ਕਮੇਡੀ ਦੀ ਦੁਨੀਆ 'ਚ ਵੱਡਾ ਨਾਂ ਹੈ ਚੰਦਨ ਪ੍ਰਭਾਕਰ, 1 ਐਪੀਸੋਡ ਦੇ ਲੈਂਦੇ ਹਨ ਇੰਨੇ ਪੈਸੇ
Tuesday, Jul 14, 2020 - 04:17 PM (IST)

ਜਲੰਧਰ (ਵੈੱਬ ਡੈਸਕ) — ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਅਤੇ ਚੰਦਨ ਪ੍ਰਭਾਕਰ ਦੀ ਜੁਗਲਬੰਦੀ ਨੂੰ ਹਰ ਕੋਈ ਪਸੰਦ ਕਰਦਾ ਹੈ। 'ਦਿ ਕਪਿਲ ਸ਼ਰਮਾ ਸ਼ੋਅ' 'ਚ ਚੰਦਨ ਦਾ ਹਰ ਕਰੈਕਟਰ ਦਰਸ਼ਕਾਂ ਨੂੰ ਖ਼ੂਬ ਪਸੰਦ ਆਉਂਦਾ ਹੈ। ਸ਼ੋਅ 'ਚ ਚੰਦਨ ਹਮੇਸ਼ਾ ਸਿੰਪਲ ਦਿਖਾਈ ਦਿੰਦੇ ਹਨ ਪਰ ਅਸਲ ਜ਼ਿੰਦਗੀ 'ਚ ਉਹ ਕਾਫ਼ੀ ਸਟਾਈਲਿਸ਼ ਹਨ। ਚੰਦਨ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਕੋਲ ਕਈ ਲਗਜ਼ਰੀ ਕਾਰਾਂ ਹਨ। ਇਸ ਆਰਟੀਕਲ 'ਚ ਤੁਹਾਨੂੰ ਚੰਦਨ ਦੀ ਨਿੱਜ਼ੀ ਜ਼ਿੰਦਗੀ ਬਾਰੇ ਦੱਸਾਂਗੇ।
ਚੰਦਨ ਪ੍ਰਭਾਕਰ 'ਦਿ ਗਰੇਟ ਇੰਡੀਅਨ ਲਾਫਟਰ ਚੈਲੇਂਜ-3' 'ਚ ਪਹਿਲੇ ਰਨਰਅਪ ਸਨ। ਕਪਿਲ ਸ਼ਰਮਾ ਤੇ ਚੰਦਨ ਬਚਪਨ ਤੋਂ ਹੀ ਚੰਗੇ ਦੋਸਤ ਹਨ। ਇਸੇ ਕਰਕੇ ਇਨ੍ਹਾਂ ਦੀ ਜੁਗਲਬੰਦੀ ਵੀ ਲੋਕਾਂ ਨੂੰ ਖ਼ੂਬ ਪਸੰਦ ਆਉਂਦੀ ਹੈ।
ਖ਼ਬਰਾਂ ਮੁਤਾਬਕ ਚੰਦਨ ਦੀ ਪਤਨੀ ਦਾ ਨਾਂ ਨੰਦਿਨੀ ਖੁਰਾਣਾ ਹੈ ਦੋਹਾਂ ਦੀ ਅਰੈਂਜ ਮੈਰਿਜ ਹੋਈ ਹੈ, ਦੋਹਾਂ ਦੀ ਇੱਕ ਬੇਟੀ ਵੀ ਹੈ। ਚੰਦਨ ਪ੍ਰਭਾਕਰ ਸਾਲ 2010 'ਚ ਫ਼ਿਲਮ 'ਭਾਵਨਾਓਂ ਕੋ ਸਮਝੋ' 'ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਫ਼ਿਲਮ 'ਪਾਵਰ ਕੱਟ', 'ਡਿਸਕੋ ਸਿੰਘ', 'ਜੱਜ ਸਿੰਘ ਐੱਲ. ਐੱਲ. ਬੀ' 'ਚ ਵੀ ਨਜ਼ਰ ਆ ਚੁੱਕੇ ਹਨ। ਚੰਦਨ ਨੂੰ ਮਹਿੰਗੀਆਂ ਕਾਰਾਂ ਦਾ ਸ਼ੌਂਕ ਹਨ। ਉਨ੍ਹਾਂ ਕੋਲ BMW 3 Series 320D ਕਾਰ ਹੈ। ਚੰਦਨ ਇੱਕ ਐਪੀਸੋਡ ਦੇ 5 ਤੋਂ 7 ਲੱਖ ਲੈਂਦੇ ਹਨ। ਉਨ੍ਹਾਂ ਕੋਲ ਪੰਜਾਬ 'ਚ ਕਈ ਪ੍ਰਾਪਟੀਆਂ ਹਨ ਅਤੇ ਮੁੰਬਈ 'ਚ ਆਪਣਾ ਘਰ।