ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਅਦਾਕਾਰਾ ਕੀਰਤੀ ਕੁਲਹਾਰੀ, ਵੇਖੋ ਤਸਵੀਰਾਂ

Thursday, Oct 28, 2021 - 12:56 PM (IST)

ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਅਦਾਕਾਰਾ ਕੀਰਤੀ ਕੁਲਹਾਰੀ, ਵੇਖੋ ਤਸਵੀਰਾਂ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੀਰਤੀ ਕੁਲਹਾਰੀ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਬੀਤੇ ਦਿਨ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਦੌਰਾਨ ਉਨ੍ਹਾਂ ਨੇ ਸੱਚਖੰਡ ਦਰਬਾਰ ਸਾਹਿਬ ਤੋਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿਚ ਉਹ ਦਰਬਾਰ ਸਾਹਿਬ ਵਿਖੇ ਮੱਥਾ ਟੇਕਦੀ ਹੋਈ ਨਜ਼ਰ ਆ ਰਹੀ ਹੈ।

 

ਤਸਵੀਰਾਂ ਵਿਚ ਵੇਖ ਸਕਦੇ ਹੋਏ ਕੀਰਤੀ ਕੁਲਹਾਰੀ ਨੇ ਚਿੱਟੇ ਰੰਗ ਦਾ ਪੰਜਾਮੀ ਸੂਟ ਪਾਇਆ ਹੋਇਆ ਹੈ ਅਤੇ ਸਿਰ ਨੂੰ ਰਾਜਸਥਾਨੀ ਦੁਪਾਟੇ ਨਾਲ ਟਕਿਆ ਹੋਇਆ ਹੈ। ਤਸਵੀਰਾਂ 'ਚ ਉਨ੍ਹਾਂ ਦੀ ਇਕ ਸਹੇਲੀ ਵੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਉੱਤੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਪ੍ਰਤੀਕਿਰਿਆ ਦੇ ਰਹੇ ਹਨ।

 

ਦੱਸ ਦਈਏ ਇਸ ਸਾਲ ਕੀਰਤੀ ਕੁਲਹਾਰੀ ਉਸ ਸਮੇਂ ਸੁਰਖੀਆਂ 'ਚ ਆਈ ਸੀ, ਜਦੋਂ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦੱਸਿਆ ਸੀ ਕਿ ਉਹ ਆਪਣੇ ਪਤੀ ਤੋਂ ਵੱਖ ਹੋ ਰਹੀ ਹੈ। ਕੀਰਤੀ ਨੇ ਲਿਖਿਆ ਸੀ, ''ਕਾਗਜ਼ ਉੱਤੇ ਨਹੀਂ ਸਗੋ ਜ਼ਿੰਦਗੀ ਵਿਚ' ਵੱਖ ਹੋਣ ਦਾ ਫ਼ੈਸਲਾ ਕੀਤਾ ਹੈ।

 

ਸ਼ਾਇਦ ਇਹ ਉਹ ਫ਼ੈਸਲਾ ਹੈ, ਜੋ ਕਿਸੇ ਨਾਲ ਰਹਿਣ ਦੇ ਫ਼ੈਸਲੇ ਨਾਲੋਂ ਜ਼ਿਆਦਾ ਔਖਾ ਹੈ ਕਿਉਂਕਿ ਜਿਸ ਕਿਸੇ ਨੂੰ ਵੀ ਤੁਸੀਂ ਪਿਆਰ ਅਤੇ ਉਸ ਦੀ ਪ੍ਰਵਾਹ ਕਰਦੇ ਹੋ, ਉਸ ਨਾਲ ਰਹਿਣਾ ਖੁਸ਼ੀ ਵਾਲੀ ਗੱਲ ਹੁੰਦੀ ਹੈ। ਕਿਸੇ ਨਾਲ 'ਨਾ ਹੋਣ ਦਾ ਫ਼ੈਸਲਾ', ਉਸੇ ਵਿਅਕਤੀ ਨੂੰ ਦੁੱਖ ਅਤੇ ਪੀੜ ਦਿੰਦਾ ਹੈ। ਇਹ ਸੌਖਾ ਨਹੀਂ ਹੈ। ਸੋਚੋ ਇਸ ਦਾ ਮਤਲਬ ਹੈ ਕਿ ਇਹ ਸੌਖਾ ਨਹੀਂ ਹੈ ਪਰ ਜੋ ਹੈ ਸੋ ਹੈ।''

 

ਦੱਸਣਯੋਗ ਹੈ ਕਿ ਕੀਰਤੀ ਤੇ ਸਾਹਿਲ ਚਾਰ ਸਾਲ ਇਕੱਠੇ ਰਹੇ ਹਨ। ਜੇ ਗੱਲ ਕਰੀਏ ਕੀਰਤੀ ਦੇ ਵਰਕ ਫਰੰਟ ਦੀ ਤਾਂ ਉਹ 'ਪਿੰਕ', 'ਮਿਸ਼ਨ ਮੰਗਲ', 'ਬਲੈਕਮੈਲ', 'ਇੰਦੂ ਸਰਕਾਰ' ਤੇ ਕਈ ਹੋਰ ਬਾਲੀਵੁੱਡ 'ਚ ਆਪਣੀ ਅਦਾਕਾਰੀ ਦਾ ਜਲਵੇ ਬਿਖੇਰ ਚੁੱਕੀ ਹੈ।

 


author

sunita

Content Editor

Related News