ਬੋਨੀ ਕਪੂਰ ਦੀ ਬੇਟੀ ਖੁਦ ਦੇ ਸਰੀਰ ਤੋਂ ਹੈ ਪਰੇਸ਼ਾਨ, ਪੋਸਟ ਸਾਂਝੀ ਕਰ ਬਿਆਨ ਕੀਤਾ ਦੁੱਖ

06/27/2024 4:08:19 PM

ਮੁੰਬਈ- ਬੋਨੀ ਕਪੂਰ ਦੀ ਬੇਟੀ ਅਤੇ ਅਰਜੁਨ ਕਪੂਰ ਦੀ ਭੈਣ ਅੰਸ਼ੁਲਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਸਰੀਰ ਨੂੰ ਲੈ ਕੇ ਸਮੱਸਿਆਵਾਂ ਬਾਰੇ ਗੱਲ ਕੀਤੀ ਹੈ। ਅੰਸ਼ੁਲਾ ਨੇ ਹਾਲ ਹੀ 'ਚ ਰਿਸੈਪਸ਼ਨ 'ਤੇ ਪੁੱਜ ਕੇ ਸੋਨਾਕਸ਼ੀ ਅਤੇ ਜ਼ਹੀਰ ਦੀ ਫੋਟੋ ਸ਼ੇਅਰ ਕਰਕੇ ਜੋੜੇ ਨੂੰ ਨਵੀਂ ਸ਼ੁਰੂਆਤ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਫੋਟੋ ਦੇ ਨਾਲ ਉਨ੍ਹਾਂ ਨੇ ਆਪਣੇ ਸਰੀਰ ਬਾਰੇ ਕੁਝ ਅਜਿਹਾ ਲਿਖਿਆ, ਜਿਸ ਤੋਂ ਅੰਸ਼ੁਲਾ ਦਾ ਦਰਦ ਸਾਫ ਨਜ਼ਰ ਆ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ- ਫ਼ਿਲਮ ਦੀ ਸ਼ੂਟਿੰਗ ਦੌਰਾਨ ਪ੍ਰਿਯੰਕਾ ਚੋਪੜਾ ਦੇ ਹੋਏ ਜ਼ਖਮ, ਦੇਸੀ ਇਲਾਜ ਨਾਲ ਕਰ ਰਹੀ ਹੈ ਠੀਕ

ਸੋਨਾਕਸ਼ੀ ਅਤੇ ਜ਼ਹੀਰ ਦੇ ਵਿਆਹ ਦੇ ਰਿਸੈਪਸ਼ਨ 'ਚ ਅਰਜੁਨ ਕਪੂਰ ਦੀ ਭੈਣ ਅੰਸ਼ੁਲਾ ਕਪੂਰ ਨੇ ਸ਼ਿਰਕਤ ਕੀਤੀ। ਜ਼ਹੀਰ ਅਤੇ ਸੋਨਾਕਸ਼ੀ ਦੇ ਇਸ ਮਿਲਾਪ 'ਤੇ ਅੰਸ਼ੁਲਾ ਕਾਫੀ ਖੁਸ਼ ਸੀ। ਇਸ ਵਿਆਹ 'ਚ ਜਾਣ ਤੋਂ ਪਹਿਲਾਂ ਅੰਸ਼ੁਲਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਸਰੀਰ ਨੂੰ ਲੈ ਕੇ ਆਈਆਂ ਪਰੇਸ਼ਾਨੀਆਂ ਦਾ ਜ਼ਿਕਰ ਕੀਤਾ ਹੈ। 33 ਸਾਲ ਦੀ ਅੰਸ਼ੁਲਾ ਕਪੂਰ ਦਾ ਦਰਦ ਉਨ੍ਹਾਂ ਦੀ ਸੋਸ਼ਲ ਮੀਡੀਆ ਪੋਸਟ 'ਚ ਸਾਫ ਨਜ਼ਰ ਆ ਰਿਹਾ ਹੈ। ਅੰਸ਼ੁਲਾ ਕਪੂਰ ਨੇ ਆਪਣੀ ਸੋਸ਼ਲ ਮੀਡੀਆ ਪੋਸਟ 'ਚ ਲਿਖਿਆ, ''ਇਹ ਦੋ ਖੂਬਸੂਰਤ ਲੋਕਾਂ ਦੇ ਮਿਲਾਪ ਦਾ ਜਸ਼ਨ ਵਾਲਾ ਦਿਨ ਸੀ, ਪਰ ਇਸ ਸ਼ਾਮ ਨੂੰ ਵੀ ਮੇਰਾ ਸਰੀਰ ਅਸੁਰੱਖਿਅਤ ਮਹਿਸੂਸ ਕਰ ਰਿਹਾ ਸੀ। ਮੇਰਾ ਪੇਟ ਬੇਆਰਾਮ ਮਹਿਸੂਸ ਕਰ ਰਿਹਾ ਸੀ ਅਤੇ ਮੇਰਾ ਚਿਹਰਾ ਸੁੱਜਿਆ ਹੋਇਆ ਦਿਖਾਈ ਦੇ ਰਿਹਾ ਸੀ ਹੈ। ਜਦੋਂ ਵੀ ਮੈਂ ਅਜਿਹੇ ਸਮੇਂ 'ਚ ਸ਼ੀਸ਼ੇ 'ਚ ਆਪਣਾ ਚਿਹਰਾ ਦੇਖਦੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੇਰਾ ਸਰੀਰ ਮੇਰਾ ਨਹੀਂ ਹੈ।

