ਬੁਰੀ ਤਰ੍ਹਾਂ ਫਲਾਪ ਹੋਈ ਹਾਰਡੀ ਸੰਧੂ ਤੇ ਪਰਿਣੀਤੀ ਦੀ ਫ਼ਿਲਮ ''ਕੋਡ ਨੇਮ ਤਿਰੰਗਾ''

Monday, Oct 17, 2022 - 04:58 PM (IST)

ਬੁਰੀ ਤਰ੍ਹਾਂ ਫਲਾਪ ਹੋਈ ਹਾਰਡੀ ਸੰਧੂ ਤੇ ਪਰਿਣੀਤੀ ਦੀ ਫ਼ਿਲਮ ''ਕੋਡ ਨੇਮ ਤਿਰੰਗਾ''

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਗਾਇਕ ਹਾਰਡੀ ਸੰਧੂ ਦੀ ਫ਼ਿਲਮ 'ਕੋਡ ਨੇਮ ਤਿਰੰਗਾ' ਇਸ ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਫ਼ਿਲਮ ਦੀ ਰਿਲੀਜ਼ ਦੇ ਨਾਲ ਹੀ ਬਾਕਸ ਆਫਿਸ 'ਤੇ ਗਿਰਾਵਟ ਦਰਜ ਕੀਤੀ ਗਈ ਹੈ। ਪਰਿਣੀਤੀ ਚੋਪੜਾ ਦੀ ਫ਼ਿਲਮ 'ਕੋਡ ਨੇਮ ਤਿਰੰਗਾ' ਨੇ ਬਾਕਸ ਆਫਿਸ 'ਤੇ ਠੰਡੀ ਓਪਨਿੰਗ ਕੀਤੀ ਹੈ। ਫ਼ਿਲਮ ਰਿਲੀਜ਼ਿੰਗ ਦੇ ਪਹਿਲੇ ਦਿਨ 50 ਲੱਖ ਦੇ ਅੰਕੜੇ ਨੂੰ ਵੀ ਛੂਹਣ 'ਚ ਨਾਕਾਮ ਰਹੀ ਹੈ। ਇਸ ਦੇ ਨਾਲ ਹੀ ਦੂਜੇ ਅਤੇ ਤੀਜੇ ਦਿਨ ਵੀ ਫ਼ਿਲਮ ਬਾਕਸ ਆਫਿਸ 'ਤੇ ਠੰਡੀ ਹੀ ਰਹੀ। 

ਬੁਰੀ ਤਰ੍ਹਾਂ ਫਲਾਪ ਹੋਈ 'ਕੋਡ ਨੇਮ ਤਿਰੰਗਾ'
ਮੀਡੀਆ ਰਿਪੋਰਟਾਂ ਮੁਤਾਬਕ, ਪਰਿਣੀਤੀ ਚੋਪੜਾ ਅਤੇ ਹਾਰਡੀ ਸੰਧੂ ਦੀ ਡੁੱਬ ਰਹੀ ਨਵੀਂ 'ਕੋਡ ਨੇਮ ਤਿਰੰਗਾ' ਵੀਕੈਂਡ ਦੇ ਮੌਕੇ ਵੀ ਚੰਗੀ ਕਮਾਈ ਨਹੀਂ ਕਰ ਸਕੀ। ਫ਼ਿਲਮ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਬਹੁਤ ਘੱਟ ਕਮਾਈ ਕੀਤੀ। ਇਸ ਫ਼ਿਲਮ ਨੇ ਦੂਜੇ ਦਿਨ ਵੀਕੈਂਡ 'ਤੇ ਸਿਰਫ਼ 30 ਲੱਖ ਰੁਪਏ ਹੀ ਕਮਾਏ, ਜਦੋਂ ਕਿ ਖ਼ਬਰਾਂ ਹਨ ਕਿ ਐਤਵਾਰ ਬਿੱਗ ਵੀਕੈਂਡ ਵਾਲੇ ਦਿਨ ਵੀ ਪਰਿਣੀਤੀ ਦੀ ਫ਼ਿਲਮ 'ਕੋਡ ਨੇਮ ਤਿਰੰਗਾ' ਸਿਰਫ਼ 20 ਤੋਂ 25 ਲੱਖ ਰੁਪਏ ਕਮਾਏ।

