ਕਨ੍ਹੱਈਆ ਲਾਲ ਦੇ ਕਤਲ ਨਾਲ ਗੁੱਸੇ ’ਚ ਬਾਲੀਵੁੱਡ ਸਿਤਾਰੇ, ਕੀਤੀ ਇਨਸਾਫ਼ ਦੀ ਮੰਗ

06/29/2022 4:32:46 PM

ਮੁੰਬਈ (ਬਿਊਰੋ)– ਉਦੇਪੁਰ ’ਚ ਟੇਲਰ ਕਨ੍ਹੱਈਆ ਲਾਲ ਦੇ ਕਤਲ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਨੁਪੁਰ ਸ਼ਰਮਾ ਦਾ ਸਮਰਥਨ ਕਰਨ ’ਤੇ ਜਿਸ ਤਰ੍ਹਾਂ ਨਾਲ ਕਨ੍ਹੱਈਆ ਲਾਲ ਨੂੰ ਦੋ ਨੌਜਵਾਨਾਂ ਨੇ ਮੌਤ ਦੇ ਘਾਟ ਉਤਾਰਿਆ, ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਬਾਲੀਵੁੱਡ ਤੇ ਟੀ. ਵੀ. ਸਿਤਾਰੇ ਵੀ ਇਸ ਮੁੱਦੇ ’ਤੇ ਜ਼ੋਰ-ਸ਼ੋਰ ਨਾਲ ਪ੍ਰਤੀਕਿਰਿਆ ਦੇ ਰਹੇ ਹਨ। ਦਿਨ-ਦਿਹਾੜੇ ਹੋਏ ਇਸ ਕਤਲ ਨੇ ਸਾਰਿਆਂ ਨੂੰ ਸਦਮਾ ਦਿੱਤਾ ਹੈ।

PunjabKesari

ਲੱਕੀ ਅਲੀ, ਕੰਗਨਾ ਰਣੌਤ, ਗੌਹਰ ਖ਼ਾਨ, ਰਣਵੀਰ ਸ਼ੌਰੀ, ਅਨੁਪਮ ਖੇਰ, ਦੇਵੋਲੀਨਾ ਭੱਟਾਚਾਰਜੀ, ਸਵਰਾ ਭਾਸਕਰ, ਕੇ. ਆਰ. ਕੇ. ਸਮੇਤ ਕਈ ਸਿਤਾਰਿਆਂ ਨੇ ਪ੍ਰਤੀਕਿਰਿਆ ਦਿੱਤੀ ਹੈ। ਧਰਮ ਦੇ ਨਾਂ ’ਤੇ ਜਿਸ ਤਰ੍ਹਾਂ ਕਨ੍ਹੱਈਆ ਲਾਲ ਦਾ ਕਤਲ ਕੀਤਾ ਗਿਆ ਹੈ, ਉਸ ਦੀ ਸਾਰੇ ਨਿੰਦਿਆ ਕਰ ਰਹੇ ਹਨ।

PunjabKesari

ਗਾਇਕ ਲੱਕੀ ਅਲੀ ਨੇ ਕਨ੍ਹੱਈਆ ਲਾਲ ਲਈ ਨਿਆਂ ਦੀ ਮੰਗ ਕੀਤੀ ਹੈ। ਉਸ ਨੇ ਫੇਸਬੁੱਕ ਪੋਸਟ ’ਚ ਲਿਖਿਆ, ‘‘ਇਕ ਸ਼ਖ਼ਸ ਦਾ ਕਤਲ ਪੂਰੀ ਮਨੁੱਖਤਾ ਦਾ ਕਤਲ ਕਰਨ ਬਰਾਬਰ ਹੈ। ਕਿਰਪਾ ਕਰਕੇ ਉਨ੍ਹਾਂ ’ਤੇ ਮੁਸਲਿਮ ਸਜ਼ਾ ਥੋਪੋ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਉਨ੍ਹਾਂ ਨੇ ਇਸਲਾਮ ਦੇ ਨਾਂ ’ਤੇ ਗੁਨਾਹ ਕੀਤਾ ਹੈ।’’

PunjabKesari

ਕੰਗਨਾ ਨੇ ਇੰਸਟਾਗ੍ਰਾਮ ’ਤੇ ਪੋਸਟ ਕਰਦਿਆਂ ਲਿਖਿਆ, ‘‘ਜਿਸ ਤਰ੍ਹਾਂ ਨਾਲ ਕਨ੍ਹੱਈਆ ਲਾਲ ਦੇ ਕਤਲ ਦੀ ਵੀਡੀਓ ਬਣਾਈ ਗਈ ਹੈ, ਮੇਰੇ ’ਚ ਉਹ ਦੇਖਣ ਦੀ ਹਿੰਮਤ ਨਹੀਂ ਹੈ। ਮੈਂ ਸੁੰਨ ਹਾਂ।’’

PunjabKesari

ਅਨੁਪਮ ਖੇਰ ਵੀ ਕਾਫੀ ਗੁੱਸੇ ’ਚ ਹੈ। ਅਨੁਪਮ ਨੇ ਲਿਖਿਆ, ‘‘ਡਰਿਆ, ਦੁਖੀ ਤੇ ਗੁੱਸੇ ’ਚ ਹਾਂ।’’ ਕੇ. ਆਰ. ਕੇ. ਨੇ ਟਵੀਟ ਕਰਕੇ ਲਿਖਿਆ, ‘‘ਪੈਗੰਬਰ ਮੁਹੰਮਦ ਨੇ ਕਦੇ ਕਿਸੇ ਨੂੰ ਸਰੀਰਕ ਰੂਪ ਤੋਂ ਨੁਕਸਾਨ ਨਹੀਂ ਪਹੁੰਚਾਇਆ। ਇਸ ਲਈ ਕਿਸੇ ਨੂੰ ਵੀ ਅਜਿਹੀ ਗੈਰ-ਕਾਨੂੰਨੀ ਗਤੀਵਿਧੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।’’

PunjabKesari

ਦੇਵੋਲੀਨਾ ਭੱਟਾਚਾਰਜੀ ਨੇ ਲਿਖਿਆ, ‘‘ਸ਼ਾਂਤੀ ਫੈਲਾਉਣ ਵਾਲੇ ਦੂਤਾਂ ਕੋਲ ਅਸ਼ਾਂਤੀ ਫੈਲਾਉਣ ਵਾਲੇ ਹਥਿਆਰ? ਕੀ ਇਹ ਪ੍ਰੀ-ਪਲਾਨਡ ਮਰਡਰ ਸੀ ਜਾਂ ਸ਼ਾਂਤੀ ਲਈ ਅਜਿਹੇ ਹਥਿਆਰ ਰੱਖਣਾ ਸਾਧਾਰਨ ਹੈ।’’

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News