ਦਿਸ਼ਾ ਸਾਲਿਆਨ ਦੀ ਮੌਤ ਦੀ ਨਹੀਂ ਹੋਵੇਗੀ ਸੀ. ਬੀ. ਆਈ. ਜਾਂਚ

11/27/2020 11:00:12 AM

ਮੁੰਬਈ (ਬਿਊਰ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਮਾਮਲੇ 'ਚ ਸੀ. ਬੀ. ਆਈ. ਜਾਂਚ ਨਹੀਂ ਕਰੇਗੀ। ਬੰਬੇ ਹਾਈ ਕੋਰਟ ਨੇ ਅਦਾਲਤ ਦੀ ਨਿਗਰਾਨੀ 'ਚ ਸੀ. ਬੀ. ਆਈ. ਜਾਂਚ ਦੀ ਮੰਗ ਦੀ ਅਰਜ਼ੀ ਵੀਰਵਾਰ ਨੂੰ ਖਾਰਜ ਕਰ ਦਿੱਤੀ ਹੈ। ਕੋਰਟ ਨੇ ਕਿਹਾ ਕਿ ਇਸ ਮਾਮਲੇ 'ਚ ਜੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਸ ਨਾਲ ਸੰਪਰਕ ਕਰਨ ਲਈ ਆਜ਼ਾਦ ਹੈ। ਚੀਫ ਜਸਟਿਸ ਦੀਪਾਂਕਰ ਦੱਤਾ ਤੇ ਜਸਟਿਸ ਜੀ. ਐੱਸ. ਕੁਲਕਰਨੀ ਦੇ ਬੈਂਚ ਨੇ ਕਿਹਾ ਕਿ ਪਟੀਸ਼ਨਰ (ਦਿੱਲੀ ਦੇ ਵਕੀਲ ਪੁਨੀਤ ਥਾਂਡਾ) ਨੂੰ ਇਸ ਮਾਮਲੇ 'ਚ ਪਟੀਸ਼ਨ ਦਾਖ਼ਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਕੋਰਟ ਨੇ ਕਿਹਾ, 'ਤੁਸੀਂ ਕੌਣ ਹੋ? ਜੇ ਦਿਸ਼ਾ ਸਾਲਿਆਨ ਦੀ ਮੌਤ ਨਾਲ ਕੁਝ ਗ਼ਲਤ ਹੋਇਆ ਹੈ ਤਾਂ ਉਸ ਦਾ ਪਰਿਵਾਰ ਕਾਨੂੰਨ ਦੇ ਹਿਸਾਬ ਨਾਲ ਕਦਮ ਉਠਾਏਗਾ।'

ਇਹ ਖ਼ਬਰ ਵੀ ਪੜ੍ਹੋ : ਦਿੱਲੀ ਪਹੁੰਚੇ ਦੀਪ ਸਿੱਧੂ, ਕਿਸਾਨਾਂ ਨੂੰ ਕੀਤੀ ਇਹ ਖ਼ਾਸ ਅਪੀਲ (ਵੀਡੀਓ) 

ਦੱਸਣਯੋਗ ਹੈ ਕਿ ਇਸ ਸਾਲ 8 ਜੂਨ ਨੂੰ ਮਲਾਡ 'ਚ 28 ਸਾਲਾ ਦਿਸ਼ਾ ਸਾਲਿਆਨ ਦੀ ਇਕ ਗ਼ੈਰ ਰਿਹਾਇਸ਼ੀ ਇਮਾਰਤ ਦੀ 14ਵੀਂ ਮੰਜ਼ਿਲ ਤੋਂ ਡਿੱਗਣ ਨਾਲ ਮੌਤ ਹੋ ਗਈ ਸੀ। ਪੁਲਸ ਨੇ ਇਸ ਮਾਮਲੇ 'ਚ ਹਾਦਸੇ ਵਜੋਂ ਮੌਤ ਦੀ ਰਿਪੋਰਟ (ਏਡੀਆਰ) ਦਰਜ ਕੀਤੀ ਸੀ। ਦਿਸ਼ਾ ਦੀ ਮੌਤ ਦੇ ਛੇ ਦਿਨ ਬਾਅਦ ਹੀ 14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਵੀ ਆਪਣੇ ਫਲੈਟ 'ਚ ਫਾਹੇ 'ਤੇ ਲਟਕੇ ਮ੍ਰਿਤ ਮਿਲੇ ਸਨ।

