ਕੰਗਨਾ ਰਣੌਤ ਨੇ ਰਾਸ਼ਟਰਵਾਦੀ ਹੋਣ ਨੂੰ ਲੈ ਕੇ ਆਖੀ ਇਹ ਗੱਲ, ਛੇੜੀ ਨਵੀਂ ਚਰਚਾ

4/8/2021 4:55:51 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਮੇਸ਼ਾ ਤੋਂ ਸਮਾਜਿਕ-ਸਿਆਸੀ ਮੁੱਦਿਆਂ 'ਤੇ ਬੇਬਾਕੀ ਨਾਲ ਆਪਣੀ ਰਾਇ ਰੱਖਣ ਲਈ ਜਾਣੀ ਜਾਂਦੀ ਹੈ। ਉਹ ਦੇਸ਼ ਨਾਲ ਜੁੜੇ ਹਰ ਮਾਮਲੇ 'ਚ ਆਪਣੀ ਪ੍ਰਤਿਕਿਰਿਆ ਵੀ ਦਿੰਦੀ ਰਹੀ ਹੈ ਤੇ ਖ਼ੁਦ ਨੂੰ ਹਮੇਸ਼ਾ ਤੋਂ ਇਕ ਰਾਸ਼ਟਰਵਾਦੀ ਵੀ ਬਣਾਉਂਦੀ ਰਹਿੰਦੀ ਹੈ। ਇਕ ਵਾਰ ਮੁੜ ਤੋਂ ਕੰਗਨਾ ਰਣੌਤ ਦੇਸ਼ ਤੇ ਰਾਸ਼ਟਰਵਾਦ 'ਤੇ ਆਪਣੀ ਪ੍ਰਤਿਕਿਰਿਆ ਦੇਣ ਕਾਰਨ ਚਰਚਾ 'ਚ ਹੈ। ਦਰਅਸਲ, ਕੰਗਨਾ ਰਣੌਤ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰ 'ਚ ਉਹ ਬਾਂਧਨੀ ਪ੍ਰਿੰਟ ਦੀ ਯੈਲੋ ਸਨਸ਼ਾਈਨ ਸਾੜੀ 'ਚ ਨਜ਼ਰ ਆ ਰਹੀ ਹੈ। ਇਸ ਨਾਲ ਉਨ੍ਹਾਂ ਨੇ ਮੈਚਿੰਗ ਦਾ ਬੈਕਲੇਸ ਬਲਾਉਜ਼ ਵੀ ਪਾਇਆ ਹੋਇਆ ਹੈ।

PunjabKesari

ਦੇਸ਼ ਤੇ ਰਾਸ਼ਟਰਵਾਦ 'ਤੇ ਕੰਗਨਾ ਨੇ ਕੀਤਾ ਇਹ ਟਵੀਟ
ਕੰਗਨਾ ਰਣੌਤ ਦੇਸ਼ ਤੇ ਰਾਸ਼ਟਰਵਾਦ 'ਤੇ ਟਵੀਟ ਕਰਦਿਆਂ ਕਿਹਾ, 'ਜੇਕਰ ਤੁਸੀਂ ਆਪਣੇ ਦੇਸ਼ ਨਾਲ ਪਿਆਰ ਕਰਦੇ ਹੋ ਤਾਂ ਤੁਸੀਂ ਇਕ ਰਾਸ਼ਟਰਵਾਦੀ ਹੋ, ਜੇਕਰ ਤੁਸੀਂ ਆਪਣੇ ਰਾਸ਼ਟਰ ਪ੍ਰਤੀ ਜਾਨੂੰਨੀ ਹੋ ਅਤੇ ਤੁਹਾਡੀ ਹਰ ਇਕ ਕਾਰਵਾਈ ਦਾ ਉਦੇਸ਼ ਹੈ ਕਿ ਤੁਸੀਂ ਦੇਸ਼ ਲਈ ਕੁਰਬਾਨ ਹੋਣਾ ਅਤੇ ਲੋਕਾਂ ਨੂੰ ਲਾਭ ਪਹੁੰਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਕ ਪਰਉਪਕਾਰੀ ਹੋ।'

