''ਸੁਲਤਾਨ'' ਦੇ ਸੈੱਟ ''ਤੇ ਪਹਿਲਵਾਨ ਬਣੇ ਸਲਮਾਨ ਨੂੰ ਕਿਸ ਨੇ ਰੁਆਇਆ?
Saturday, Apr 23, 2016 - 04:35 PM (IST)

ਮੁੰਬਈ— ਸਲਮਾਨ ਖਾਨ ਆਪਣੀ ਅਗਲੀ ਫਿਲਮ ''ਸੁਲਤਾਨ'' ''ਚ ਇੱਕ ਪਹਿਲਵਾਨ ਦੇ ਕਿਰਦਾਰ ਨਿਭਾਅ ਰਹੇ ਹਨ, ਜੋ ਸਾਹਮਣੇ ਵਾਲੇ ਪਹਿਲਵਾਨਾਂ ਨੂੰ ਮਿੰਟਾਂ ''ਚ ਧੂਲ ਚਟਾ ਦਿੰਦੇ ਹਨ। ਇਸ ਫਿਲਮ ''ਚ ਇੱਕ ਅਜਿਹਾ ਸਮਾਂ ਵੀ ਆਉਂਦਾ ਹੈ, ਜਦੋਂ ਸਲਮਾਨ ''ਸੁਲਤਾਨ'' ਦੇ ਸੈੱਟ ''ਤੇ ਰੋਣ ਲੱਗਦੇ ਹਨ।
ਉਨ੍ਹਾਂ ਦੀਆਂ ਅੱਖਾਂ ''ਚੋਂ ਅਥੱਰੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ। ਅਸਲ ''ਚ ਫਿਲਮ ''ਸੁਲਤਾਨ'' ਦੇ ਗਾਨੇ ''ਜਗ ਘੁਮੇਆ'' ਨੂੰ ਸਲਮਾਨ ਨੇ ਆਪਣੀ ਆਵਾਜ਼ ਦਿੱਤੀ ਹੈ। ਦੱਸਣਯੋਗ ਹੈ ਕਿ ਜਦੋਂ ਸਲਮਾਨ ਇਸ ਗਾਣੇ ਦੀ ਰਿਕਾਰਡਿੰਗ ਕਰ ਰਹੇ ਸਨ ਤਾਂ ਉਹ ਕਾਫੀ ਇਮੋਸ਼ਨਲ ਹੋ ਗਏ। ਗਾਣੇ ਦੀ ਰਿਕਾਰਡਿੰਗ ''ਚ ਸਲਮਾਨ ਇੰਨੇ ਜ਼ਿਆਦਾ ਡੁੱਬ ਗਏ ਕਿ ਉਨ੍ਹਾਂ ਦੀਆਂ ਅੱਖਾਂ ''ਚੋਂ ਅਥੱਰੂ ਨਿਕਲ ਆਏ। ਸਲਮਾਨ ਨੇ ਇਸ ਤੋਂ ਪਹਿਲਾਂ ਵੀ ਆਪਣੀਆਂ ਕਈ ਫਿਲਮਾਂ ''ਚ ਗਾਣੇ ਗਾਏ ਹਨ ਪਰ ਦੱਸਿਆ ਜਾ ਰਿਹਾ ਹੈ ਕਿ ''ਸੁਲਤਾਨ'' ਦਾ ਗਾਣਾ ਉੁਨ੍ਹਾਂ ਦੇ ਸਾਰੇ ਗਾਣਿਆਂ ਨਾਲੋਂ ਜ਼ਿਆਦਾ ਇਮੋਸ਼ਨਲ ਹੈ। ਇਹੋ ਕਾਰਨ ਸੀ ਕਿ ਸਲਮਾਨ ਗਾਣਾ ਰਿਕਾਰਡ ਕਰਦੇ ਸਮੇਂ ਰੋ ਪਏ। ਦੱਸਣਯੋਗ ਹੈ ਕਿ ਹਾਲ ਹੀ ''ਚ ''ਸੁਲਤਾਨ'' ਦੀ ਸ਼ੂਟਿੰਗ ਉੱਤਰ-ਪ੍ਰਦੇਸ਼ ''ਚ ਕੀਤੀ ਗਈ ਹੈ। ਫਿਲਮ ''ਚ ਸਲਮਾਨ ਦੇ ਆਪੋਜਿਟ ਅਨੁਸ਼ਕਾ ਸ਼ਰਮਾ ਨਜ਼ਰ ਆਵੇਗੀ।