PunjabKesari

ਅੰਸ਼ੁਲਾ ਨੇ ਆਪਣੀ ਪੋਸਟ ਵਿੱਚ ਅੱਗੇ ਲਿਖਿਆ, “ਮੇਰੇ ਲਈ ਇਹ ਉਹ ਦਿਨ ਹਨ, ਜਦੋਂ ਮੈਂ ਆਪਣੇ ਆਪ ਨੂੰ ਆਪਣੇ ਕੰਬਲ ਹੇਠਾਂ ਲੁਕਾਉਣਾ ਪਸੰਦ ਕਰਦੀ ਹਾਂ। ਮੈਂ ਇੱਕ ਕਿਤਾਬ ਪੜ੍ਹਨਾ ਚਾਹੁੰਦੀ ਹਾਂ ਅਤੇ ਮੈਂ ਨਹੀਂ ਚਾਹੁੰਦੀ ਕਿ ਦੁਨੀਆਂ ਮੈਨੂੰ ਦੇਖੇ, ਪਰ ਜਦੋਂ ਤੁਹਾਡੀ ਟੀਮ 'ਚ ਮਹਾਨ ਲੋਕ ਹੁੰਦੇ ਹਨ, ਤਾਂ ਉਹ ਤੁਹਾਡੇ ਲਈ ਇਹ ਦਿਨ ਆਸਾਨ ਬਣਾਉਂਦੇ ਹਨ ਅਤੇ ਤੁਹਾਨੂੰ ਇਸ ਤਰ੍ਹਾਂ ਲੁੱਕਣ ਤੋਂ ਰੋਕਦੇ ਹਨ। ਮੈਂ ਇਸ ਦਿਨ ਦੀ ਸ਼ੁਰੂਆਤ ਆਪਣੇ ਬਾਰੇ ਸਭ ਤੋਂ ਭੈੜੀ ਸੋਚ ਨਾਲ ਕੀਤੀ, ਪਰ ਮੈਂ ਉਸ ਰਾਤ ਦਾ ਸ਼ੁਕਰਗੁਜ਼ਾਰ ਕਰਦੀ ਹਾਂ, ਜਿਸ 'ਚ ਮੈਂ ਆਪਣੀ ਅਸੁਰੱਖਿਆ ਨੂੰ ਆਪਣੇ 'ਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਆਪਣੇ ਆਪ ਨੂੰ ਜਸ਼ਨ ਮਨਾਉਣ ਲਈ ਬਾਹਰ ਲੈ ਗਈ। ਮੇਰੇ 'ਤੇ ਵਿਸ਼ਵਾਸ ਕਰੋ, ਇਸ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ ਅਤੇ ਮੇਰੇ ਕੋਲ ਸਭ ਤੋਂ ਵਧੀਆ ਟੀਮ ਹੈ। ਅੰਸ਼ੁਲਾ ਨੇ ਇਸ ਪੋਸਟ ਦੇ ਨਾਲ ਆਪਣੀਆਂ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਹਨ।
 


Priyanka

Content Editor

Related News