ਵਿੱਕੀ ਕੌਸ਼ਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ, ਕੀਤੀ ਸਰਬੱਤ ਦੇ ਭਲੇ ਦੀ ਅਰਦਾਸ (ਤਸਵੀਰਾਂ)

Friday, Nov 24, 2023 - 11:12 AM (IST)

ਵਿੱਕੀ ਕੌਸ਼ਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ, ਕੀਤੀ ਸਰਬੱਤ ਦੇ ਭਲੇ ਦੀ ਅਰਦਾਸ (ਤਸਵੀਰਾਂ)

ਜਲੰਧਰ (ਬਿਊਰੋ) : ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਸੈਮ ਬਹਾਦਰ' ਨੂੰ ਲੈ ਕੇ ਖ਼ੂਬ ਸੁਰਖੀਆਂ ਬਟੋਰ ਰਹੇ ਹਨ। ਬੀਤੇ ਦਿਨੀਂ ਵਿੱਕੀ ਕੌਸ਼ਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ।

PunjabKesari

ਵਿੱਕੀ ਕੌਸ਼ਲ ਆਪਣੀ ਫ਼ਿਲਮ ਦੀ ਪੂਰੀ ਟੀਮ ਨਾਲ ਗੁਰੂ ਪਹੁੰਚੇ ਅਤੇ ਗੁਰੂ ਘਰ ਮੱਥਾ ਟੇਕ ਕੇ ਵਾਹਿਗੁਰੂ ਜੀ ਦਾ ਆਸ਼ੀਰਵਾਦ ਲਿਆ। 

PunjabKesari

ਦੱਸ ਦਈਏ ਕਿ ਇਸ ਦੌਰਾਨ ਵਿੱਕੀ ਕੌਸ਼ਲ ਨੇ ਇਲਾਹੀ ਬਾਣੀ ਦਾ ਆਨੰਦ ਮਾਣਿਆ ਤੇ ਕੀਰਤਨ ਸਰਵਨ ਕੀਤਾ। ਉੱਥੇ ਹੀ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।

PunjabKesari

ਇਸ ਮੌਕੇ ਸ਼ਰਧਾਲੂਆਂ ਨੇ ਵਿੱਕੀ ਕੌਸ਼ਲ ਨਾਲ ਸੈਲਫੀਆਂ ਵੀ ਲਈਆਂ।

PunjabKesari

ਇਸ ਦੌਰਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਗੁਰੂ ਘਰ 'ਚ ਮੱਥਾ ਟੇਕਦੇ ਨਜ਼ਰ ਆ ਰਹੇ ਹਨ।

PunjabKesari

ਦੱਸਣਯੋਗ ਹੈ ਕਿ 1971 ਦੀ ਭਾਰਤ-ਪਾਕਿਸਤਾਨ ਜੰਗ ਦੀ ਪਿੱਠਭੂਮੀ ’ਤੇ ਬਣੀ ਇਹ ਫ਼ਿਲਮ ਫੀਲਡ ਮਾਰਸ਼ਲ ਸੈਮ ਮਾਨੇਕਸ਼ਾਹ ਦੇ ਜੀਵਨ ਦੇ ਆਲੇ-ਦੁਆਲੇ ਘੁੰਮਦੀ ਹੈ। ਫ਼ਿਲਮ 1 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

PunjabKesari


author

sunita

Content Editor

Related News