ਸੋਨੂੰ ਨਿਗਮ ਨੇ 7 ਕਰੋੜ ''ਚ ਵੇਚੀ ਇਹ ਕਮਰਸ਼ੀਅਲ ਪ੍ਰਾਪਰਟੀ, ਜਾਣੋਂ ਕਿਵੇਂ ਕਿਰਾਏ ਤੋਂ ਲੱਖਾਂ ਕਮਾਉਂਦੇ ਹਨ ਸੈਲੇਬ੍ਰਿਟੀਜ਼
Tuesday, Jul 30, 2024 - 09:58 PM (IST)

ਮੁੰਬਈ : ਬਾਲੀਵੁੱਡ ਦੇ ਦਿੱਗਜ ਪਲੇਬੈਕ ਸਿੰਗਰ ਸੋਨੂੰ ਨਿਗਮ ਭਾਰਤ ਹੀ ਨਹੀਂ ਬਲਕਿ ਦੁਨੀਆ ਭਰ ਵਿਚ ਮਸ਼ਹੂਰ ਹਨ। ਸੋਨੂੰ ਆਪਣੇ ਇਕ ਇਕ ਇਵੈਂਟ ਦੇ ਲਈ ਮੋਟੀ ਰਕਮ ਚਾਰਜ ਕਰਦੇ ਹਨ। ਗਾਇਕ ਦੇ ਕੋਲ ਕਈ ਜਾਇਦਾਦਾਂ ਹਨ ਤੇ ਹੁਣ ਹਾਲ ਹੀ ਵਿਚ ਉਨ੍ਹਾਂ ਨੇ ਮੁੰਬਈ ਵਿਚ ਸਥਿਤ ਇਕ ਕਮਰਸ਼ੀਅਲ ਪ੍ਰਾਪਰਟੀ 7 ਕਰੋੜ ਵਿਚ ਵੇਚੀ ਹੈ। ਪ੍ਰਪਸਟੈਕ ਦੇ ਮੁਤਾਬਕ ਦਸਤਾਵੇਜ਼ਾਂ ਵਿਚ ਅੰਧੇਰੀ ਵੈਸਟ ਸਥਿਤ ਇਸ ਜਾਇਦਾਦ ਦਾ ਬਿਲਟਅਪ ਏਰੀਆ 2131 ਸਕੁਏਅਰ ਫੁੱਟ ਦੱਸਿਆ ਗਿਆ ਹੈ ਤੇ ਇਸ ਦਾ ਪ੍ਰਤੀ ਸਕੁਏਅਰ ਫੁੱਟ 32,848 ਰੁਪਏ ਹੈ। ਜਾਇਦਾਦ ਦੇ ਨਾਲ ਬਾਇਰ ਨੂੰ 2 ਗੱਡੀਆਂ ਦੀ ਪਾਰਕਿੰਗ ਵੀ ਮੁਫਤ ਮਿਲੇਗੀ। ਇਸ ਦੀ ਸੇਲ ਡੀਡ 28 ਜੂਨ 2024 ਨੂੰ ਰਜਿਸਟਰ ਕਰਵਾਈ ਗਈ ਸੀ।
12 ਕਰੋੜ ਦੀ ਜਾਇਦਾਦ ਤੇ 72 ਲੱਖ ਰੁਪਏ ਦੀ ਸਟੈਂਪ ਡਿਊਟੀ
ਦੱਸ ਦਈਏ ਕਿ ਹਾਲ ਹੀ ਵਿਚ ਸੋਨੂੰ ਨਿਗਮ ਦੇ ਪਿਤਾ ਨੇ ਮੁੰਬਈ ਵਿਚ ਇਕ ਜਾਇਦਾਦ 12 ਕਰੋੜ ਰੁਪਏ ਵਿਚ ਖਰੀਦੀ ਸੀ। ਜੈਪਕੀ 'ਤੇ ਉਪਲਬਧ ਜਾਇਦਾਦ ਦੇ ਦਸਤਾਵੇਜ਼ਾਂ ਵਿਚ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੋਨੂੰ ਨਿਗਮ ਦੇ ਪਿਤਾ ਅਗਮ ਕੁਮਾਰ ਨਿਗਮ ਨੇ 2022 ਸਕੁਏਅਰ ਫੁੱਟ ਬਿਲਟਅਪ ਵਾਲੀ ਇਹ ਜਾਇਦਾਦ ਮੁੰਬਈ ਦੇ ਅੰਧੇਰੀ ਵੈਸਟ ਵਿਚ ਖਰੀਦੀ ਸੀ। ਦਸਤਾਵੇਜ਼ਾਂ ਵਿਚ ਦਿੱਤੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਇਸ ਜਾਇਦਾਦ ਦੇ ਲਈ 72 ਲੱਖ ਰੁਪਏ ਸਟੈਂਪ ਡਿਊਟੀ ਅਦਾ ਕੀਤੀ ਸੀ।
ਦੱਸ ਦਈਏ ਕਿ ਕਰਿਮਸ਼ਮਾ ਕਪੂਰ, ਅਜੇ ਦੇਵਗਨ, ਅਮਿਤਾਬ ਬੱਚਨ ਨੇ ਵੀ ਕਮਰਸ਼ੀਅਲ ਜਾਇਦਾਦ ਖਰੀਦੀ ਹੋਈ ਹੈ, ਜਿਨ੍ਹਾਂ 'ਤੇ ਉਨ੍ਹਾਂ ਨੂੰ ਚੰਗਾ ਕਿਰਾਇਆ ਮਿਲਦਾ ਹੈ। ਦੱਸਣਯੋਗ ਹੈ ਕਿ ਕਿਸੇ ਵੀ ਰਿਹਾਇਸ਼ੀ ਜਾਇਦਾਦ ਦੀ ਤੁਲਨਾ ਵਿਚ ਕਮਰਸ਼ੀਅਲ ਜਾਇਦਾਦ 'ਤੇ ਰਿਟਰਨ ਆਨ ਇਨਵੈਸਟਮੈਂਟ ਕਿਤੇ ਜ਼ਿਆਦਾ ਹੈ।
ਪਿਛਲੇ ਸਾਲ ਕਰਿਮਸ਼ਮਾ ਕਪੂਰ ਨੇ 2199 ਸਕੁਏਅਰ ਫੁੱਟ ਦੀ ਇਕ ਕਮਰਸ਼ੀਅਲ ਸਪੇਸ ਕਿਰਾਏ 'ਤੇ ਚੜ੍ਹਾਈ ਹੋਈ ਸੀ, ਜਿਸ ਦਾ ਉਨ੍ਹਾਂ ਨੂੰ 5 ਲੱਖ ਰੁਪਏ ਮਹੀਨਾ ਦੇ ਹਿਸਾਬ ਨਾਲ ਕਿਰਾਇਆ ਮਿਲਦਾ ਸੀ। ਇਸੇ ਤਰ੍ਹਾਂ ਅਜੇ ਦੇਵਗਨ ਨੇ ਵੀ ਮੁੰਬਈ ਦੇ ਅੰਧੇਰੀ ਇਲਾਕੇ ਵਿਚ ਇਕ ਆਫਿਸ ਸਪੇਸ ਲੀਜ਼ 'ਤੇ ਦਿੱਤੀ ਸੀ, ਜਿਸ ਦਾ ਉਨ੍ਹਾਂ ਨੂੰ 9 ਲੱਖ ਰੁਪਏ ਮਹੀਨਾ ਕਿਰਾਇਆ ਮਿਲਦਾ ਸੀ।