ਇਹ ਖ਼ਬਰ ਵੀ ਪੜ੍ਹੋ : ਪ੍ਰੈਗਨੈਂਸੀ ਦੇ 8ਵੇਂ ਮਹੀਨੇ ਵੀ ਕੰਮ 'ਚ ਰੁੱਝੀ ਅਨੁਸ਼ਕਾ, ਫਿਟਨੈੱਸ ਦਾ ਇੰਝ ਰੱਖ ਰਹੀ ਹੈ ਪੂਰਾ ਖ਼ਿਆਲ

ਹਾਈ ਕੋਰਟ ਨੇ ਥਾਂਡਾ ਦੀ ਪਟੀਸ਼ਨ ਖ਼ਾਰਜ ਕਰਦਿਆਂ ਕਿਹਾ ਕਿ ਮੁੰਬਈ ਪੁਲਸ ਨੇ 5 ਅਗਸਤ ਨੂੰ ਇਕ ਪ੍ਰਰੈੱਸ ਨੋਟ ਜਾਰੀ ਕਰ ਕੇ ਕਿਹਾ ਸੀ ਕਿ ਦਿਸ਼ਾ ਦੀ ਮੌਤ ਸਬੰਧੀ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਸ ਨਾਲ ਸੰਪਰਕ ਕਰੇ। ਰਿਕਾਰਡ 'ਚ ਅਜਿਹਾ ਕੁਝ ਨਹੀਂ ਹੈ ਕਿ ਪਟੀਸ਼ਨਰ ਨੇ ਪੁਲਿਸ ਨਾਲ ਸੰਪਰਕ ਕੀਤਾ। ਦਰਅਸਲ, ਪਟੀਸ਼ਨਰ ਸਿੱਧਾ ਸੁਪਰੀਮ ਕੋਰਟ ਪੁੱਜ ਗਿਆ। ਬੀਤੇ ਮਹੀਨੇ ਸੁਪਰੀਮ ਕੋਰਟ ਨੇ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰਦਿਆਂ ਧਾਂਡਾ ਨੂੰ ਹਾਈ ਕੋਰਟ ਜਾਣ ਦਾ ਨਿਰਦੇਸ਼ ਦਿੱਤਾ ਸੀ। ਇਸ ਤੋਂ ਬਾਅਦ ਥਾਂਡਾ ਨੇ ਹਾਈ ਕੋਰਟ 'ਚ ਪਟੀਸ਼ਨ ਲਾਈ ਸੀ। ਪਟੀਸ਼ਨਰ ਦੇ ਵਕੀਲ ਵਿਨੀਤ ਥਾਂਡਾ ਦੀ ਦਲੀਲ ਸੀ ਕਿ ਕਈ ਮੀਡੀਆ ਰਿਪੋਰਟ 'ਚ ਇਸ ਗੱਲ ਦਾ ਸੰਕੇਤ ਹੈ ਕਿ ਦਿਸ਼ਾ ਦੀ ਹੱਤਿਆ ਕੀਤੀ ਗਈ ਪਰ ਪੁਲਸ ਨੇ ਬਿਆਨ ਸਹੀ ਢੰਗ ਜਾਂਚੇ ਬਿਨਾਂ ਹੀ ਕੇਸ ਬੰਦ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਮਾਂ ਦੀ ਬਦੌਲਤ ਬੁਲੰਦੀਆਂ ’ਤੇ ਜੱਸੀ ਗਿੱਲ, ਮਿਹਨਤ ਕਰਕੇ ਅੱਜ ਪਹੁੰਚੇ ਇਸ ਮੁਕਾਮ ’ਤੇ


sunita

Content Editor

Related News