ਪੰਜਾਬ ''ਚ ''ਬ੍ਰਦਰਸ'' ਦੀ ਟੀਮ ਵਲੋਂ ਹੋਵੇਗਾ ਜ਼ਬਰਦਸਤ ਧਮਾਕਾ

Monday, Aug 10, 2015 - 03:02 PM (IST)

ਪੰਜਾਬ ''ਚ ''ਬ੍ਰਦਰਸ'' ਦੀ ਟੀਮ ਵਲੋਂ ਹੋਵੇਗਾ ਜ਼ਬਰਦਸਤ ਧਮਾਕਾ
ਮੁੰਬਈ- ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਅਤੇ ਸਿਧਾਰਥ ਮਲਹੋਤਰਾ ਦੀ ਆਉਣ ਵਾਲੀ ਫ਼ਿਲਮ ''ਬ੍ਰਦਰਸ'' ਇਨ੍ਹੀਂ ਦਿਨੀਂ ਕਾਫੀ ਚਰਚਾ ''ਚ ਹੈ। ਸੋਸ਼ਲ ਨੈੱਟਵਰਕਿੰਗ ਸਾਈਟ ਟਵਿਟਰ ''ਤੇ ਇਹ ''ਬ੍ਰਦਰਸ ਇਨ ਪੰਜਾਬ'' ਦੇ ਨਾਂ ਨਾਲ ਟਰੈਂਡ ਕਰ ਰਹੀ ਹੈ। ਫਿਲਮ ਦੀ ਟੀਮ ਸੋਮਵਾਰ ਨੂੰ ਪ੍ਰਮੋਸ਼ਨ ਲਈ ਪੰਜਾਬ ਆ ਰਹੀ ਹੈ। ਫ਼ਿਲਮ ਦੀ ਕਹਾਣੀ ਦੋ ਭਰਾਵਾਂ ''ਤੇ ਆਧਾਰਿਤ ਹੈ, ਜੋ ਬਚਪਨ ''ਚ ਇਕ-ਦੂਜੇ ਨਾਲ ਬਹੁਤ ਪਿਆਰ ਕਰਦੇ ਹਨ ਪਰ ਵੱਡੇ ਹੋਣ ''ਤੇ ਇਕ-ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ।
ਫ਼ਿਲਮ ''ਚ ਜੈਕਲੀਨ ਫਰਨਾਂਡੀਜ਼, ਜੈਕੀ ਸ਼ਰਾਫ ਅਤੇ ਆਸ਼ੂਤੋਸ਼ ਰਾਣਾ ਵੀ ਸ਼ਾਮਲ ਹਨ। ਜੈਕਲੀਨ ਫਿਲਮ ''ਚ ਅਕਸ਼ੇ ਦੀ ਪਤਨੀ ਦੀ ਭੂਮਿਕਾ ਨਿਭਾਅ ਰਹੀ ਹੈ। ਇਹ ਫ਼ਿਲਮ ਹਾਲੀਵੁੱਡ ਦੀ ਫ਼ਿਲਮ ''ਵਾਰੀਅਰ'' ਦਾ ਹਿੰਦੀ ਰੀਮੇਕ ਹੈ। ਫ਼ਿਲਮ 14 ਅਗਸਤ ਨੂੰ ਰਿਲੀਜ਼ ਹੋਵੇਗੀ।

Related News