ਬਚਪਨ ਦੇ ਹਾਦਸੇ ਤੋਂ ਡਰੀ ਮਾਧੁਰੀ ਨਹੀਂ ਮਨਾਉਂਦੀ ਦੀਵਾਲੀ, ਖੁਦ ਦੱਸਿਆ ਕਿੱਸਾ

Sunday, Oct 27, 2024 - 04:18 PM (IST)

ਬਚਪਨ ਦੇ ਹਾਦਸੇ ਤੋਂ ਡਰੀ ਮਾਧੁਰੀ ਨਹੀਂ ਮਨਾਉਂਦੀ ਦੀਵਾਲੀ, ਖੁਦ ਦੱਸਿਆ ਕਿੱਸਾ

ਮੁੰਬਈ- ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਆਪਣੇ ਹੁਨਰ ਨਾਲ ਇੰਡਸਟਰੀ 'ਚ ਖੂਬ ਨਾਂ ਕਮਾਇਆ। ਉਨ੍ਹਾਂ ਨੂੰ ਐਕਸਪ੍ਰੇਸ਼ਨ ਕਵੀਨ ਕਿਹਾ ਜਾਂਦਾ ਹੈ। ਮਾਧੁਰੀ ਦੀਆਂ ਫਿਲਮਾਂ ਅਤੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।ਹੁਣ ਮਾਧੁਰੀ ਫਿਲਮ 'ਭੂਲ ਭੁਲਈਆ 3' 'ਚ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋ ਰਹੀ ਹੈ। ਅਜਿਹੇ 'ਚ ਅਸੀਂ ਤੁਹਾਨੂੰ ਮਾਧੁਰੀ ਨਾਲ ਜੁੜੀ ਇਕ ਅਜਿਹੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਅਭਿਨੇਤਰੀ ਬੁਰੀ ਤਰ੍ਹਾਂ ਡਰ ਗਈ ਸੀ।

ਇਹ ਖ਼ਬਰ ਵੀ ਪੜ੍ਹੋ - 'ਮੇਰਾ ਜਹਾਜ਼ ਕਰੈਸ਼ ਹੋ ਗਿਆ ਹੈ' ਜਦੋਂ ਕਾਜੋਲ ਦੀ ਮਾਂ ਕੋਲ ਪੁੱਜੀ ਇਹ ਬੁਰੀ ਖ਼ਬਰ

ਮਾਧੁਰੀ ਦੇ ਸੜ ਗਏ ਸੀ ਵਾਲ ਇਕ ਇੰਟਰਵਿਊ 'ਚ ਮਾਧੁਰੀ ਨੇ ਦੱਸਿਆ ਸੀ ਕਿ ਬਚਪਨ 'ਚ ਇਕ ਵਾਰ ਦੀਵਾਲੀ ਦੇ ਮੌਕੇ 'ਤੇ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ ਸੀ। ਇਸ ਘਟਨਾ ਨੇ ਉਨ੍ਹਾਂ ਨੂੰ ਕਾਫੀ ਡਰਾ ਦਿੱਤਾ ਸੀ। ਇਹ ਉਨ੍ਹਾਂ ਦੇ ਬਚਪਨ ਦੀ ਗੱਲ ਹੈ। ਉਹ ਦੀਵਾਲੀ 'ਤੇ ਆਪਣੇ ਦੋਸਤਾਂ ਨਾਲ ਪਟਾਕੇ ਚਲਾ ਰਹੀ ਸੀ। ਫਿਰ ਉਸ ਦੇ ਇੱਕ ਦੋਸਤ ਨੇ ਉਸ ਦੇ ਹੱਥ 'ਚ ਪਟਾਕਾ ਫੜਾ ਦਿੱਤਾ। ਮਾਧੁਰੀ ਨੂੰ ਪਤਾ ਨਹੀਂ ਸੀ ਕਿ ਹੋਣ ਵਾਲਾ ਹੈ। ਪਟਾਕੇ ਜਲਾਉਣ ਨਾਲ ਮਾਧੁਰੀ ਦੇ ਵਾਲ ਸੜ ਗਏ ਸੀ। ਇਸ ਤੋਂ ਬਾਅਦ ਮਾਧੁਰੀ ਦੇ ਮਾਤਾ-ਪਿਤਾ ਨੂੰ ਉਸ ਦਾ ਸਿਰ ਮੁੰਨਵਾਉਣਾ ਪਿਆ ਅਤੇ ਇਸ ਕਾਰਨ ਉਹ ਬਾਹਰ ਨਹੀਂ ਜਾ ਸਕੀ। ਵਾਲਾਂ ਨੂੰ ਮੁੜ ਆਉਣ 'ਚ ਕਾਫੀ ਸਮਾਂ ਲੱਗ ਗਿਆ, ਜਿਸ ਕਾਰਨ ਉਸ ਦਾ ਪਰਿਵਾਰ ਤਣਾਅ 'ਚ ਸੀ।

ਇਹ ਖ਼ਬਰ ਵੀ ਪੜ੍ਹੋ -ED ਦੀ ਛਾਪੇਮਾਰੀ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਜੈਪੁਰ ਸ਼ੋਅ 'ਤੇ ਲਟਕੀ ਤਲਵਾਰ!

ਇਸ ਘਟਨਾ ਨੇ ਮਾਧੁਰੀ ਨੂੰ ਕਾਫੀ ਪ੍ਰਭਾਵਿਤ ਕੀਤਾ ਸੀ। ਮਾਧੁਰੀ ਨੇ ਫਿਰ ਪਟਾਕੇ ਚਲਾਉਣੇ ਬੰਦ ਕਰ ਦਿੱਤੇ ਸੀ। ਹੁਣ ਮਾਧੁਰੀ ਪਟਾਕੇ ਚਲਾਏ ਬਿਨਾਂ ਦੀਵਾਲੀ ਮਨਾਉਂਦੀ ਹੈ।ਮਾਧੁਰੀ ਦੀ ਫਿਲਮ 'ਭੂਲ ਭੁਲਾਇਆ 3' ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਕਾਰਤਿਕ ਆਰੀਅਨ, ਵਿਦਿਆ ਬਾਲਨ ਵਰਗੇ ਸਿਤਾਰੇ ਹਨ। ਭੂਲ ਭੁਲਈਆ 3 ਦਾ ਮਾਧੁਰੀ ਦੀਕਸ਼ਿਤ ਅਤੇ ਵਿਦਿਆ ਬਾਲਨ ਦਾ ਗੀਤ ਵਾਇਰਲ ਹੋ ਰਿਹਾ ਹੈ, ਜਿਸ 'ਚ ਦੋਵੇਂ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਦੇਵਦਾਸ ਵਿੱਚ ਐਸ਼ਵਰਿਆ ਰਾਏ ਬੱਚਨ ਨਾਲ ਮਾਧੁਰੀ ਦੀ ਡਾਂਸਿੰਗ ਜੋੜੀ ਬਣੀ ਸੀ ਜਿਸ ਨੂੰ ਦਰਸ਼ਕ ਅੱਜ ਤੱਕ ਪਸੰਦ ਕਰਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News