50 ਤੋਂ ਵੱਧ ਉਮਰ ’ਚ IVF ਕਰਵਾਉਣਾ ਜੁਰਮ, ਮੂਸੇ ਵਾਲਾ ਦੀ ਮਾਂ ਨੇ 58 ਦੀ ਉਮਰ ’ਚ ਇੰਝ ਪੂਰੀ ਕੀਤੀ ਕਾਨੂੰਨੀ ਪ੍ਰਕਿਰਿਆ

02/28/2024 6:48:53 PM

ਐਂਟਰਟੇਨਮੈਂਟ ਡੈਸਕ– ਆਪਣੇ ਇਕਲੌਤੇ 28 ਸਾਲਾ ਪੁੱਤਰ ਤੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਟੁੱਟੀ ਮਾਂ ਚਰਨ ਕੌਰ (58) ਮੁੜ ਮਾਂ ਬਣਨ ਵਾਲੀ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਮੂਸੇ ਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਕਿਹਾ ਕਿ ਚਰਨ ਕੌਰ ਨੇ ਆਈ. ਵੀ. ਐੱਫ. (ਇਨ ਿਵਟਰੋ ਫਰਟੀਲਾਈਜ਼ੇਸ਼ਨ) ਦੀ ਮਦਦ ਲਈ ਹੈ ਤੇ ਉਹ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਹੈ। ਚਰਨ ਕੌਰ ਮਾਰਚ ’ਚ ਬੱਚੇ ਨੂੰ ਜਨਮ ਦੇ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : ਇਸ ਅਦਾਕਾਰਾ ਨੇ ਗਰਭ ਅਵਸਥਾ ’ਚ ਕੀਤੀ ਫ਼ਿਲਮ ਦੀ ਸ਼ੂਟਿੰਗ, ਐਕਸ਼ਨ ਸੀਨਜ਼ ਇੰਝ ਕੀਤੇ ਸ਼ੂਟ

ਸੂਤਰਾਂ ਮੁਤਾਬਕ ਚਰਨ ਕੌਰ ਨੇ ਆਈ. ਵੀ. ਐੱਫ. ਤਕਨੀਕ ਦੀ ਵਰਤੋਂ ਵਿਦੇਸ਼ ’ਚ ਕੀਤੀ ਹੈ ਕਿਉਂਕਿ ਦੇਸ਼ ’ਚ 50 ਸਾਲ ਦੀ ਉਮਰ ਦਾ ਕਾਨੂੰਨ ਹੈ। ਚਰਨ ਕੌਰ ਤੇ ਉਨ੍ਹਾਂ ਦੇ ਪਤੀ ਬਲਕੌਰ ਸਿੰਘ (60) ਮੂਸੇ ਵਾਲਾ ਦੀ ਹਵੇਲੀ ’ਤੇ ਪਹੁੰਚਣ ਵਾਲੇ ਪ੍ਰਸ਼ੰਸਕਾਂ ਨੂੰ ਪਿਛਲੇ 2 ਮਹੀਨਿਆਂ ਤੋਂ ਨਹੀਂ ਮਿਲ ਰਹੇ ਹਨ। ਜ਼ਿਕਰਯੋਗ ਹੈ ਕਿ 29 ਮਈ, 2022 ਨੂੰ ਮੂਸੇ ਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

PunjabKesari

ਭਾਰਤ ’ਚ ਉਮਰ ਹੱਦ ਤੋਂ ਬਾਅਦ ਆਈ. ਵੀ. ਐੱਫ. ਕਰਵਾਉਣਾ ਜੁਰਮ
ਅਸਿਸਟੇਡ ਰਿਪ੍ਰੋਡਕਟਿਵ ਟੈਕਨਾਲੋਜੀ ਰੈਗੂਲੇਸ਼ਨ ਐਕਟ ਮੁਤਾਬਕ ਭਾਰਤ ’ਚ 21 ਤੋਂ 50 ਸਾਲ ਦੀਆਂ ਮਹਿਲਾਵਾਂ ਆਈ. ਵੀ. ਐੱਫ. ਕਰਵਾ ਸਕਦੀਆਂ ਹਨ। ਮਰਦਾਂ ਲਈ ਇਸ ਦੀ ਉਮਰ ਹੱਦ 21 ਤੋਂ 55 ਸਾਲ ਹੈ। ਇਸ ਦੇ ਉੱਪਰ ਦੀ ਉਮਰ ਵਾਲਿਆਂ ਲਈ ਇਹ ਕਾਨੂੰਨੀ ਅਪਰਾਧ ਹੈ। ਇਸ ਬਾਰੇ 2022 ’ਚ ਪਾਸ ਕੀਤੇ ਕਾਨੂੰਨ ਤਹਿਤ ਸਖ਼ਤ ਸਜ਼ਾ ਹੋ ਸਕਦੀ ਹੈ ਪਰ ਜੇਕਰ ਕੋਈ ਮਹਿਲਾ ਵਿਦੇਸ਼ ’ਚ ਗਰਭਵਤੀ ਹੋਵੇ ਤਾਂ ਉਸ ਦੀ ਦੇਸ਼ ’ਚ ਡਿਲਿਵਰੀ ਹੋ ਸਕਦੀ ਹੈ।

