ਰਣਵੀਰ ਸਿੰਘ ਦੀ ‘ਸਰਕਸ’ ਫ਼ਿਲਮ ਦਾ ਮਜ਼ੇਦਾਰ ਟੀਜ਼ਰ ਰਿਲੀਜ਼, 2 ਦਸੰਬਰ ਨੂੰ ਆਵੇਗਾ ਟਰੇਲਰ (ਵੀਡੀਓ)

Monday, Nov 28, 2022 - 04:03 PM (IST)

ਰਣਵੀਰ ਸਿੰਘ ਦੀ ‘ਸਰਕਸ’ ਫ਼ਿਲਮ ਦਾ ਮਜ਼ੇਦਾਰ ਟੀਜ਼ਰ ਰਿਲੀਜ਼, 2 ਦਸੰਬਰ ਨੂੰ ਆਵੇਗਾ ਟਰੇਲਰ (ਵੀਡੀਓ)

ਮੁੰਬਈ (ਬਿਊਰੋ)– ਰਣਵੀਰ ਸਿੰਘ ਸਟਾਰਰ ਆਗਾਮੀ ਫ਼ਿਲਮ ‘ਸਰਕਸ’ ਦਾ ਮਜ਼ੇਦਾਰ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਟੀਜ਼ਰ ’ਚ ਫ਼ਿਲਮ ਦੀ ਪੂਰੀ ਸਟਾਰ ਕਾਸਟ ਦੇਖਣ ਨੂੰ ਮਿਲ ਰਹੀ ਹੈ। ਟੀਜ਼ਰ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਫ਼ਿਲਮ ’ਚ ਰਣਵੀਰ ਸਿੰਘ ਦਾ ਡਬਲ ਰੋਲ ਹੋਣ ਵਾਲਾ ਹੈ। ਉਥੇ ਵਰੁਣ ਸ਼ਰਮਾ ਵੀ ਫ਼ਿਲਮ ’ਚ ਡਬਲ ਰੋਲ ’ਚ ਨਜ਼ਰ ਆਉਣ ਵਾਲੇ ਹਨ। ਟੀਜ਼ਰ ’ਚ ਅੱਜ ਦੇ ਜ਼ਮਾਨੇ ਤੇ ਪੁਰਾਣੇ ਜ਼ਮਾਨੇ ਨੂੰ ਜੋੜਿਆ ਜਾ ਰਿਹਾ ਹੈ। ਇਹ ਫ਼ਿਲਮ 1960 ਦੇ ਦਹਾਕੇ ਦੇ ਦੌਰ ਨੂੰ ਦਿਖਾਏਗੀ, ਜਿਸ ’ਚ ਭਰਪੂਰ ਕਾਮੇਡੀ ਹੋਣ ਵਾਲੀ ਹੈ।

ਦੱਸ ਦੇਈਏ ਕਿ ਫ਼ਿਲਮ ਦਾ ਟਰੇਲਰ 2 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਉਥੇ ਫ਼ਿਲਮ ਕ੍ਰਿਸਮਸ ਮੌਕੇ ਯਾਨੀ 23 ਦਸੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।

PunjabKesari

‘ਸਰਕਸ’ ਫ਼ਿਲਮ ਨੂੰ ਰੋਹਿਤ ਸ਼ੈੱਟੀ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ’ਚ ਰਣਵੀਰ ਸਿੰਘ, ਪੂਜਾ ਹੇਗੜੇ, ਜੌਨੀ ਲਿਵਰ, ਜੈਕਲੀਨ ਫਰਨਾਂਡੀਜ਼, ਵਰੁਣ ਸ਼ਰਮਾ, ਸੰਜੇ ਮਿਸ਼ਰਾ, ਮੁਕੇਸ਼ ਤਿਵਾਰੀ, ਵਰਜੇਸ ਹਿਰਜੀ, ਸਿਧਾਰਥ ਜਾਧਵ, ਵਿਜੇ ਪਟਕਾਰ, ਸੁਲਭਾ ਆਰਿਆ, ਅਨਿਲ ਚਰਨਜੀਤ, ਅਸ਼ਵਿਨੀ ਕਾਲਸੇਕਰ, ਮੁਰਲੀ ਸ਼ਰਮਾ, ਟੀਕੂ ਤਲਸਾਨੀਆ, ਰਾਧਿਕਾ ਬੰਗੀਆ, ਬਰਿੰਜੇਂਦਰ ਕਾਲਾ, ਸੌਰਭ ਗੋਖਲੇ, ਅਸ਼ੀਸ਼ ਵਾਰਾਂਗ, ਉਮਾਕਾਂਤ ਪਾਟਿਲ ਤੇ ਉਦੇ ਟਿਕੇਕਰ ਵੀ ਅਹਿਮ ਭੂਮਿਕਾ ਨਿਭਾਉਣ ਵਾਲੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News