ਮੀਤ ਬ੍ਰਦਰਸ ਨੇ ਦਿੱਤੀ ਜਿੱਤ ਦੀ ਖੁਸ਼ੀ ''ਚ ਪਾਰਟੀ, ਪਹੁੰਚੇ ਕਈ ਸਿਤਾਰੇ

02/11/2016 1:11:33 PM

ਮੁੰਬਈ : ਮਿਊਜ਼ਿਕ ਕੰਪੋਜ਼ਰ ਜੋੜੀ ਮੀਤ ਬ੍ਰਦਰਸ ਦੇ ਮਨਮੀਤ ਸਿੰਘ ਅਤੇ ਹਰਮੀਤ ਸਿੰਘ ਨੇ ਅਵਾਰਡ ਜਿੱਤਣ ਦੀ ਖੁਸ਼ੀ ''ਚ ਇਕ ਪਾਰਟੀ ਦਿੱਤੀ। ਇਸ ਪਾਰਟੀ ''ਚ ਕਈ ਸਿਤਾਰੇ ਨਜ਼ਰ ਆਏ। ਬਾਲੀਵੁੱਡ ਦੀਆਂ ਕਈ ਸੁਪਰਹਿੱਟ ਫਿਲਮਾਂ ਜਿਵੇਂ ''ਓਹ ਮਾਈ ਗੌਡ'', ''ਪੁਲਿਸਗਿਰੀ'', ''ਕਿਆ ਸੁਪਰ ਕੂਲ ਹੈਂ ਹਮ'', ''ਯੇਹ ਦੂਰੀਆਂ'', ''ਦੋ ਦੂਣੀ ਚਾਰ'', ''ਪਾਨ ਸਿੰਘ ਤੋਮਰ'' ਅਤੇ ''ਇਸੀ ਲਾਈਫ ਮੇਂ'' ਆਪਣਾ ਸੰਗੀਤ ਦੇ ਚੁੱਕੇ ਮੀਤ ਬ੍ਰਦਰਸ ਨੂੰ ਇਕੱਠੇ 5 ਅਵਾਰਡ ਮਿਲਣ ਦੀ ਖੁਸ਼ੀ ''ਚ ਉਨ੍ਹਾਂ ਨੇ ਇਕ ਪਾਰਟੀ ਦਿੱਤੀ। ਉਨ੍ਹਾਂ ਦੇ ਸੰਗੀਤ ਨਾਲ ਸ਼ਿੰਗਾਰੇ ਕਈ ਹਿੱਟ ਗੀਤਾਂ ''ਚ ''ਬੇਬੀ ਡੌਲ'', ''ਦਿਲ ਕਰੇ ਚੂੰ ਚੈਂ'', ''ਚਿੱਟੀਆਂ ਕਲਾਈਆਂ'' ਅਤੇ ''ਆਜ ਮੂਡ ਇਸ਼ਕੋਹਲਿਕ ਹੈ'' ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਤਸਵੀਰਾਂ ''ਚ ਦਿਖਾ ਰਹੇ ਹਾਂ ਮੀਤ ਬ੍ਰਦਰਸ ਦੀ ਪਾਰਟੀ ਨੂੰ ਚਾਰ ਚੰਨ ਲਗਾਉਂਦੀਆਂ ਫਿਲਮੀ ਹਸਤੀਆਂ।


Related News