ਪੰਜਾਬੀ ਕੁੜੀ ਚਾਰਮੀ ਹੈ ਸਾਊਥ ਫਿਲਮ ਇੰਡਸਟਰੀ ਦੀ ਸ਼ਾਨ, ਦੇਖੋ ਬੋਲਡ ਤਸਵੀਰਾਂ
Thursday, Feb 04, 2016 - 01:38 PM (IST)
ਮੁੰਬਈ : 17 ਮਈ 1987 ਨੂੰ ਪੰਜਾਬ ਦੇ ਇਕ ਸਿੱਖ ਪਰਿਵਾਰ ''ਚ ਪੈਦਾ ਹੋਈ ਚਾਰਮੀ ਦੀ ਅੱਜ ਦੱਖਣ ਦੀ ਫਿਲਮ ਇੰਡਸਟਰੀ ਦਾ ਇਕ ਜਾਣਿਆ-ਪਛਾਣਿਆ ਚਿਹਰਾ ਹੈ। ਉਸ ਦੀ ਸਕੂਲੀ ਪੜ੍ਹਾਈ ਮੁੰਬਈ ਦੇ ਵਸਈ ''ਚ ਹੋਈ ਹੈ। ਚਾਰਮੀ ਜਦੋਂ 13 ਸਾਲ ਦੀ ਸੀ ਤਾਂ ਫਿਲਮਾਂ ''ਚ ਉਸ ਨੇ ਐਂਟਰੀ ਕਰ ਲਈ ਸੀ। ਉਸ ਨੂੰ ਪੰਜਾਬੀ ਫਿਲਮਾਂ ''ਚ ਅੱਜ ਤੱਕ ਕੰਮ ਨਹੀਂ ਮਿਲਿਆ ਪਰ ਦੱਖਣ ਦੀਆਂ ਫਿਲਮਾਂ ''ਚ ਤੁਸੀਂ ਜ਼ਰੂਰ ਦੇਖਿਆ ਹੋਵੇਗਾ। ਇਸ ਤੋਂ ਇਲਾਵਾ ਬਾਲੀਵੁੱਡ ''ਚ ਸ਼ਾਹਿਦ ਦੀ ਫਿਲਮ ''ਰਾਜਕੁਮਾਰ'' ਦੇ ਗੀਤ ''ਗੰਦੀ ਬਾਤ'' ਵਿਚ ਵੀ ਉਹ ਨਜ਼ਰ ਆਈ ਸੀ। ਇਸ ਗੀਤ ''ਚ ਆਪਣੀ ਛੋਟੀ ਜਿਹੀ ਝਲਕ ਨਾਲ ਹੀ ਚਾਰਮੀ ਨੇ ਲੋਕਾਂ ਨੂੰ ਦੀਵਾਨੇ ਬਣਾ ਦਿੱਤਾ ਸੀ।
ਖੈਰ, ਇਸ ਵੇਲੇ ਚਾਰਮੀ ਦੱਖਣ ਦੀਆਂ ਫਿਲਮਾਂ ''ਚ ਕਾਫੀ ਸਰਗਰਮ ਹੈ। ਇਕ ਅਦਾਕਾਰਾ ਹੋਣ ਦੇ ਨਾਲ-ਨਾਲ ਉਹ ਇਕ ਨਿਪੁੰਨ ਡਾਂਸਰ ਵੀ ਹੈ। ਤੇਲਗੂ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਚਾਰਮੀ ਕੌਰ ਨੇ ''ਪ੍ਰੇਮ ਓਕਾ ਮੈਕਮ'', ''ਜਯੋਤੀ ਲਕਸ਼ਮੀ'' ਅਤੇ ''ਮੰਤਰ'' ਵਰਗੀਆਂ ਸਫਲ ਫਿਲਮਾਂ ''ਚ ਕੰਮ ਕੀਤਾ ਹੈ। ਪਿਛਲੇ ਸਾਲ ਬੰਗਲੁਰੂ ''ਚ ਇਕ ਬਰਥਡੇ ਪਾਰਟੀ ''ਚ ਬਸ ਦੋ ਘੰਟਿਆਂ ਲਈ ਸ਼ਾਮਲ ਹੋਈ ਚਾਰਮੀ ਨੇ ਇਸ ਦੇ ਲਈ 25 ਲੱਖ ਰੁਪਏ ਬਤੌਰ ਫੀਸ ਲਈ। 5 ਫੁੱਟ 7 ਇੰਚ ਲੰਮੀ ਚਾਰਮੀ ਦੀ ਪਹਿਲੀ ਫਿਲਮ ਸੀ ''ਬੁੱਢਾ ਹੋਗਾ ਤੇਰਾ ਬਾਪ''। ਇਸ ਤੋਂ ਬਾਅਦ ਕੁਝ ਸਾਲਾਂ ਦੇ ਅੰਦਰ ਹੀ ਉਸ ਨੇ ਖੁਦ ਨੂੰ ਇਕ ਵਧੀਆ ਡਾਂਸਰ ਅਤੇ ਸਾਊਥ ਦੀ ਮਸ਼ਹੂਰ ਅਦਾਕਾਰਾ ਦੇ ਤੌਰ ''ਤੇ ਸਥਾਪਿਤ ਕਰ ਲਿਆ।