''ਕੋਈ ਮਿਲ ਗਿਆ'' ਅਦਾਕਾਰ ਰਜਤ ਬੇਦੀ ਦੇ ਖਿਲਾਫ ਮਾਮਲਾ ਦਰਜ, ਜਾਣੋ ਪੂਰਾ ਮਾਮਲਾ

Tuesday, Sep 07, 2021 - 12:14 PM (IST)

''ਕੋਈ ਮਿਲ ਗਿਆ'' ਅਦਾਕਾਰ ਰਜਤ ਬੇਦੀ ਦੇ ਖਿਲਾਫ ਮਾਮਲਾ ਦਰਜ, ਜਾਣੋ ਪੂਰਾ ਮਾਮਲਾ

ਮੁੰਬਈ- 'ਕੋਈ ਮਿਲ ਗਿਆ' ਅਦਾਕਾਰ ਰਜਤ ਬੇਦੀ ਦੇ ਖਿਲਾਫ ਡੀ ਐੱਨ ਨਗਰ ਪੁਲਸ ਸਟੇਸ਼ਨ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਅਦਾਕਾਰ 'ਤੇ ਇਕ ਵਿਅਕਤੀ ਨੂੰ ਗੱਡੀ ਨਾਲ ਟੱਕਰ ਮਾਰਨ ਦਾ ਦੋਸ਼ ਲੱਗਿਆ ਹੈ। ਜ਼ਖਮੀ ਵਿਅਕਤੀ ਨੂੰ ਕਪੂਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਅਦਾਕਾਰ ਨੇ ਖੁਦ ਦੱਸਿਆ ਕਿ ਉਨ੍ਹਾਂ ਨੇ ਆਪਣੀ ਗੱਡੀ ਨਾਲ ਸ਼ਖਸ ਨੂੰ ਟੱਕਰ ਮਾਰ ਦਿੱਤੀ। ਰਜਤ ਬੇਦੀ ਦੇ ਖਿਲਾਫ ਡੀ.ਐੱਨ ਨਗਰ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਜਾ ਚੁੱਕਾ ਹੈ। 

Zee Tv: Rajat Bedi: Life always felt incomplete being away from the film  industry - Times of India
ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਦੇਰ ਰਾਤ ਅਦਾਕਾਰ ਰਜਤ ਬੇਦੀ ਨੇ ਅੰਧੇਰੀ 'ਚ ਕਥਿਤ ਤੌਰ 'ਤੇ ਇਕ ਸ਼ਖਸ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ 39 ਸਾਲ ਦਾ ਉਹ ਸ਼ਖਸ ਆਪਣੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ, ਜਦੋਂ ਇਹ ਹਾਦਸ਼ਾ ਹੋ ਗਿਆ। ਉਸ ਸਮੇਂ ਉਹ ਸ਼ਖਸ ਨਸ਼ੇ 'ਚ ਧੁੱਤ ਸੀ। ਹਾਲਾਂਕਿ ਰਜਨ ਇਸ ਹਾਦਸੇ ਤੋਂ ਬਾਅਦ ਉਥੋਂ ਭੱਜੇ ਨਹੀਂ ਸਗੋਂ ਉਨ੍ਹਾਂ ਨੇ ਪੀੜਤ ਦੀ ਮਦਦ ਕੀਤੀ। ਰਿਪੋਰਟ ਮੁਤਾਬਕ ਅਦਾਕਾਰ ਨੇ ਸ਼ਖਸ ਦੇ ਪਰਿਵਾਰ ਨੂੰ ਭਰੋਸ਼ਾ ਦਿੱਤਾ ਹੈ ਕਿ ਉਨ੍ਹਾਂ ਦਾ ਇਲਾਜ ਕਰਵਾਉਣਗੇ। ਇਸ ਤੋਂ ਬਾਅਦ ਅਦਾਕਾਰ ਉਥੋਂ ਚਲੇ ਗਏ। ਰਜਤ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਫਿਲਮ 'ਕੋਈ ਮਿਲ ਗਿਆ' ਤੋਂ ਇਲਾਵਾ 'ਰਾਕੀ', 'ਚਾਲਬਾਜ਼', 'ਰਕਤ', 'ਖਾਮੋਸ਼' ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ।


author

Aarti dhillon

Content Editor

Related News