25 ਜਨਵਰੀ ਤੱਕ ਕੰਗਨਾ ਰਣੌਤ ਨੂੰ ਨਹੀਂ ਕੀਤਾ ਜਾਵੇਗਾ ਗ੍ਰਿਫ਼ਤਾਰ, ਜਾਣੋ ਕੀ ਹੈ ਵਜ੍ਹਾ
Tuesday, Dec 14, 2021 - 01:18 PM (IST)
ਮੁੰਬਈ (ਭਾਸ਼ਾ) - ਮੁੰਬਈ ਪੁਲਸ ਨੇ ਸੋਮਵਾਰ ਨੂੰ ਬੰਬੇ ਹਾਈਕੋਰਟ ਨੂੰ ਸੂਚਿਤ ਕੀਤਾ ਕਿ ਉਹ ਕਥਿਤ ਰੂਪ 'ਚ ਕਿਸਾਨ ਅੰਦੋਲਨ ਨੂੰ ਵੱਖਵਾਦੀ ਸਮੂਹ ਨਾਲ ਜੋੜ ਕੇ ਸੋਸ਼ਲ ਮੀਡਆ 'ਤੇ ਪੋਸਟ ਪਾਉਣ ਦੇ ਮਾਮਲੇ 'ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ 25 ਜਨਵਰੀ ਤੱਕ ਗ੍ਰਿਫ਼ਤਾਰ ਨਹੀਂ ਕਰੇਗੀ। ਪੁਲਸ ਨੇ ਇਹ ਬਿਆਨ ਜਸਟਿਸ ਨਿਤਿਨ ਜਾਮਦਾਰ ਅਤੇ ਜਸਟਿਸ ਸਾਰੰਗ ਕੋਤਵਾਲ ਦੀ ਬੈਂਚ ਵਲੋਂ ਇਹ ਕਹੇ ਜਾਣ ਤੋਂ ਬਾਅਦ ਦਿੱਤਾ ਕਿ ਇਹ ਮਾਮਲਾ ਕੰਗਨਾ ਦੀ ਪ੍ਰਗਟਾਵੇ ਦੀ ਆਜ਼ਾਦੀ ਦੇ ਮੌਲਿਕ ਅਧਿਕਾਰ ਦੇ ਵੱਡੇ ਸਵਾਲ ਨਾਲ ਜੁੜਿਆ ਹੈ ਅਤੇ ਅਦਾਲਤ ਉਨ੍ਹਾਂ ਨੂੰ ਕੁਝ ਅੰਤ੍ਰਿਮ ਰਾਹਤ ਦੇਵੇਗੀ।
ਉਧਰ, ਸਕ੍ਰਿਪਟ ਲੇਖਕ ਗੀਤਕਾਰ ਜਾਵੇਦ ਅਖਤਰ ਨੇ ਅਦਾਲਤ 'ਚ ਇਕ ਪਟੀਸ਼ਨ ਦਰਜ ਕਰਕੇ ਕੰਗਨਾ ਰਣੌਤ ਖ਼ਿਲਾਫ਼ ਅਪਰਾਧਿਕ ਮਾਨਹਾਨੀ ਮਾਮਲੇ 'ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਅਪੀਲ ਕੀਤੀ। ਅਦਾਲਤ ਨੇ ਅਰਜ਼ੀ 'ਤੇ ਕੰਗਨਾ ਦੇ ਵਕੀਲ ਨੂੰ ਸੁਣਵਾਈ ਦੀ ਅਗਲੀ ਤਾਰੀਕ 4 ਜਨਵਰੀ ਨੂੰ ਆਪਣਾ ਜਵਾਬ ਦਾਖ਼ਲ ਕਰਨ ਦਾ ਹੁਕਮ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਗਾਇਕ ਕੁਲਵਿੰਦਰ ਬਿੱਲਾ ਨੇ ਕਿਸਾਨਾਂ ਤੇ ਨੌਜਵਾਨਾਂ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ
ਕਿਸਾਨਾਂ 'ਤੇ ਕੀਤੀ ਸੀ ਇਤਰਾਜ਼ਯੋਗ ਟਿੱਪਣੀ
ਦੱਸ ਦਈਏ ਕਿ ਕੰਗਨਾ ਰਣੌਤ ਨੇ ਸਰਕਾਰ ਦੁਆਰਾ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲਿਖਿਆ ਸੀ ਕਿ, ''ਖਾਲਿਸਤਾਨੀ ਅੱਤਵਾਦੀਆਂ ਨੇ ਅੱਜ ਸਰਕਾਰ ਦੀ ਬਾਂਹ ਮਰੋੜ ਦਿੱਤੀ ਹੈ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇੱਕ ਮਹਿਲਾ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕੁਚਲ ਦਿੱਤਾ ਸੀ। ਭਾਵੇਂ ਇਸ ਕਾਰਨ ਦੇਸ਼ ਦਾ ਕਿੰਨਾ ਵੀ ਨੁਕਸਾਨ ਕਿਉਂ ਨਾ ਹੋਇਆ ਹੋਵੇ।''
