B''Day Spl : ਸ਼ਾਹਰੁਖ ਖ਼ਾਨ ਨੇ ਅੱਧੀ ਰਾਤ ਫੈਨਜ਼ ਦੀ ਇੱਛਾ ਕੀਤੀ ਪੂਰੀ, ਬਰਥਡੇ ''ਤੇ ਦਿੱਤਾ ਖ਼ਾਸ ਸਰਪ੍ਰਾਈਜ਼

Thursday, Nov 02, 2023 - 01:23 PM (IST)

B''Day Spl : ਸ਼ਾਹਰੁਖ ਖ਼ਾਨ ਨੇ ਅੱਧੀ ਰਾਤ ਫੈਨਜ਼ ਦੀ ਇੱਛਾ ਕੀਤੀ ਪੂਰੀ, ਬਰਥਡੇ ''ਤੇ ਦਿੱਤਾ ਖ਼ਾਸ ਸਰਪ੍ਰਾਈਜ਼

ਨਵੀਂ ਦਿੱਲੀ (ਬਿਊਰੋ) : ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਸ਼ਾਹਰੁਖ ਖ਼ਾਨ ਅੱਜ 2 ਨਵੰਬਰ ਨੂੰ ਆਪਣਾ 58ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਸ਼ਾਹਰੁਖ ਦੇ ਜਨਮਦਿਨ ਨੂੰ ਲੈ ਕੇ ਉਨ੍ਹਾਂ ਦੇ ਫੈਨਜ਼ 'ਚ ਹਮੇਸ਼ਾ ਹੀ ਉਤਸ਼ਾਹ ਰਹਿੰਦਾ ਹੈ। ਬੀਤੀ ਰਾਤ ਕਿੰਗ ਖ਼ਾਨ ਦੇ ਜਨਮਦਿਨ ਮੌਕੇ ਸ਼ਾਹਰੁਖ ਦੇ ਘਰ ਮੰਨਤ ਦੇ ਬਾਹਰ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਫੈਨਜ਼ ਦੀ ਭਾਰੀ ਭੀੜ ਜਮ੍ਹਾ ਹੋ ਗਈ ਸੀ। ਅਜਿਹੇ 'ਚ ਫ਼ਿਲਮ 'ਜਵਾਨ' ਦੇ ਅਦਾਕਾਰ ਨੇ ਆਪਣੇ ਫੈਨਜ਼ ਨੂੰ ਨਿਰਾਸ਼ ਨਹੀਂ ਕੀਤਾ ਅਤੇ ਅੱਧੀ ਰਾਤ ਨੂੰ ਉਨ੍ਹਾਂ ਨੂੰ ਖੁਦ ਦੀ ਝਲਕ ਦਿਖਾਈ।

PunjabKesari
ਅੱਧੀ ਰਾਤ ਨੂੰ ਫੈਨਜ਼ ਨੂੰ ਮਿਲੀ ਸ਼ਾਹਰੁਖ ਦੀ ਝਲਕ
ਹਰ ਵਾਰ ਵੇਖਿਆ ਜਾਂਦਾ ਹੈ ਕਿ ਸ਼ਾਹਰੁਖ ਦੇ ਬਰਥਡੇ ਮੌਕੇ ਉਨ੍ਹਾਂ ਦੇ ਪ੍ਰਸ਼ੰਸਕ ਦੇਰ ਰਾਤ ਤੱਕ ਉਨ੍ਹਾਂ ਦੇ ਘਰ ਬਾਹਰ ਇਕੱਠੇ ਹੁੰਦੇ ਹਨ। ਇਹ ਪ੍ਰਸ਼ੰਸਕ ਆਪਣੇ ਚਹੇਤੇ ਅਦਾਕਾਰ ਨੂੰ ਵੇਖਣ ਲਈ ਪੂਰਾ ਦਿਨ ਇੰਤਜ਼ਾਰ ਕਰਦੇ ਹਨ। ਇਨ੍ਹਾਂ ਦੇ ਪਾਗਲਪਨ ਦੀ ਹੱਦ ਤਾਂ ਇਹ ਹੈ ਕਿ ਰਾਤ ਦੇ 12 ਵਜੇ ਤੋਂ ਬਾਅਦ ਵੀ ਵੱਡੀ ਗਿਣਤੀ 'ਚ ਲੋਕ ਉਨ੍ਹਾਂ ਦੇ ਘਰ ਮੌਜੂਦ ਹੁੰਦੇ ਹਨ। ਅਜਿਹੇ 'ਚ ਸ਼ਾਹਰੁਖ ਆਪਣੇ ਫੈਨਜ਼ ਦਾ ਦਿਲ ਕਿਵੇਂ ਤੋੜ ਸਕਦੇ ਹਨ।