ਸਸਤੀਆਂ ਟਿਕਟਾਂ ਵੀ ਨਾ ਆਈਆਂ ਕੰਮ
ਫ਼ਿਲਮ 'ਕੋਡ ਨੇਮ ਤਿਰੰਗਾ' ਦਾ ਤਿੰਨ ਦਿਨਾਂ ਦਾ ਕਲੈਕਸ਼ਨ ਵੀ 1 ਕਰੋੜ ਦੇ ਅੰਕੜੇ ਤੋਂ ਦੂਰ ਹੈ। ਸੋਮਵਾਰ ਨੂੰ ਫ਼ਿਲਮ ਦੀ ਕਮਾਈ 'ਚ ਹੋਰ ਗਿਰਾਵਟ ਆ ਸਕਦੀ ਹੈ। ਇਸ ਦੇ ਮੱਦੇਨਜ਼ਰ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਜਲਦ ਹੀ ਪਰਦੇ 'ਤੇ ਆ ਸਕਦੀ ਹੈ। ਫ਼ਿਲਮ ਲਈ ਸਸਤੀਆਂ ਟਿਕਟਾਂ ਦਾ ਪਲਾਨ ਵੀ ਮੇਕਰਸ ਨੂੰ ਕੋਈ ਫ਼ਾਇਦਾ ਨਹੀਂ ਹੋਇਆ।

ਫ਼ਿਲਮ ਦੀ ਕਹਾਣੀ
ਦੱਸ ਦੇਈਏ ਕਿ ਪਰਿਣੀਤੀ ਨੇ 'ਕੋਡ ਨੇਮ ਤਿਰੰਗਾ' 'ਚ ਦੁਰਗਾ ਨਾਂ ਦੇ ਇੱਕ ਅੰਡਰਕਵਰ RAW ਏਜੰਟ ਦੀ ਭੂਮਿਕਾ ਨਿਭਾਈ ਹੈ, ਜੋ ਕਿ 'ਦਿ ਗਰਲ ਆਨ ਦਿ ਟ੍ਰੇਨ' ਦੇ ਨਿਰਦੇਸ਼ਕ ਰਿਭੂ ਦਾਸਗੁਪਤਾ ਨਾਲ ਉਸ ਦੀ ਦੂਜੀ ਫ਼ਿਲਮ ਹੈ। ਉਨ੍ਹਾਂ ਨੇ ਇਸ ਫ਼ਿਲਮ ਨੂੰ ਆਪਣੇ ਫ਼ਿਲਮੀ ਕਰੀਅਰ ਦੇ ਨਵੇਂ ਪੜਾਅ ਦੀ ਸ਼ੁਰੂਆਤ ਦੱਸਿਆ। ਇਸ ਤੋਂ ਪਹਿਲਾਂ ਪਰਿਣੀਤੀ ਚੋਪੜਾ ਆਖ਼ਰੀ ਵਾਰ ਬੈਡਮਿੰਟਨ ਚੈਂਪੀਅਨ ਸਾਇਨਾ ਦੀ ਬਾਇਓਪਿਕ 'ਚ ਸਾਇਨਾ ਨੇਹਵਾਲ ਦੇ ਰੂਪ 'ਚ ਨਜ਼ਰ ਆਈ ਸੀ। 'ਕੋਡ ਨੇਮ ਤਿਰੰਗਾ' ਦੀ ਸ਼ੂਟਿੰਗ ਮੁੱਖ ਤੌਰ 'ਤੇ ਤੁਰਕੀ 'ਚ ਕੀਤੀ ਗਈ ਸੀ। ਸਿਨੇਮਾਘਰਾਂ ਤੋਂ ਬਾਅਦ ਇਹ ਨੈੱਟਫਲਿਕਸ 'ਤੇ ਸਟ੍ਰੀਮ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News