ਥਾਂ-ਥਾਂ ਖਾਧੇ ਸ਼ਾਹਰੁਖ਼ ਖ਼ਾਨ ਨੇ ਧੱਕੇ, ਅੱਜ 5 ਹਜ਼ਾਰ ਕਰੋੜ ਦੇ ਮਾਲਕ, ਜਾਣੋ ਕਿਵੇਂ ਬਣੇ ਵਿਲੇਨ ਤੋਂ ਰੋਮਾਂਸ ਕਿੰਗ

11/02/2022 12:04:34 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਅੱਜ ਯਾਨੀਕਿ 2 ਨਵੰਬਰ ਨੂੰ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਸ਼ਾਹਰੁਖ ਖ਼ਾਨ ਦਾ ਨਾਮ ਅੱਜ ਦੁਨੀਆ ਭਰ 'ਚ ਮਸ਼ਹੂਰ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਉਨ੍ਹਾਂ ਨੇ ਇਹ ਮੁਕਾਮ ਹਾਸਲ ਕਰਨ ਲਈ ਕਿੰਨੀ ਮਿਹਨਤ ਕੀਤੀ ਹੈ। ਅੱਜ ਉਹ ਜਿਸ ਬੁਲੰਦੀਆਂ 'ਤੇ ਹਨ, ਉਨ੍ਹਾਂ ਨੂੰ ਇਹ ਮੁਕਾਮ ਅਸਾਨੀ ਨਾਲ ਨਹੀਂ ਮਿਲਿਆ। 

ਸ਼ੁਰੂਆਤੀ ਜੀਵਨ
ਸ਼ਾਹਰੁਖ ਨੇ ਬਚਪਨ ਤੋਂ ਹੀ ਗਰੀਬੀ ਦੇਖੀ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਦਾ ਕਾਰੋਬਾਰ ਬੰਦ ਹੋ ਗਿਆ ਸੀ। ਸ਼ਾਹਰੁਖ ਖ਼ਾਨ ਨੇ ਆਪਣੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਨੇ ਬਚਪਨ ਤੋਂ ਹੀ ਆਪਣੇ ਪਿਤਾ ਨੂੰ ਬਿਜ਼ਨੈੱਸ ਦੀ ਨਾਕਾਮੀ ਨਾਲ ਜੂਝਦੇ ਵੇਖਿਆ ਸੀ। ਉਨ੍ਹਾਂ ਦੇ ਮਨ 'ਚ ਇਹ ਗੱਲ ਪੱਕੀ ਕਰ ਲਈ ਸੀ ਕਿ ਉਨ੍ਹਾਂ ਨੂੰ ਜ਼ਿੰਦਗੀ 'ਚ ਕੁੱਝ ਕਰਨਾ ਹੈ। ਜਦੋਂ ਸ਼ਾਹਰੁਖ ਖ਼ਾਨ 15 ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀ ਮਾਂ ਤੇ ਭੈਣ ਨੇ ਹੋਰ ਵੀ ਔਖਾ ਸਮਾਂ ਦੇਖਿਆ। ਪਿਤਾ ਦੇ ਦਿਹਾਂਤ ਤੋਂ ਕੁੱਝ ਸਾਲ ਬਾਅਦ ਸ਼ਾਹਰੁਖ ਦੀ ਮਾਂ ਦਾ ਵੀ ਦਿਹਾਂਤ ਹੋ ਗਿਆ ਸੀ ਪਰ ਇਨ੍ਹਾਂ ਸਭ ਗੱਲਾਂ ਨੇ ਉਨ੍ਹਾਂ ਨੂੰ ਹੋਰ ਮਜ਼ਬੂਤ ਬਣਾਇਆ।

PunjabKesari

ਹੋਣਹਾਰ ਵਿਦਿਆਰਥੀ
ਸ਼ਾਹਰੁਖ ਖ਼ਾਨ ਆਪਣੇ ਸਕੂਲ/ਕਾਲਜ ਦੇ ਹੋਣਹਾਰ ਵਿਦਿਆਰਥੀ ਰਹੇ ਸਨ। ਉਨ੍ਹਾਂ ਨੂੰ ਕਾਲਜ ਤੋਂ 'ਸਟੂਡੈਂਟ ਆਫ਼ ਦਿ ਈਅਰ' ਦਾ ਐਵਾਰਡ ਮਿਲਿਆ ਸੀ। ਸ਼ਾਹਰੁਖ ਨੇ ਆਪਣੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਕਦੇ ਵੀ ਐਕਟਰ ਨਹੀਂ ਬਣਨਾ ਚਾਹੁੰਦਾ ਸੀ। ਉਹ ਹਮੇਸ਼ਾ ਤੋਂ ਪੜ੍ਹਾਈ ਲਿਖਾਈ ਦੇ ਫੀਲਡ 'ਚ ਹੀ ਕਰੀਅਰ ਬਣਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਕਿਸਮਤ ਉਨ੍ਹਾਂ ਨੂੰ ਫ਼ਿਲਮੀ ਦੁਨੀਆ 'ਚ ਖਿੱਚ ਲਿਆਈ। 

