ਅਦਾਕਾਰਾ ਭੂਮੀ ਪੇਡਨੇਕਰ ਪਹੁੰਚੀ ਉਜੈਨ, ''ਬਾਬਾ ਮਹਾਕਾਲ'' ਦੇ ਕੀਤੇ ਦਰਸ਼ਨ

Tuesday, Feb 07, 2023 - 10:45 AM (IST)

ਅਦਾਕਾਰਾ ਭੂਮੀ ਪੇਡਨੇਕਰ ਪਹੁੰਚੀ ਉਜੈਨ, ''ਬਾਬਾ ਮਹਾਕਾਲ'' ਦੇ ਕੀਤੇ ਦਰਸ਼ਨ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਆਪਣੀ ਆਉਣ ਵਾਲੀ ਫ਼ਿਲਮ ਦੀ ਸਫ਼ਲਤਾ ਦੀ ਕਾਮਨਾ ਲਈ 'ਬਾਬਾ ਮਹਾਕਾਲ' ਦੇ ਦਰਬਾਰ ਪਹੁੰਚੀ, ਜਿੱਥੇ ਉਸ ਨੇ ਰੇਲਿੰਗ ਤੋਂ ਬਾਬਾ ਮਹਾਕਾਲ ਦੇ ਦਰਸ਼ਨ ਕੀਤੇ ਅਤੇ ਫ਼ਿਲਮ ਦੀ ਸਫ਼ਲਤਾ ਦੀ ਅਰਦਾਸ ਕੀਤੀ। ਦੱਸ ਦਈਏ ਕਿ ਇਸ ਦੌਰਾਨ ਭੂਮੀ ਪੇਡਨੇਕਰ ਆਪਣੇ ਕੁਝ ਸਾਥੀਆਂ ਨਾਲ 'ਬਾਬਾ ਮਹਾਕਾਲ' ਦੇ ਦਰਸ਼ਨਾਂ ਲਈ ਉਜੈਨ ਪਹੁੰਚੀ ਸੀ। ਉਸ ਨੇ ਬਾਬਾ ਮਹਾਕਾਲ ਦੇ ਦਰਸ਼ਨ ਕਰਨ ਤੋਂ ਬਾਅਦ ਮੰਦਰ ਪਰਿਸਰ 'ਚ ਸਥਿਤ ਹੋਰ ਮੰਦਰਾਂ 'ਚ ਵੀ ਪੂਜਾ ਅਰਚਨਾ ਕੀਤੀ ਅਤੇ ਭਗਵਾਨ ਦਾ ਆਸ਼ੀਰਵਾਦ ਲਿਆ।

PunjabKesari

ਦੱਸ ਦਈਏ ਕਿ ਆਉਣ ਵਾਲੇ ਦਿਨਾਂ 'ਚ ਭੂਮੀ ਪੇਡਨੇਕਰ ਦੀਆਂ ਕਈ ਨਵੀਆਂ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਨ੍ਹਾਂ 'ਚ ਫ਼ਿਲਮ 'ਮੇਰੀ ਪਤੀ ਕੀ ਬੀਵੀ', 'ਅਫਵਾਹ', 'ਦਿ ਲੇਡੀ ਕਿਲਰ', 'ਰਸ਼', 'ਭਾਸਕਰ' ਤੇ 'ਤਖ਼ਤ' ਵਰਗੀਆਂ ਫ਼ਿਲਮਾਂ ਸ਼ਾਮਲ ਹਨ। ਇਨ੍ਹਾਂ ਫ਼ਿਲਮਾਂ ਦੀ ਸਫ਼ਲਤਾ ਲਈ ਭੂਮੀ ਪੇਡਨੇਕਰ 'ਬਾਬਾ ਮਹਾਕਾਲ' ਦੇ ਦਰਸ਼ਨਾਂ ਲਈ ਉਜੈਨ ਪਹੁੰਚੀ ਸੀ।

PunjabKesari

ਹਾਲ ਹੀ 'ਚ ਭੂਮੀ ਪੇਡਨੇਕਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਉਜੈਨ ਤੋਂ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਅਦਾਕਾਰਾ ਸੜਕ 'ਤੇ ਰਹਿਣ ਵਾਲੇ ਨਿੱਕੇ-ਨਿੱਕੇ ਕਤੂਰਿਆਂ ਨਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਦਾ ਇਕ ਵੀਡੀਓ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ।

PunjabKesari

ਇਸ ਵੀਡੀਓ ਨੂੰ ਪੋਸਟ ਕਰਦਿਆਂ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ, "ਰੱਬ ਦਾ ਬਹੁਤ ਸ਼ੁਕਰੀਆ ਜਿਸ ਨੇ ਕੁੱਤੇ ਬਣਾਏ ❤️ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਉਨ੍ਹਾਂ ਨੂੰ ਖਾਣਾ ਖੁਆਓ, ਉਨ੍ਹਾਂ ਨੂੰ ਪਿਆਰ ਕਰੋ। #Sunday #Ujjain ਇਹ ਕਤੂਰੇ ਆਪਣੇ ਆਲੇ-ਦੁਆਲੇ ਪਏ ਕੂੜੇ ਨੂੰ ਚਬਾ ਰਹੇ ਸਨ, ਇਸ ਲਈ ਕਿਰਪਾ ਕਰਕੇ ਕੂੜਾ ਫੈਲਾਉਣਾ ਬੰਦ ਕਰੋ।" ਭੂਮੀ ਨੇ ਇਸ ਵੀਡੀਓ ਰਾਹੀਂ ਆਪਣੇ ਫੈਨਜ਼ ਨੂੰ ਜਾਨਵਰਾਂ ਪ੍ਰਤੀ ਪਿਆਰ ਤੇ ਸੰਵੇਦਨਾ ਦੇ ਭਾਵ ਰੱਖਣ ਦਾ ਸੰਦੇਸ਼ ਦਿੱਤਾ ਹੈ। ਫੈਨਜ਼ ਅਦਾਕਾਰਾ ਦੀ ਸ਼ਲਾਘਾ ਕਰ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਭੂਮੀ ਪੇਡਨੇਕਰ ਤੋਂ ਪਹਿਲਾਂ 'ਬਾਬਾ ਮਹਾਕਾਲ' ਦੇ ਦਰਬਾਰ 'ਚ ਕਈ ਹੋਰ ਬਾਲੀਵੁੱਡ ਕਲਾਕਾਰ ਵੀ ਹਾਜ਼ਰੀ ਲਗਵਾ ਚੁੱਕੇ ਹਨ। ਪਿਛਲੇ ਦਿਨੀਂ ਪਰਿਣੀਤੀ ਚੋਪੜਾ, ਸ਼ੇਖਰ ਸੁਮਨ, ਰੂਪਾਲੀ ਗਾਂਗੁਲੀ ਵੀ ਬਾਬਾ ਮਹਾਕਾਲ ਦੇ ਦਰਸ਼ਨ ਕਰਨ ਪਹੁੰਚੇ ਸਨ।

PunjabKesari

PunjabKesari

PunjabKesari

PunjabKesari

PunjabKesari

 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News