ਇਸ ਅਦਾਕਾਰਾ ਦੀ ਪ੍ਰਸ਼ੰਸਕ ਬਣੀ ਮਸ਼ਹੂਰ ਕੋਰੀਓਗਰਾਫਰ ਸਰੋਜ ਖਾਨ

Monday, Feb 15, 2016 - 09:38 AM (IST)

 ਇਸ ਅਦਾਕਾਰਾ ਦੀ ਪ੍ਰਸ਼ੰਸਕ ਬਣੀ ਮਸ਼ਹੂਰ ਕੋਰੀਓਗਰਾਫਰ ਸਰੋਜ ਖਾਨ

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਕੋਰੀਓਗਰਾਫਰ ਸਰੋਜ ਖਾਨ ਨੂੰ ਡਿੰਪਲ ਗਰਲ ਦੀਪਿਕਾ ਪਾਦੁਕੋਣ ਦਾ ਡਾਂਸ ਬੇਹੱਦ ਪਸੰਦ ਆਇਆ ਹੈ। ਦੀਪਿਕਾ ਪਾਦੁਕੋਣ ਦੀ ਹੁਣੇ ਜਿਹੇ ਰਿਲੀਜ਼ ਹੋਈ ਫਿਲਮ ''ਬਾਜੀਰਾਵ ਮਸਤਾਨੀ'' ''ਚ ਦੀਪਿਕਾ ਦੇ ਡਾਂਸ ਦੀ ਪ੍ਰਤਿਭਾ ਦੇਖ ਕੇ ਸਰੋਜ ਖਾਨ ਦੀਪਿਕਾ ਦੀ ਬਹੁਤ ਵੱਡੀ ਪ੍ਰਸ਼ੰਸਕ ਬਣ ਗਈ ਹੈ।
ਸਰੋਜ ਖਾਨ ਨੇ ਕਿਹਾ, ''''ਮੇਰੀ ਪੀੜ੍ਹੀ ''ਚ ਮਾਧੁਰੀ ਦਿਕਸ਼ਿਤ ਨੇ ਹੀ ਡਾਂਸ ਦੀ ਪਰਿਭਾਸ਼ਾ ਪੇਸ਼ ਕੀਤੀ ਹੈ ਅਤੇ ਉਨ੍ਹਾਂ ਤੋਂ ਬਾਅਦ ਉਨ੍ਹਾਂ ਵਰਗਾ ਕੋਈ ਨਹੀਂ ਆਇਆ। ਮੌਜੂਦ ਸਮੇਂ ''ਚ ਦੀਪਿਕਾ ਦਾ ਡਾਂਸ ਕਾਫੀ ਚੰਗਾ ਹੈ ਅਤੇ ਉਹ ਹਮੇਸ਼ਾ ਕੁਝ ਨਵਾਂ ਅਤੇ ਚੰਗਾ ਕਰਦੀ ਹੈ।'''' ਸਰੋਜ ਖਾਨ ਨੇ ਅੱਗੇ ਕਿਹਾ, ''''ਫਿਲਮਾਂ ਰਾਹੀ ਸਾਡੀ ਸੰਸਕ੍ਰਿਤੀ ਦੀਆਂ ਭੁੱਲ ਚੁੱਕੀਆਂ ਗੱਲ੍ਹਾਂ ਨੂੰ ਵਾਪਸ ਲਿਆਉਣਾ ਜ਼ਰੂਰੀ ਹੈ। ਸਮਾਂ ਅਤੇ ਰਹਿਣ-ਸਹਿਣ ਬਦਲ ਰਿਹਾ ਹੈ, ਜਿਸ ਕਾਰਨ ਸਾਨੂੰ ਦਰਸ਼ਕਾਂ ਦੀ ਪਸੰਦ ਨੂੰ ਧਿਆਨ ''ਚ ਰੱਖ ਕੇ ਚੱਲਣਾ ਪੈਂਦਾ ਹੈ। ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਪੁਰਾਣੀਆਂ ਚੀਜ਼ਾਂ ਨੂੰ ਵਾਪਸ ਲੈ ਕੇ ਆਈਏ, ਜਿਵੇਂ ਫਿਲਮ ''ਬਾਜੀਰਾਵ-ਮਸਤਾਨੀ'' ''ਚ ਭਾਰਤੀ ਨਾਚ ਸ਼ੈਲੀ ਨੂੰ ਦਰਸ਼ਾਇਆ ਗਿਆ ਹੈ।''''


Related News