ਗੋਲਡਨ ਗਲੋਬ ਐਵਾਰਡਜ਼ ’ਚ ‘ਓਪਨਹਾਈਮਰ’ ਦਾ ਦਬਦਬਾ, ਕ੍ਰਿਸਟੋਫਰ ਨੋਲਨ ਨੂੰ ਮਿਲਿਆ ਬੈਸਟ ਡਾਇਰੈਕਟ ਦਾ ਖ਼ਿਤਾਬ
Monday, Jan 08, 2024 - 02:40 PM (IST)
ਮੁੰਬਈ (ਬਿਊਰੋ)– ਦੁਨੀਆ ਦੇ ਸਭ ਤੋਂ ਵੱਕਾਰੀ ਪੁਰਸਕਾਰ ਸਮਾਰੋਹਾਂ ’ਚੋਂ ਇਕ, ਗੋਲਡਨ ਗਲੋਬ ਐਵਾਰਡਸ 2024 ਸ਼ੁਰੂ ਹੋ ਗਿਆ ਹੈ। ਗੋਲਡਨ ਗਲੋਬ ਐਵਾਰਡਜ਼ ਦੇ 81ਵੇਂ ਐਡੀਸ਼ਨ ’ਚ ਹਾਲੀਵੁੱਡ ਦੀਆਂ ਦੋ ਫ਼ਿਲਮਾਂ ‘ਓਪਨਹਾਈਮਰ’ ਤੇ ‘ਬਾਰਬੀ’ ਦਾ ਸਭ ਤੋਂ ਜ਼ਿਆਦਾ ਦਬਦਬਾ ਰਿਹਾ। ਇਨ੍ਹਾਂ ਦੋ ਫ਼ਿਲਮਾਂ ਨੂੰ ਸਭ ਤੋਂ ਵੱਧ ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਗੋਲਡਨ ਗਲੋਬ ਐਵਾਰਡਜ਼ 2024 ਲਈ ‘ਬਾਰਬੀ’ ਨੂੰ 10 ਸ਼੍ਰੇਣੀਆਂ ’ਚ ਨਾਮਜ਼ਦ ਕੀਤਾ ਗਿਆ ਸੀ, ਜਦਕਿ ‘ਓਪਨਹਾਈਮਰ’ ਨੂੰ 8 ਸ਼੍ਰੇਣੀਆਂ ’ਚ ਨਾਮਜ਼ਦ ਕੀਤਾ ਗਿਆ ਸੀ।
ਗੋਲਡਨ ਗਲੋਬ ਐਵਾਰਡਜ਼ ਸ਼ੋਅ, ਸਟੈਂਡਅੱਪ ਕਾਮੇਡੀਅਨ ਤੇ ਅਦਾਕਾਰ ਜੋ ਕੋਏ ਵਲੋਂ ਹੋਸਟ ਕੀਤਾ ਗਿਆ, ਜੋ ਲਾਇਨਜ਼ਗੇਟ ਇੰਡੀਆ ’ਤੇ ਸਟ੍ਰੀਮ ਕੀਤਾ ਗਿਆ। ਆਓ ਜਾਣਦੇ ਹਾਂ ਕਿ ਇਸ ਵਾਰ ਕਿਸ ਅਦਾਕਾਰ, ਅਦਾਕਾਰਾ, ਨਿਰਦੇਸ਼ਕ ਤੇ ਫ਼ਿਲਮ ਨੇ ਇਹ ਐਵਾਰਡ ਜਿੱਤਿਆ ਹੈ।
ਇਹ ਖ਼ਬਰ ਵੀ ਪੜ੍ਹੋ : ਗੁਰਪ੍ਰੀਤ ਘੁੱਗੀ ਦੇ ਮਾਪਿਆਂ ਨੂੰ ਮਿਲੇ ਕਪਿਲ ਸ਼ਰਮਾ, ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ੀਆਂ
ਗੋਲਡਨ ਗਲੋਬ ਐਵਾਰਡਜ਼ 2024 ਦੇ ਜੇਤੂਆਂ ਦੀ ਪੂਰੀ ਲਿਸਟ ਹੇਠਾਂ ਦੱਸੀ ਗਈ ਹੈ–
ਬੈਸਟ ਮੋਸ਼ਨ ਪਿਕਚਰ – ਓਪਨਹਾਈਮਰ
ਬੈਸਟ ਫ਼ਿਲਮ (ਗੈਰ-ਅੰਗਰੇਜ਼ੀ ਭਾਸ਼ਾ) – ਏਨਾਟੌਮੀ ਆਫ ਏ ਫਾਲ (ਫਰਾਂਸ)
