''ਬ੍ਰਹਮਾਸਤਰ'' ਦਾ ਦੁਨੀਆ ''ਚ ਵੱਡਾ ਧਮਾਕਾ, 2 ਦਿਨਾਂ ''ਚ ਕੀਤੀ ਰਿਕਾਰਡਤੋੜ ਕਮਾਈ

09/12/2022 10:41:37 AM

ਨਵੀਂ ਦਿੱਲੀ (ਬਿਊਰੋ) : 'ਬ੍ਰਹਮਾਸਤਰ' ਬੀਤੇ ਸ਼ੁੱਕਰਵਾਰ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੇ 2 ਦਿਨਾਂ 'ਚ ਵਰਲਡ ਬਾਕਸ ਆਫਿਸ 'ਤੇ 160 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਫ਼ਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਉਨ੍ਹਾਂ ਨੇ ਲਿਖਿਆ ਹੈ, ''ਵਰਲਡ ਵਾਇਡ 2 ਦਿਨ ਬਾਕਸ ਆਫਿਸ। ਸਕਲ ਬ੍ਰਹਮਾਸਤਰ ਪਾਰਟ ਵਨ ਸ਼ਿਵ 160 ਕਰੋੜ ਰੁਪਏ।'' ਇਸ ਦੇ ਨਾਲ ਉਨ੍ਹਾਂ ਨੇ ਅੱਗੇ ਲਿਖਿਆ ਹੈ, ''ਇਸ ਦੁਨੀਆ 'ਚ ਪਿਆਰ ਤੋਂ ਵੱਡਾ ਬ੍ਰਹਮਾਸਤਰ ਕੋਈ ਨਹੀਂ ਹੈ', ਉਥੇ ਹੀ ਉਨ੍ਹਾਂ ਨੇ ਪੋਸਟ 'ਚ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਲਿਖਿਆ ਹੈ, ''ਮੈਂ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਇਸ ਹਫ਼ਤੇ ਸਿਨੇਮਾਘਰਾਂ ਵਿਚ ਪਿਆਰ ਦੀ ਵਰਖਾ ਕੀਤੀ।''

ਅਯਾਨ ਮੁਖਰਜੀ ਦੀ ਇਹ ਪੋਸਟ ਹੋਈ ਵਾਇਰਲ
ਅਯਾਨ ਮੁਖਰਜੀ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਕੁਝ ਹੀ ਪਲਾਂ ਵਿਚ ਵਾਇਰਲ ਹੋ ਗਈ। ਇਸ ਨੂੰ 1 ਘੰਟੇ ਵਿਚ 22000 ਤੋਂ ਵੱਧ ਲਾਈਕਸ ਮਿਲੇ। ਜਦਕਿ ਇਸ ਉੱਤੇ 826 ਤੋਂ ਵੱਧ ਕੁਮੈਂਟਸ ਕੀਤੇ ਗਏ। ਕਈ ਲੋਕਾਂ ਨੇ Nice, Brilliant, Nice Content, Amazing ਪੋਸਟ ਕੀਤੀ ਹੈ, ਜੋ ਤੁਹਾਡੀ ਮਿਹਨਤ ਦਾ ਮੁੱਲ ਪਾ ਰਹੀ ਹੈ।

 
 
 
 
 
 
 
 
 
 
 
 
 
 
 

A post shared by Ayan Mukerji (@ayan_mukerji)

ਮੁੱਖ ਕਿਰਦਾਰ
ਫ਼ਿਲਮ 'ਬ੍ਰਹਮਾਸਤਰ' 'ਚ ਰਣਬੀਰ ਕਪੂਰ, ਆਲੀਆ ਭੱਟ, ਅਮਿਤਾਭ ਬੱਚਨ, ਮੌਨੀ ਰਾਏ ਅਤੇ ਨਾਗਾਰਜੁਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਅਯਾਨ ਮੁਖਰਜੀ ਮੁਤਾਬਕ, ਰਿਲੀਜ਼ ਦੇ ਦਿਨ ਫ਼ਿਲਮ ਨੇ 75 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਦੂਜੇ ਦਿਨ ਕੁੱਲ 85 ਕਰੋੜ ਰੁਪਏ ਦੀ ਕਮਾਈ ਕੀਤੀ। ਮਤਲਬ ਕਿ ਇਸ ਨੇ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ, ਜੋ ਇਸ ਦੀ ਕੁੱਲ ਕਮਾਈ ਵਿੱਚ ਵਾਧਾ ਦਰਸਾਉਂਦੀ ਹੈ।

 
 
 
 
 
 
 
 
 
 
 
 
 
 
 

A post shared by Ayan Mukerji (@ayan_mukerji)

ਵੀਕੈਂਡ ਕਾਰਨ ਫ਼ਿਲਮ ਦੀ ਕਮਾਈ ਹੋਰ ਵਧ ਸਕਦੀ ਹੈ। ਇਸ ਫ਼ਿਲਮ ਨੂੰ ਅਯਾਨ ਮੁਖਰਜੀ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਵਿਚ 4500 ਤੋਂ ਵੱਧ VFX ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਇੱਕ ਰਿਕਾਰਡ ਹੈ। ਉੱਥੇ ਹੀ ਭਾਰਤ ਵਿਚ 'ਬ੍ਰਹਮਾਸਤਰ' ਦਾ ਬਾਈਕਾਟ ਕਰਨ ਦੀ ਮੰਗ ਵੀ ਵੱਧ ਰਹੀ ਹੈ। 'ਬ੍ਰਹਮਾਸਤਰ' ਨੂੰ 8,913 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ, ਜਿਸ 'ਚੋਂ ਇਸ ਨੂੰ ਭਾਰਤ ਵਿਚ 5019 ਅਤੇ ਵਿਦੇਸ਼ਾਂ ਵਿਚ 3894 ਸਕ੍ਰੀਨਾਂ ਮਿਲੀਆਂ ਹਨ। ਫ਼ਿਲਮ ਨੇ ਵਰਲਡ ਵਾਈਡ ਬਾਕਸ ਆਫਸ 'ਤੇ 75 ਕਰੋੜ ਦੀ ਕਮਾਈ ਕੀਤੀ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News