‘ਸ਼ਨੈਲ ਨੰਬਰ 5’ ਗੀਤ ’ਚ ਦਿਲਜੀਤ, ਸੋਨਮ ਤੇ ਸ਼ਹਿਨਾਜ਼ ਨੇ ਪਾਈਆਂ ਧੁੰਮਾਂ (ਵੀਡੀਓ)

10/01/2021 10:50:47 AM

ਚੰਡੀਗੜ੍ਹ (ਬਿਊਰੋ)– 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਹੌਸਲਾ ਰੱਖ’ ਆਪਣੇ ਟਰੇਲਰ ਤੋਂ ਹੀ ਚਰਚਾ ’ਚ ਹੈ। ਇਸ ਫ਼ਿਲਮ ਦਾ ਹਾਲ ਹੀ ’ਚ ਪਹਿਲਾ ਗੀਤ ‘ਸ਼ਨੈਲ ਨੰਬਰ 5’ ਰਿਲੀਜ਼ ਹੋਇਆ ਹੈ।

ਇਸ ਗੀਤ ’ਚ ਦਿਲਜੀਤ ਦੋਸਾਂਝ, ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਦੀ ਤਿੱਕੜੀ ਨਜ਼ਰ ਆ ਰਹੀ ਹੈ। ਨਾਲ ਹੀ ਸ਼ਿੰਦਾ ਗਰੇਵਾਲ ਵੀ ਕਿਊਟ ਅੰਦਾਜ਼ ’ਚ ਦਿਖਾਈ ਦੇ ਰਿਹਾ ਹੈ। ‘ਸ਼ਨੈਲ ਨੰਬਰ 5’ ਇਕ ਬੀਟ ਸੌਂਗ ਹੈ, ਜਿਸ ਨੂੰ ਸੁਣ ਕੇ ਤੁਹਾਡਾ ਵੀ ਨੱਚਣ ਨੂੰ ਦਿਲ ਕਰੇਗਾ।

ਇਹ ਖ਼ਬਰ ਵੀ ਪੜ੍ਹੋ : ਫ਼ਿਲਮ ਬੈਨ ਹੋਣ ਦੇ ਸਿੱਧੂ ਮੂਸੇ ਵਾਲਾ ਨੇ ਦੱਸੇ ਅਸਲ ਕਾਰਨ, ਪੋਸਟ ਸਾਂਝੀ ਕਰਨ ਦੇਖੋ ਕਿਸ ’ਤੇ ਕੱਢੀ ਭੜਾਸ

ਗੀਤ ’ਚ ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਆਪਣੀਆਂ ਦਿਲਕਸ਼ ਅਦਾਵਾਂ ਨਾਲ ਦਰਸ਼ਕਾਂ ਦੇ ਦਿਲ ਜਿੱਤ ਰਹੀਆਂ ਹਨ। ਉਥੇ ਦਿਲਜੀਤ ਦੋਸਾਂਝ ਵੀ ਸਟਾਈਲਿਸ਼ ਸਿੰਘ ਦੇ ਆਪਣੇ ਅੰਦਾਜ਼ ਨੂੰ ਪੇਸ਼ ਕਰ ਰਹੇ ਹਨ। ਸ਼ਿੰਦਾ ਗਰੇਵਾਲ ਦੀ ਮਸਤੀ ਗੀਤ ’ਚ ਦੇਖਣ ਵਾਲੀ ਹੈ।

ਦੱਸ ਦੇਈਏ ਕਿ ਗੀਤ ਨੂੰ ਆਵਾਜ਼ ਦਿਲਜੀਤ ਦੋਸਾਂਝ ਨੇ ਦਿੱਤੀ ਹੈ। ਇਸ ਦੇ ਬੋਲ ਰਾਜ ਰੰਜੋਧ ਨੇ ਲਿਖੇ ਹਨ ਤੇ ਮਿਊਜ਼ਿਕ ਇਨਟੈਂਸ ਨੇ ਦਿੱਤਾ ਹੈ। ਗੀਤ ਨੂੰ ਯੂਟਿਊਬ ’ਤੇ ਟਿਪਸ ਪੰਜਾਬੀ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਖ਼ਬਰ ਲਿਖੇ ਜਾਣ ਤਕ 17ਵੇਂ ਨੰਬਰ ’ਤੇ ਟਰੈਂਡ ਕਰ ਰਿਹਾ ਸੀ, ਜਿਸ ਨੂੰ 37 ਲੱਖ ਤੋਂ ਵੱਧ ਲੋਕਾਂ ਵਲੋਂ ਦੇਖਿਆ ਜਾ ਚੁੱਕਾ ਸੀ।

ਉਥੇ ਫ਼ਿਲਮ ਦੀ ਗੱਲ ਕਰੀਏ ਤਾਂ ਇਸ ਨੂੰ ਅਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ। ਇਸ ਨੂੰ ਦਿਲਜੀਤ ਥਿੰਦ ਤੇ ਦਿਲਜੀਤ ਦੋਸਾਂਝ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ’ਚ ਦਿਲਜੀਤ ਦੋਸਾਂਝ, ਸੋਨਮ ਬਾਜਵਾ, ਸ਼ਹਿਨਾਜ਼ ਗਿੱਲ ਤੇ ਸ਼ਿੰਦਾ ਗਰੇਵਾਲ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News