ਕਈ ਥਾਵਾਂ 'ਤੇ ਕੰਗਨਾ ਖ਼ਿਲਾਫ਼ ਦਰਜ ਹੋਈਆਂ ਐੱਫ. ਆਈ. ਆਰ
ਇਸ ਬਿਆਨ ਤੋਂ ਬਾਅਦ ਕੰਗਨਾ ਖ਼ਿਲਾਫ਼ ਕਈ ਥਾਵਾਂ 'ਤੇ ਐੱਫ. ਆਈ. ਆਰ. ਦਰਜ ਹੋਈਆਂ। ਲੋਕਾਂ ਦਾ ਕਹਿਣਾ ਸੀ ਕਿ ਕੰਗਨਾ ਨਫਰਤ ਦੀ ਫੈਕਟਰੀ ਬਣ ਗਈ ਹੈ। ਅਸੀਂ ਸਰਕਾਰ ਤੋਂ ਇੰਸਟਾਗ੍ਰਾਮ 'ਤੇ ਅਜਿਹੀਆਂ ਨਫਰਤ ਭਰੀਆਂ ਪੋਸਟਾਂ ਪਾਉਣ 'ਤੇ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ, ਕੰਗਨਾ ਦੀ ਸੁਰੱਖਿਆ ਅਤੇ ਪਦਮ ਸ਼੍ਰੀ ਨੂੰ ਤੁਰੰਤ ਵਾਪਸ ਲਿਆ ਜਾਵੇ।
ਇਹ ਖ਼ਬਰ ਵੀ ਪੜ੍ਹੋ : 'ਬਿੱਗ ਬੌਸ' ਫੇਮ ਹੌਟ ਜੋੜੇ ਨੇ ਸਾਂਝੀ ਕੀਤੀ ਬੈੱਡਰੂਮ ਦੀ ਪ੍ਰਾਈਵੇਟ ਵੀਡੀਓ, ਵੇਖ ਲੋਕਾਂ ਦੇ ਉੱਡੇ ਰੰਗ
ਕਿਸਾਨਾਂ ਨੇ ਕੰਗਨਾ ਨੂੰ ਘੇਰ ਮੰਗਵਾਈ ਸੀ ਮੁਆਫ਼ੀ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਵਿਵਾਦਿਤ ਬਿਆਨਾਂ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਇਸ ਤੋਂ ਪਹਿਲਾਂ ਜਦੋਂ ਉਹ ਪੰਜਾਬ 'ਚ ਸੀ ਤਾਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕੀਰਤਪੁਰ 'ਚ ਉਸ ਦੀ ਕਾਰ ਰੋਕ ਦਿੱਤੀ ਸੀ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਹੱਥਾਂ 'ਚ ਝੰਡੇ ਸਨ ਅਤੇ ਨਾਅਰੇਬਾਜ਼ੀ ਕਰ ਰਹੇ ਸਨ। ਉਸ ਨੇ ਕਿਸਾਨਾਂ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਨ ਵਾਲਿਆਂ ਵਿਰੁੱਧ ਆਪਣੀ ਬਿਆਨਬਾਜ਼ੀ ਲਈ ਕੰਗਨਾ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ। ਵਧਦੇ ਤਣਾਅ ਨੂੰ ਦੇਖਦੇ ਹੋਏ ਭਾਰੀ ਪੁਲਸ ਬਲ ਵੀ ਮੌਕੇ 'ਤੇ ਬੁਲਾਇਆ ਗਿਆ। ਕਾਫੀ ਦੇਰ ਤੱਕ ਹੰਗਾਮਾ ਹੁੰਦਾ ਰਿਹਾ। ਕਰੀਬ ਦੋ ਘੰਟੇ ਬਾਅਦ ਕੰਗਨਾ ਨੇ ਆਖਰਕਾਰ ਮੁਆਫੀ ਮੰਗ ਲਈ, ਜਿਸ ਤੋਂ ਬਾਅਦ ਕਿਸਾਨਾਂ ਨੇ ਉਸ ਨੂੰ ਜਾਣ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਉਰਵਸ਼ੀ ਰੌਤੇਲਾ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ ਦਿੱਤਾ ਯਾਦਗਾਰ ਤੋਹਫ਼ਾ
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਸਾਂਝੀ ਕਰੋ।