PunjabKesari

ਅਕਸ਼ੈ ਨੂੰ ਲੈ ਕੇ ਆਖੀ ਇਹ ਗੱਲ
ਕੰਗਨਾ ਰਣੌਤ ਨੇ ਆਪਣੇ ਟਵੀਟ 'ਚ ਲਿਖਿਆ, 'ਬਾਲੀਵੁੱਡ ਇੰਨਾ ਦੁਸ਼ਮਣੀ ਵਾਲਾ ਹੈ ਕਿ ਮੇਰੀ ਤਾਰੀਫ਼ ਕਰਨਾ ਵੀ ਲੋਕਾਂ ਨੂੰ ਮੁਸ਼ਕਿਲ 'ਚ ਪਾ ਸਕਦਾ ਹੈ, ਮੈਨੂੰ ਸ੍ਰੀਕੇਟ ਕਾਲ ਤੇ ਮੈਸੇਜ ਆਉਂਦੇ ਹਨ, ਅਕਸ਼ੈ ਕੁਮਾਰ ਵਰਗੇ ਵੱਡੇ ਕਲਾਕਾਰ ਵੀ ਉਸ 'ਚ ਸ਼ਾਮਲ ਹਨ। ਉਨ੍ਹਾਂ ਨੇ ਫ਼ਿਲਮ 'ਥਲਾਈਵੀ' ਦੀ ਰੱਜ ਕੇ ਤਾਰੀਫ਼ ਕੀਤੀ ਪਰ ਆਲਿਆ ਭੱਟ ਤੇ ਦੀਪਿਕਾ ਪਾਦੂਕੋਣ ਦੀ ਫ਼ਿਲਮਾਂ ਦੀ ਤਰ੍ਹਾਂ ਉਹ ਇਸ ਦੀ ਖੁੱਲ੍ਹ ਕੇ ਤਾਰੀਫ਼ ਨਹੀਂ ਕਰ ਸਕਦੇ, ਮੂਵੀ ਮਾਫੀਆ ਦਾ ਆਂਤਕ।'

PunjabKesari
ਇੰਨਾ ਹੀ ਨਹੀਂ ਕੰਗਨਾ ਰਣੌਤ ਨੇ ਆਪਣੇ ਅਗਲੇ ਟਵੀਟ 'ਚ ਲਿਖਿਆ, ਕਾਸ਼ ਇਕ ਕਲਾ ਨਾਲ ਜੁੜੀ ਇੰਡਸਟਰੀ ਉਦੇਸ਼ਪੂਰਣ ਰਹਿ ਪਾਂਦੀ ਤੇ ਪਾਵਰ ਦੇ ਖੇਡ ਤੇ ਸਿਆਸੀ 'ਚ ਨਾ ਸ਼ਾਮਲ ਹੁੰਦੀ ਜਦੋਂ ਸਿਨੇਮਾ ਦੀ ਗੱਲ ਆਉਂਦੀ ਹੈ। ਮੇਰੀ ਸਿਆਸੀ ਵਿਚਾਰਧਾਰਾ ਤੇ ਅਧਿਆਤਮ ਕਾਰਨ ਮੇਰੀ ਬੁਲੀ ਕਰਨ ਲਈ ਟਾਰਗੇਟ ਨਹੀਂ ਬਣਾਇਆ ਜਾਣਾ ਚਾਹੀਦਾ। ਜੇ ਅਜਿਹਾ ਹੁੰਦਾ ਹੈ ਤਾਂ ਜ਼ਾਹਿਰ ਤੌਰ 'ਤੇ ਮੈਂ ਹੀ ਜਿੱਤਦੀ ਹਾਂ।'

PunjabKesari
 


sunita

Content Editor sunita