PunjabKesari

ਦੇਰ ਰਾਤ ਮੰਨਤ ਦੀ ਬਾਲਕਨੀ 'ਚ ਪਹੁੰਚੇ ਸ਼ਾਹਰੁਖ
ਜਨਮਦਿਨ ਦੇ ਖ਼ਾਸ ਮੌਕੇ 'ਤੇ ਸ਼ਾਹਰੁਖ ਦੇਰ ਰਾਤ ਉਨ੍ਹਾਂ ਦੇ ਘਰ ਮੰਨਤ ਦੀ ਬਾਲਕਨੀ 'ਚ ਪਹੁੰਚੇ। ਸੈਲੇਬਸ ਫੋਟੋਗ੍ਰਾਫਰ ਪੱਲਵ ਪਾਲੀਵਾਲ ਵੱਲੋਂ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿੰਗ ਖ਼ਾਨ ਮੰਨਤ ਦੀ ਬਾਲਕਨੀ 'ਚ ਖੜ੍ਹੇ ਨਜ਼ਰ ਆ ਰਹੇ ਹਨ। ਇਸ ਦੌਰਾਨ ਅਦਾਕਾਰ ਨੇ ਕਾਲੇ ਰੰਗ ਦੀ ਟੀ-ਸ਼ਰਟ ਤੇ ਸਿਰ 'ਤੇ ਕੈਪ ਪਾਈ ਹੋਈ ਹੈ। 

PunjabKesari
ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਆਪਣੀ ਜ਼ਿੰਦਗੀ ਦੇ ਇਸ ਖ਼ਾਸ ਦਿਨ 'ਤੇ ਸ਼ਾਹਰੁਖ ਖ਼ਾਨ ਫੈਨਜ਼ ਦੀ ਭੀੜ ਤੇ ਉਨ੍ਹਾਂ ਤੋਂ ਮਿਲੇ ਪਿਆਰ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਹੈ।  

PunjabKesari

ਸ਼ਾਹਰੁਖ ਨੇ ਫੈਨਜ਼ ਲਈ ਲਿਖੀ ਇਹ ਗੱਲ
ਇਸ ਤੋਂ ਇਲਾਵਾ ਸ਼ਾਹਰੁਖ ਖ਼ਾਨ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਫੈਨਜ਼ ਦਾ ਧੰਨਵਾਦ ਕਰਦੇ ਹੋਏ ਇਕ ਟਵੀਟ 'ਚ ਲਿਖਿਆ ਹੈ- ''ਇਹ ਯਕੀਨਨ ਨਹੀਂ ਹੈ ਕਿ ਦੇਰ ਰਾਤ ਤੱਕ ਇੰਨੇ ਲੋਕ ਵੱਡੀ ਗਿਣਤੀ 'ਚ ਮੌਜੂਦ ਲੋਕ ਮੈਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। ਮੈਂ ਸਿਰਫ ਇੱਕ ਅਦਾਕਾਰ ਹਾਂ।

PunjabKesari

ਤੁਹਾਨੂੰ ਸੱਚ ਦੱਸਣ ਲਈ, ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਤੁਹਾਡਾ ਥੋੜ੍ਹਾ ਜਿਹਾ ਮਨੋਰੰਜਨ ਕਰ ਸਕਦਾ ਹਾਂ। ਤੁਹਾਡਾ ਪਿਆਰ ਮੇਰੇ ਲਈ ਬਹੁਤ ਕੀਮਤੀ ਹੈ। ਤੁਹਾਡਾ ਧੰਨਵਾਦ ਜੋ ਮੈਨੂੰ ਇਸ ਯੋਗ ਸਮਝਦੇ ਹਨ ਤਾਂ ਜੋ ਮੈਂ ਤੁਹਾਡਾ ਸਾਰਿਆਂ ਦਾ ਮਨੋਰੰਜਨ ਕਰ ਸਕਾਂ।''

PunjabKesari


author

sunita

Content Editor

Related News