48 ਦੀ ਉਮਰ ''ਚ ਡਿਪ੍ਰੈਸ਼ਨ ਕਾਰਨ ਇਸ ਪ੍ਰਸਿੱਧ ਗਾਇਕਾ ਨੇ ਕੀਤੀ ਖੁਦਕੁਸ਼ੀ

Thursday, Jul 06, 2023 - 12:02 PM (IST)

48 ਦੀ ਉਮਰ ''ਚ ਡਿਪ੍ਰੈਸ਼ਨ ਕਾਰਨ ਇਸ ਪ੍ਰਸਿੱਧ ਗਾਇਕਾ ਨੇ ਕੀਤੀ ਖੁਦਕੁਸ਼ੀ

ਨਵੀਂ ਦਿੱਲੀ : ਕਈ ਲਾਈਵ ਪਰਫਾਰਮੈਂਸ ਅਤੇ ਕਈ ਹਿੱਟ ਨੰਬਰ ਦੇਣ ਵਾਲੀ ਮਸ਼ਹੂਰ ਗਾਇਕਾ ਕੋਕੋ ਲੀ ਇਸ ਦੁਨੀਆ 'ਚ ਨਹੀਂ ਰਹੀ। ਦੱਸਿਆ ਜਾ ਰਿਹਾ ਹੈ ਕਿ 48 ਸਾਲ ਦੀ ਉਮਰ 'ਚ ਕੋਕੋ ਲੀ ਨੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਇਸ ਖ਼ਬਰ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ : ਅਮਰੀਕਾ 'ਚ ਹਾਦਸੇ ਦੀਆਂ ਅਫਵਾਹਾਂ ਵਿਚਕਾਰ ਮੁੰਬਈ ਏਅਰਪੋਰਟ 'ਤੇ ਨਜ਼ਰ ਆਏ ਸ਼ਾਹਰੁਖ ਖਾਨ (ਵੀਡੀਓ)

ਰਿਪੋਰਟ ਮੁਤਾਬਕ, ਕੋਕੋ ਲੀ ਲੰਬੇ ਸਮੇਂ ਤੋਂ ਡਿਪ੍ਰੈਸ਼ਨ ਤੋਂ ਪੀੜਤ ਸੀ। ਖ਼ਬਰਾਂ ਮੁਤਾਬਕ ਕੋਕੋ ਲੀ ਨੇ ਡਿਪਰੈਸ਼ਨ ਕਾਰਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸ ਦੀ ਮੌਤ ਹੋ ਗਈ। ਕੋਕੋ ਦੇ ਦਿਹਾਂਤ ਦੀ ਖ਼ਬਰ ਨਾਲ ਸੋਗ ਦੀ ਲਹਿਰ ਹੈ। ਕੋਕੋ ਲੀ ਦੀ ਮੌਤ 'ਤੇ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਗੋਂ ਉਨ੍ਹਾਂ ਦੇ ਪ੍ਰਸ਼ੰਸਕ ਵੀ ਬਹੁਤ ਦੁਖੀ ਹਨ। ਕੋਕੋ ਦੀ ਮੌਤ ਦੀ ਜਾਣਕਾਰੀ ਉਸ ਦੀਆਂ ਭੈਣਾਂ ਕੈਰਲ ਅਤੇ ਨੈਂਸੀ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ : ਪਟਿਆਲਾ ਹਾਊਸ ਕੋਰਟ ’ਚ ਪੇਸ਼ ਹੋਈ ਜੈਕਲੀਨ, 200 ਕਰੋੜ ਦੀ ਉਗਾਹੀ ਮਾਮਲੇ ਨਾਲ ਜੁੜੇ ਤਾਰ

ਦੱਸ ਦੇਈਏ ਕਿ ਮਸ਼ਹੂਰ ਗਾਇਕ ਕੋਕੋ ਲੀ ਹਾਂਗਕਾਂਗ ਦੀ ਇੱਕ ਪੌਪ ਗਾਇਕਾ ਸੀ। ਇੰਨਾ ਹੀ ਨਹੀਂ ਕੋਕੋ ਲੀ ਪਹਿਲੀ ਚੀਨੀ ਗਾਇਕਾ ਸੀ, ਜਿਸ ਨੂੰ ਆਸਕਰ 'ਚ ਪਰਫਾਰਮ ਕਰਨ ਦਾ ਮੌਕਾ ਮਿਲਿਆ। ਕੋਕੋ ਲੀ ਦੀ ਭੈਣ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, ''ਕੋਕੋ ਲੀ ਨੇ ਪਿਛਲੇ 29 ਸਾਲਾਂ 'ਚ ਅੰਤਰਰਾਸ਼ਟਰੀ ਪੱਧਰ 'ਤੇ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਕਈ ਲਾਈਵ ਪਰਫਾਰਮੈਂਸ ਦਿੱਤੇ। ਕੋਕੋ ਲੀ ਦੀਆਂ ਭੈਣਾਂ ਦੀ ਇਹ ਪੋਸਟ ਵਾਇਰਲ ਹੋ ਰਹੀ ਹੈ ਅਤੇ ਹਰ ਕੋਈ ਇਸ ਮਸ਼ਹੂਰ ਗਾਇਕਾ ਨੂੰ ਸ਼ਰਧਾਂਜਲੀ ਦੇ ਰਿਹਾ ਹੈ। 

 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News