PunjabKesari

ਛੋਟੇ ਪਰਦੇ 'ਤੇ ਵੀ ਹੋਏ ਸਨ ਪ੍ਰਸਿੱਧ
ਦਿੱਲੀ 'ਚ ਰਹਿੰਦੇ ਹੋਏ ਸ਼ਾਹਰੁਖ ਨੂੰ ਫੌਜੀ ਸੀਰੀਅਲ ਦਾ ਆਫ਼ਰ ਮਿਲਿਆ। ਉਨ੍ਹਾਂ ਕੋਲ ਪੈਸੇ ਦੀ ਕਮੀ ਸੀ, ਜਿਸ ਕਰਕੇ ਉਨ੍ਹਾਂ ਨੇ ਇਹ ਕੰਮ ਕਰਨ ਲਈ ਹਾਮੀ ਭਰੀ। 'ਫੌਜੀ ਸੀਰੀਅਲ' 'ਚ ਸ਼ਾਹਰੁਖ ਕੈਪਟਨ ਅਭਿਮਨਿਊ ਦੇ ਕਿਰਦਾਰ 'ਚ ਨਜ਼ਰ ਆਏ ਸਨ ਅਤੇ ਸਿੱਧਾ ਲੋਕਾਂ ਦੇ ਦਿਲਾਂ 'ਚ ਉੱਤਰ ਗਏ। ਇਸ ਤੋਂ ਬਾਅਦ ਸ਼ਾਹਰੁਖ 'ਫੌਜੀ' ਤੋਂ ਇਲਾਵਾ 'ਸਰਕਸ' ਸੀਰੀਅਲ 'ਚ ਵੀ ਨਜ਼ਰ ਆਏ। ਉਨ੍ਹਾਂ ਦੀ ਗ਼ਜ਼ਬ ਦੀ ਅਦਾਕਾਰੀ ਨੇ ਉਨ੍ਹਾਂ ਨੂੰ ਟੀ. ਵੀ. 'ਤੇ ਹਿੱਟ ਬਣਾ ਦਿੱਤਾ ਪਰ ਸ਼ਾਹਰੁਖ ਛੋਟੀ ਜਿਹੀ ਪ੍ਰਸਿੱਧੀ ਤੋਂ ਖੁਸ਼ ਨਹੀਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਆਉਣ ਦਾ ਫ਼ੈਸਲਾ ਕੀਤਾ।

PunjabKesari

ਮੁੰਬਈ 'ਚ ਥਾਂ-ਥਾਂ ਖਾਧੇ ਧੱਕੇ 
ਸ਼ਾਹਰੁਖ ਖ਼ਾਨ ਨੂੰ ਮੁੰਬਈ 'ਚ ਜ਼ਬਰਦਸਤ ਸੰਘਰਸ਼ ਕਰਨਾ ਪਿਆ। ਉਹ ਮੁੰਬਈ ਹੀਰੋ ਬਣਨ ਲਈ ਆਏ ਸਨ ਪਰ ਇੱਕ ਫ਼ਿਲਮ ਮੇਕਰ ਨੇ ਉਨ੍ਹਾਂ ਦਾ ਸੁਫ਼ਨਾ ਤੋੜ ਦਿੱਤਾ। ਸ਼ਾਹਰੁਖ ਨੇ ਆਪਣੇ ਇੱਕ ਇੰਟਰਵਿਊ 'ਚ ਵੀ ਇਸ ਦਾ ਜ਼ਿਕਰ ਵੀ ਕੀਤਾ ਸੀ। ਉਨ੍ਹਾਂ ਦੱਸਿਆ ਸੀ ਕਿ ਇੱਕ ਫ਼ਿਲਮ ਮੇਕਰ ਕੋਲ ਉਹ ਕੰਮ ਮੰਗਣ ਗਏ ਤਾਂ ਉਸ ਨੇ ਮੈਨੂੰ ਇਹ ਕਹਿ ਕੇ ਬਾਹਰ ਕੱਢ ਦਿੱਤਾ ਕਿ ਮੇਰੀ ਸ਼ਕਲ ਤਾਂ ਵਿਲੇਨ ਵਾਲੀ ਹੈ, ਕੰਮ ਤੂੰ ਹੀਰੋ ਦਾ ਭਾਲਦਾ ਹੈ। ਇਸ ਤੋਂ ਬਾਅਦ ਸ਼ਾਹਰੁਖ ਕਾਫ਼ੀ ਨਿਰਾਸ਼ ਤਾਂ ਹੋਏ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ।

