਾਹੁਲ ਸ਼ੰਕਾਲਿਆ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਲਈ ਬਹੁਤ ਰੋਮਾਂਚਿਤ ਮਹਿਸੂਸ ਕਰ ਰਿਹਾ ਹਾਂ। ਇਹ ਇਕ ਸੁਪਨਾ ਸੱਚ ਹੋਣ ਵਰਗਾ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News