ਬੈਸਟ ਨਿਰਦੇਸ਼ਕ – ਕ੍ਰਿਸਟੋਫਰ ਨੋਲਨ (ਓਪਨਹਾਈਮਰ)
ਬੈਸਟ ਸਕ੍ਰੀਨਪਲੇ (ਮੋਸ਼ਨ ਪਿਕਚਰ) – ਏਨਾਟੌਮੀ ਆਫ ਏ ਫਾਲ (ਜਸਟਿਨ ਟ੍ਰਾਈਟ, ਆਰਥਰ ਹਰਾਰੀ)
ਬੈਸਟ ਅਦਾਕਾਰ (ਡਰਾਮਾ) – ਕਿਲੀਅਨ ਮਰਫੀ (ਓਪਨਹਾਈਮਰ)
ਬੈਸਟ ਅਦਾਕਾਰਾ (ਡਰਾਮਾ) – ਲਿਲੀ ਗਲੈਡਸਟੋਨ (ਕਿਲਰਸ ਆਫ ਦਿ ਫਲਾਵਰ ਮੂਨ)
ਸੁਪੋਰਟਿੰਗ ਰੋਲ ਲਈ ਬੈਸਟ ਅਦਾਕਾਰਾ (ਮੋਸ਼ਨ ਪਿਕਚਰ) – ਦਾ’ਵਾਈਨ ਜੌਏ ਰੈਂਡੋਲਫ (ਦਿ ਹੋਲਡਓਵਰਜ਼)
ਸੁਪੋਰਟਿੰਗ ਰੋਲ ਲਈ ਬੈਸਟ ਅਦਾਕਾਰ (ਮੋਸ਼ਨ ਪਿਕਚਰ) – ਰੌਬਰਟ ਡਾਉਨੀ ਜੂਨੀਅਰ (ਓਪਨਹਾਈਮਰ)
ਬੈਸਟ ਸੁਪੋਰਟਿੰਗ ਅਦਾਕਾਰਾ (ਟੈਲੀਵਿਜ਼ਨ) – ਐਲਿਜ਼ਾਬੈਥ ਡੇਬਿਕੀ (ਦਿ ਕ੍ਰਾਊਨ)
ਬੈਸਟ ਸਪੋਰਟਿੰਗ ਅਦਾਕਾਰ (ਟੈਲੀਵਿਜ਼ਨ) – ਮੈਥਿਊ ਮੈਕਫੈਡੇਨ (ਸਕਸੈਸ਼ਨ)
ਬੈਸਟ ਸਟੈਂਡਅੱਪ ਕਾਮੇਡੀਅਨ – ਰਿਕੀ ਗੇਰਵਾਇਸ
ਬੈਸਟ ਮੋਸ਼ਨ ਐਨੀਮੇਸ਼ਨ ਫ਼ਿਲਮ – ਦਿ ਬੁਆਏ ਐਂਡ ਦਿ ਹੇਰੌਨ
ਕਾਮੇਡੀ ’ਚ ਬੈਸਟ ਅਦਾਕਾਰਾ – ਐਮਾ ਸਟੋਨ (ਪੁਅਰ ਥਿੰਗਜ਼)
ਬੈਸਟ ਮੋਸ਼ਨ ਪਿਕਚਰ (ਸੰਗੀਤਕ, ਕਾਮੇਡੀ) – ਪੁਅਰ ਥਿੰਗਜ਼
ਸਿਨੇਮੈਟਿਕ ਤੇ ਬਾਕਸ ਆਫਿਸ ਅਚੀਵਮੈਂਟ – ਬਾਰਬੀ
ਬੈਸਟ ਅਦਾਕਾਰ (ਟੈਲੀਵਿਜ਼ਨ ਸੀਰੀਜ਼, ਡਰਾਮਾ) – ਕੀਰਨ ਕਲਕਿਨ (ਸਕਸੈਸ਼ਨ)
ਬੈਸਟ ਅਦਾਕਾਰਾ (ਟੈਲੀਵਿਜ਼ਨ ਸੀਰੀਜ਼, ਡਰਾਮਾ) – ਸਾਰਾ ਸਨੂਕ (ਸਕਸੈਸ਼ਨ)
ਬੈਸਟ ਡਰਾਮਾ ਸੀਰੀਜ਼ – ਸਕਸੈਸ਼ਨ
ਬੈਸਟ ਟੈਲੀਵਿਜ਼ਨ ਸੀਰੀਜ਼ (ਸੰਗੀਤਕ, ਕਾਮੇਡੀ) – ਦਿ ਬੀਅਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਸੀਂ ਇਨ੍ਹਾਂ ’ਚੋਂ ਕਿਹੜੀ ਫ਼ਿਲਮ ਦੇਖੀ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।