PunjabKesari

ਇੰਝ ਮਿਲਿਆ ਫ਼ਿਲਮਾਂ 'ਚ ਪਹਿਲਾ ਮੌਕਾ
ਸ਼ਾਹਰੁਖ ਨੇ ਮੁੰਬਈ 'ਚ ਪਾਗਲਾਂ ਵਾਂਗ ਸੰਘਰਸ਼ ਕੀਤਾ ਪਰ ਉਨ੍ਹਾਂ ਨੂੰ ਕਿਸੇ ਨੇ ਕੰਮ ਨਹੀਂ ਦਿੱਤਾ। ਉਨ੍ਹਾਂ ਨੂੰ ਫ਼ਿਲਮ 'ਦੀਵਾਨਾ' 'ਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫ਼ਿਲਮ 'ਚ ਸ਼ਾਹਰੁਖ ਖ਼ਾਨ ਰਿਸ਼ੀ ਕਪੂਰ ਤੇ ਦਿਵਿਆ ਭਾਰਤੀ ਨਾਲ ਨਜ਼ਰ ਆਏ ਪਰ ਉਨ੍ਹਾਂ ਨੂੰ ਇਹ ਕਿਰਦਾਰ ਬਹੁਤ ਮੁਸ਼ਕਿਲ ਨਾਲ ਮਿਲਿਆ। ਦਰਅਸਲ, ਕਈ ਬਾਲੀਵੁੱਡ ਐਕਟਰ ਇਸ ਰੋਲ ਲਈ ਨਾਂ ਕਰ ਚੁੱਕੇ ਸਨ ਕਿਉਂਕਿ ਇਸ ਫ਼ਿਲਮ 'ਚ ਮੇਨ ਹੀਰੋ ਰਿਸ਼ੀ ਕਪੂਰ ਸੀ ਤੇ ਕੋਈ ਵੀ ਐਕਟਰ ਸੈਕਿੰਡ ਹੀਰੋ ਦਾ ਕਿਰਦਾਰ ਨਹੀਂ ਕਰਨਾ ਚਾਹੁੰਦਾ ਸੀ ਪਰ ਹੀਰੋ ਬਣਨ ਆਏ ਸ਼ਾਹਰੁਖ ਲਈ ਇਹ ਕਿਰਦਾਰ ਕਿਸੇ ਮੌਕੇ ਤੋਂ ਘੱਟ ਨਹੀਂ ਸੀ। ਸ਼ਾਹਰੁਖ ਨੇ 'ਦੀਵਾਨਾ' ਫ਼ਿਲਮ ਕੀਤੀ ਤੇ ਇਹ ਫ਼ਿਲਮ ਸੁਪਰਹਿੱਟ ਸਾਬਿਤ ਹੋਈ।

PunjabKesari

ਹੋਰਾਂ ਦੀਆਂ ਛੱਡੀਆਂ ਫ਼ਿਲਮਾਂ ਨੇ ਬਣਾਇਆ ਸੁਪਰਸਟਾਰ
'ਦੀਵਾਨਾ' ਫ਼ਿਲਮ 'ਚ ਸ਼ਾਹਰੁਖ ਖ਼ਾਨ ਨੂੰ ਇਸ ਕਰਕੇ ਕੰਮ ਮਿਲਿਆ ਕਿਉਂਕਿ ਇਸ ਫ਼ਿਲਮ ਨੂੰ ਕਈ ਐਕਟਰ ਨਾ ਕਰ ਚੁੱਕੇ ਸਨ। ਇਸ ਤੋਂ ਬਾਅਦ ਸਲਮਾਨ ਖ਼ਾਨ ਦੀ ਛੱਡੀ ਫ਼ਿਲਮ 'ਬਾਜ਼ੀਗਰ' ਤੇ ਆਮਿਰ ਖ਼ਾਨ ਦੀ ਛੱਡੀ ਫ਼ਿਲਮ 'ਡਰ' ਨੇ ਸ਼ਾਹਰੁਖ ਨੂੰ ਬਾਲੀਵੁੱਡ ਦਾ ਬੈਸਟ ਵਿਲਨ ਬਣਾਇਆ। ਸ਼ਾਹਰੁਖ ਖ਼ਾਨ ਨੂੰ 'ਡਰ' ਫ਼ਿਲਮ ਲਈ ਬੈਸਟ ਵਿਲਨ ਦਾ 'ਫ਼ਿਲਮ ਫ਼ੇਅਰ ਪੁਰਸਕਾਰ' ਮਿਲਿਆ ਪਰ ਸ਼ਾਹਰੁਖ ਹਾਲੇ ਵੀ ਸੰਤੁਸ਼ਟ ਨਹੀਂ ਸਨ। ਉਹ ਹੀਰੋ ਦਾ ਕਿਰਦਾਰ ਕਰਨਾ ਚਾਹੁੰਦੇ ਸਨ।

