ਹਿਨਾ ਖ਼ਾਨ ਦਾ ਇਹ ਕਦਮ ਮਾਪਿਆ 'ਤੇ ਪਿਆ ਭਾਰੀ, ਰਿਸ਼ਤੇਦਾਰਾਂ ਨੇ ਵੀ ਮੋੜ ਲਿਆ ਮੂੰਹ

Thursday, Oct 03, 2024 - 04:25 PM (IST)

ਹਿਨਾ ਖ਼ਾਨ ਦਾ ਇਹ ਕਦਮ ਮਾਪਿਆ 'ਤੇ ਪਿਆ ਭਾਰੀ, ਰਿਸ਼ਤੇਦਾਰਾਂ ਨੇ ਵੀ ਮੋੜ ਲਿਆ ਮੂੰਹ

ਮੁੰਬਈ (ਬਿਊਰੋ) - ਅਦਾਕਾਰਾ ਹਿਨਾ ਖ਼ਾਨ ਦਾ ਬੀਤੇ ਦਿਨੀਂ ਜਨਮਦਿਨ ਸੀ। ਹਿਨਾ ਖ਼ਾਨ ਸ਼੍ਰੀ ਨਗਰ ਦੀ ਜੰਮਪਲ ਹੈ ਅਤੇ ਉਸ ਨੂੰ ਅਦਾਕਾਰੀ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਆਪਣੇ ਅਦਾਕਾਰੀ ਦੇ ਸ਼ੌਂਕ ਨੂੰ ਪੂਰਾ ਕਰਨ ਲਈ ਉਸ ਨੇ ਘਰ ਵਾਲਿਆਂ ਨੂੰ ਬਗੈਰ ਦੱਸੇ ਘਰੋਂ ਚਲੀ ਗਈ ਸੀ। ਉਸ ਵੇਲੇ ਹਿਨਾ ਖ਼ਾਨ ਮਹਿਜ਼ 20 ਸਾਲ ਦੀ ਸੀ।

ਆਪਣਾ ਸੁਫ਼ਨਾ ਦੱਸਣ ਲਈ ਲੱਗੇ ਕਈ ਹਫ਼ਤੇ
ਹਿਨਾ ਖ਼ਾਨ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਪਿਤਾ ਨੂੰ ਇਹ ਦੱਸਣ ਲਈ ਕਈ ਹਫ਼ਤੇ ਲੱਗ ਗਏ ਸਨ ਕਿ ਉਹ ਅਦਾਕਾਰਾ ਬਣ ਗਈ ਹੈ। ਇਸ ਤੋਂ ਬਾਅਦ ਹਿਨਾ ਖ਼ਾਨ ਦੇ ਘਰ ਵਾਲਿਆਂ ਦੇ ਨਾਲ ਰਿਸ਼ਤੇਦਾਰਾਂ ਨੇ ਹਰ ਤਰ੍ਹਾਂ ਦੇ ਸਬੰਧ ਨੂੰ ਖ਼ਤਮ ਕਰ ਦਿੱਤਾ ਸੀ। ਹਿਨਾ ਖ਼ਾਨ ਨੇ ਆਪਣੇ ਦਮ 'ਤੇ ਸ਼ੋਅਬਿਜ਼ ਦੀ ਦੁਨੀਆ 'ਚ ਆਪਣੀ ਪਛਾਣ ਬਣਾਈ ਅਤੇ ਹੁਣ ਉਹ ਦੇਸ਼ ਦੀ ਸਭ ਤੋਂ ਮਹਿੰਗੀ ਟੀਵੀ ਅਦਾਕਾਰਾ ਹੈ।

ਇਹ ਖ਼ਬਰ ਵੀ ਪੜ੍ਹੋ ਕੰਗਨਾ ਦੇ ਬਿਆਨ 'ਤੇ ਮੁੜ ਗਰਮਾਈ ਪੰਜਾਬ ਦੀ ਸਿਆਸਤ, ਕਰ ਰਹੇ ਅਜਿਹੀ ਮੰਗ

ਕਾਲਜ ਭੇਜਣ ਤੋਂ ਵੀ ਝਿਜਕਦੇ ਸਨ ਮਾਪੇ 
ਹਿਨਾ ਖ਼ਾਨ ਨੇ ਪਰਿਵਾਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਵੀ ਇੱਕ ਇੰਟਰਵਿਊ ਦੌਰਾਨ ਗੱਲਬਾਤ ਕਰਦਿਆਂ ਆਖਿਆ ਸੀ ਕਿ ਉਹ ਇੱਕ ਅਜਿਹੇ ਰੂੜੀਵਾਦੀ ਕਸ਼ਮੀਰੀ ਪਰਿਵਾਰ ਤੋਂ ਆਉਂਦੀ ਹੈ, ਜਿੱਥੇ ਐਕਟਰ ਬਣਨ ਦਾ ਕੋਈ ਵੀ ਆਪਸ਼ਨ ਨਹੀਂ ਸੀ। ਸਥਿਤੀ ਅਜਿਹੀ ਸੀ ਕਿ ਮੇਰੇ ਮਾਪੇ ਮੈਨੂੰ ਦਿੱਲੀ ਸਥਿਤ ਕਾਲਜ ‘ਚ ਭੇਜਣ ਤੋਂ ਵੀ ਝਿਜਕਦੇ ਸਨ। 