PunjabKesari

ਅਜਿਹੇ ’ਚ ਬੱਚਿਆਂ ਦੀਆਂ ਇੱਛੁਕ ਮਹਿਲਾਵਾਂ ਵਿਦੇਸ਼ ਜਾਣ ਦਾ ਰਸਤਾ ਅਪਣਾ ਰਹੀਆਂ ਹਨ। ਗੋਆ ਦੀ ਫਲਾਈਟ ਨਾਲੋਂ ਸਸਤੀ ਤਾਂ ਥਾਈਲੈਂਡ ਦੀ ਫਲਾਈਟ ਹੈ। ਭਾਰਤ ’ਚ ਜੇਕਰ 50 ਸਾਲ ਤੋਂ ਵੱਧ ਉਮਰ ਦੀ ਮਹਿਲਾ ਨੂੰ ਆਈ. ਵੀ. ਐੱਫ. ਰਾਹੀਂ ਬੱਚਾ ਚਾਹੀਦਾ ਹੈ ਤਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ। ਇਸ ਕਾਨੂੰਨੀ ਝੰਜਟ ਤੋਂ ਹਰ ਕੋਈ ਬਚਣਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਇਸ ਕਾਨੂੰਨ ਦੀ ਉਲੰਘਣਾ ’ਤੇ 5 ਤੋਂ 20 ਲੱਖ ਰੁਪਏ ਤਕ ਦਾ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ 3 ਤੋਂ 8 ਸਾਲ ਦੀ ਸਜ਼ਾ ਹੋ ਸਕਦੀ ਹੈ।

PunjabKesari

ਕਰੋੜਾਂ ਦੇ ਮਾਲਕ ਨੇ ਮੂਸੇ ਵਾਲਾ ਦੇ ਮਾਤਾ-ਪਿਤਾ
ਮੂਸੇ ਵਾਲਾ ਵਲੋਂ ਚੋਣ ਕਮਿਸ਼ਨ ਨੂੰ ਸੌਂਪੇ ਗਏ ਹਲਫਨਾਮੇ ਮੁਤਾਬਕ ਉਨ੍ਹਾਂ ਕੋਲ 6.37 ਕਰੋੜ ਰੁਪਏ ਦੀ ਚਲ ਸੰਪਤੀ ਹੈ। ਇਸ ਤੋਂ ਇਲਾਵਾ 1.5 ਕਰੋੜ ਰੁਪਏ ਦੀ ਅਚੱਲ ਸੰਪਤੀ ਹੈ। ਚਲ ਸੰਪਤੀ ’ਚੋਂ 5.09 ਕਰੋੜ ਰੁਪਏ ਬੈਂਕਾਂ ’ਚ ਰੱਖੇ ਗਏ ਸਨ। ਸੂਤਰਾਂ ਮੁਤਾਬਕ ਉਨ੍ਹਾਂ ਦੇ ਪਰਿਵਾਰ ਦੀ ਸੰਪਤੀ ਇਸ ਤੋਂ ਕਈ ਗੁਣਾ ਜ਼ਿਆਦਾ ਹੈ ਕਿਉਂਕਿ ਮੂਸੇ ਵਾਲਾ ਦੀ ਹਰ ਮਹੀਨੇ ਕਮਾਈ ਲਗਭਗ 35 ਤੋਂ 40 ਲੱਖ ਰੁਪਏ ਹੁੰਦੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News