ਕੈਲਾਸ਼ ਖੇਰ ਨੂੰ ਵੱਡੀ ਰਾਹਤ, ਬੰਬੇ ਹਾਈ ਕੋਰਟ ਨੇ ਇਸ ਮਾਮਲੇ 'ਚ ਗਾਇਕ ਵਿਰੁੱਧ ਮਾਮਲਾ ਕੀਤਾ ਰੱਦ
Friday, Mar 14, 2025 - 09:12 AM (IST)

ਮੁੰਬਈ (ਭਾਸ਼ਾ)- ਭਗਵਾਨ ਸ਼ਿਵ ’ਤੇ ਇਕ ਗੀਤ ਰਾਹੀਂ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਥਿਤ ਰੂਪ ’ਚ ਠੇਸ ਪਹੁੰਚਾਉਣ ਦੇ ਦੋਸ਼ ਹੇਠ ਗਾਇਕ ਕੈਲਾਸ਼ ਖੇਰ ਵਿਰੁੱਧ ਦਰਜ ਮਾਮਲੇ ਨੂੰ ਵੀਰਵਾਰ ਬੰਬੇ ਹਾਈ ਕੋਰਟ ਨੇ ਰੱਦ ਕਰ ਦਿੱਤਾ। ਜਸਟਿਸ ਭਾਰਤੀ ਤੇ ਐੱਸ. ਸੀ. ਚਾਂਡਕ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਖੇਰ ਨੇ ਸਿਰਫ਼ ‘ਬਾਬੂਮ ਬਾਮ’ ਗੀਤ ਗਾਇਆ ਸੀ। ਉਨ੍ਹਾਂ ਦਾ ਜਾਣਬੁੱਝ ਕੇ ਜਾਂ ਬਦਨੀਤੀ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ।
ਇਹ ਵੀ ਪੜ੍ਹੋ: ਆਖਿਰ ਕਿਉਂ ਵਿਆਹ ਤੋਂ ਬਾਅਦ ਮਰਦਾਂ ’ਚ 3 ਗੁਣਾ ਜ਼ਿਆਦਾ ਵੱਧ ਜਾਂਦੈ ਮੋਟਾਪੇ ਦਾ ਖ਼ਤਰਾ!
ਬੈਂਚ ਨੇ ਪ੍ਰਸਿੱਧ ਕਾਨੂੰਨਦਾਨ ਏ. ਜੀ. ਨੂਰਾਨੀ ਦੇ ਹਵਾਲੇ ਨਾਲ ਇਹ ਵੀ ਕਿਹਾ ਕਿ ਰੂੜੀਵਾਦੀਆਂ ਦੀ ਅਸਹਿਣਸ਼ੀਲਤਾ ਸਦੀਆਂ ਤੋਂ ਭਾਰਤੀ ਸਮਾਜ ਲਈ ਇਕ ਸਰਾਪ ਰਹੀ ਹੈ। ਲੁਧਿਆਣਾ ਦੀ ਇਕ ਅਦਾਲਤ ’ਚ ਨਰਿੰਦਰ ਮੱਕੜ ਨਾਂ ਦੇ ਇਕ ਵਿਅਕਤੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ’ਚ ਕੈਲਾਸ਼ ਖੇਰ ਵਿਰੁੱਧ ਆਈ. ਪੀ. ਸੀ. ਦੀਆਂ ਧਾਰਾਵਾਂ 295 ਏ ਅਤੇ 298 ਅਧੀਨ ਮਾਮਲਾ ਦਰਜ ਕਰਨ ਦੀ ਬੇਨਤੀ ਕੀਤੀ ਗਈ ਸੀ।
ਇਹ ਵੀ ਪੜ੍ਹੋ: ਸੋਨੂੰ ਨਿਗਮ ਨੇ IIFA 'ਤੇ ਚੁੱਕੇ ਸਵਾਲ, ਲਗਾਏ ਗੰਭੀਰ ਦੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8