ਦੋਸਤ ਦੇ ਕਹਿਣ ‘ਤੇ ਦਿੱਤਾ ਸੀ ਆਡੀਸ਼ਨ 
ਹਿਨਾ ਖ਼ਾਨ ਨੇ ਆਪਣੇ ਨਰਾਜ਼ ਪਿਤਾ ਨੂੰ ਕਿਸੇ ਤਰ੍ਹਾਂ ਅਦਾਕਾਰੀ ਦੇ ਖੇਤਰ ‘ਚ ਕੰਮ ਕਰਨ ਦੇ ਲਈ ਮਨਾ ਲਿਆ ਸੀ। ਫਿਰ ਦੋਸਤ ਦੇ ਕਹਿਣ ‘ਤੇ ਟੀਵੀ ਸ਼ੋਅ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ‘ਚ ਆਡੀਸ਼ਨ ਦਿੱਤਾ। ਹਾਲਾਂਕਿ ਉਸ ਨੂੰ ਵਿਸ਼ਵਾਸ਼ ਨਹੀਂ ਸੀ ਕਿ ਉਹ ਚੁਣੀ ਜਾਵੇਗੀ। ਅਗਲੇ ਹੀ ਦਿਨ ਹਿਨਾ ਖ਼ਾਨ ਨੂੰ ਕਾਸਟਿੰਗ ਡਾਇਰੈਕਟਰ ਦਾ ਫੋਨ ਆਇਆ ਕਿ ਉਸ ਨੂੰ ਇਸ ਸੀਰੀਅਲ ‘ਚ ਅਦਾਕਾਰੀ ਕਰਨ ਦੇ ਲਈ ਚੁਣ ਲਿਆ ਗਿਆ ਹੈ। ਇਸ ਤੋਂ ਬਾਅਦ ਇਸੇ ਸੀਰੀਅਲ ਨਾਲ ਉਸ ਦੀ ਇੰਡਸਟਰੀ ‘ਚ ਪਛਾਣ ਬਣੀ ਅਤੇ ਉਸ ਨੇ ਅਕਸ਼ਰਾ ਬਣ ਕੇ ਹਰ ਕਿਸੇ ਦਾ ਦਿਲ ਜਿੱਤਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਬਾਰੇ ਦਿੱਤੇ ਵਿਵਾਦਤ ਬਿਆਨ ਕਰਕੇ ਮੁੜ ਸੁਰਖੀਆਂ 'ਚ ਕੰਗਨਾ, ਫਿਰ ਮੰਗੇਗੀ ਮੁਆਫ਼ੀ!

ਕੈਂਸਰ ਨਾਲ ਜੰਗ 
ਕੁਝ ਮਹੀਨੇ ਪਹਿਲਾਂ ਹੀ ਹਿਨਾ ਖ਼ਾਨ ਨੇ ਬ੍ਰੈਸਟ ਕੈਂਸਰ ਬਾਰੇ ਖੁਲਾਸਾ ਕੀਤਾ ਸੀ ਅਤੇ ਹੁਣ ਅਦਾਕਾਰਾ ਬੜੀ ਬਹਾਦਰੀ ਨਾਲ ਇਸ ਬੀਮਾਰੀ ਨਾਲ ਲੜ ਰਹੀ ਹੈ।   

ਵਰਕ ਫਰੰਟ ਦੀ ਗੱਲ ਕਰੀਏ ਤਾਂ ਹਿਨਾ ਨੂੰ ਮਸ਼ਹੂਰ ਟੈਲੀਵਿਜ਼ਨ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਅਕਸ਼ਰਾ ਦੇ ਕਿਰਦਾਰ 'ਚ ਦੇਖਿਆ ਗਿਆ ਸੀ। ਉਹ ਇਸ ਨਾਂ ਨਾਲ ਹਰ ਘਰ 'ਚ ਜਾਣੀ ਜਾਂਦੀ ਹੈ। ਉਸ ਨੇ 'ਖਤਰੋਂ ਕੇ ਖਿਲਾੜੀ' ਸੀਜ਼ਨ 8 ਅਤੇ 'ਬਿੱਗ ਬੌਸ 11' ਵਰਗੇ ਟੈਲੀਵਿਜ਼ਨ ਰਿਐਲਿਟੀ ਸ਼ੋਅਜ਼ 'ਚ ਵੀ ਹਿੱਸਾ ਲਿਆ। ਉਹ 'ਕਸੌਟੀ ਜ਼ਿੰਦਗੀ ਕੀ' ਅਤੇ 'ਨਾਗਿਨ 5' ਵਰਗੇ ਸ਼ੋਅਜ਼ 'ਚ ਵੀ ਨਜ਼ਰ ਆਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News