PunjabKesari

'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਨੇ ਬਣਾਇਆ ਰੋਮਾਂਸ ਕਿੰਗ
ਸ਼ਾਹਰੁਖ ਦੀ ਜ਼ਿੰਦਗੀ 'ਚ ਆਖ਼ਰ ਉਹ ਮੌਕਾ ਆਇਆ ਜਦੋਂ ਉਨ੍ਹਾਂ ਨੂੰ ਹੀਰੋ ਬਣਨ ਦਾ ਮੌਕਾ ਮਿਲਿਆ। 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' 'ਚ ਸ਼ਾਹਰੁਖ ਰਾਜ ਬਣ ਕੇ 'ਹਿੰਦੁਸਤਾਨ' ਦੇ ਦਿਲ 'ਚ ਉੱਤਰ ਗਏ। ਇਹ ਫ਼ਿਲਮ ਵੀ ਕਈ ਐਕਟਰ ਕਰਨ ਤੋਂ ਇਨਕਾਰ ਕਰ ਚੁੱਕੇ ਸਨ। ਇਸ ਤੋਂ ਬਾਅਦ ਇਹ ਫ਼ਿਲਮ ਸ਼ਾਹਰੁਖ ਕੋਲ ਪਹੁੰਚੀ। ਅੱਜ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਬਾਲੀਵੁੱਡ ਦਾ ਮਾਸਟਰਪੀਸ ਹੈ।

PunjabKesari

5 ਹਜ਼ਾਰ ਕਰੋੜ ਦੇ ਮਾਲਕ ਨੇ ਸ਼ਾਹਰੁਖ
ਖ਼ਬਰਾਂ ਮੁਤਾਬਕ, ਸ਼ਾਹਰੁਖ ਦੀ ਜਾਇਦਾਦ 2021 'ਚ 690 ਮਿਲੀਅਨ ਡਾਲਰ ਯਾਨੀਕਿ 5 ਹਜ਼ਾਰ ਕਰੋੜ ਦੱਸੀ ਗਈ ਹੈ। ਸ਼ਾਹਰੁਖ ਦੀਆਂ ਫ਼ਿਲਮ ਅੱਜ ਭਾਵੇਂ ਚੱਲ ਨਹੀਂ ਰਹੀਆਂ ਪਰ ਇਸ ਨਾਲ ਸ਼ਾਹਰੁਖ ਦੀ ਪ੍ਰਸਿੱਧੀ ਤੇ ਕਮਾਈ 'ਚ ਕੋਈ ਕਮੀ ਨਹੀਂ ਆਈ। ਹੈ। ਸ਼ਾਹਰੁਖ ਦੀ ਆਮਦਨ ਦਾ ਸਰੋਤ ਸਿਰਫ਼ ਫ਼ਿਲਮਾਂ ਨਹੀਂ ਹਨ ਸਗੋਂ ਉਹ ਸੋਸ਼ਲ ਮੀਡੀਆ ਤੋਂ ਵੀ ਮੋਟੀ ਕਮਾਈ ਕਰਦੇ ਹਨ। ਇਸ ਦੇ ਨਾਲ-ਨਾਲ ਉਹ ਦੁਬਈ ਦੇ ਬਰਾਂਡ ਅੰਬੈਸਡਰ ਹਨ। ਉਹ ਇਸ਼ਤਿਹਾਰਾਂ ਤੋਂ ਵੀ ਕਰੋੜਾਂ ਰੁਪਏ ਦੀ ਕਮਾਈ ਕਰਦੇ ਹਨ। ਇਸ ਤੋਂ ਇਵਾਲਾ ਸ਼ਾਹਰੁਖ ਵਿਆਹ ਸ਼ਾਦੀਆਂ ਦੇ ਫੰਕਸ਼ਨਾਂ 'ਚ ਵੀ ਪਰਫ਼ਾਰਮ ਕਰਨ ਲਈ 4-8 ਕਰੋੜ ਫੀਸ ਲੈਂਦੇ ਹਨ। ਦੱਸਿਆ ਜਾਂਦਾ ਹੈ ਕਿ ਸ਼ਾਹਰੁਖ ਖਾਨ ਇੱਕ ਦਿਨ 'ਚ 1 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰਦੇ ਹਨ ਅਤੇ ਇੱਕ ਮਹੀਨੇ 'ਚ 30 ਕਰੋੜ ਤੋਂ ਜ਼ਿਆਦਾ ਦੀ।   

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 
 


sunita

Content Editor

Related News