21 ਸਾਲਾਂ ''ਚ ਇੰਨਾ ਬਦਲ ਚੁੱਕਾ ਹੈ ''ਬੌਬੀ'' ਦਾ ਲੁੱਕ (ਦੇਖੋ ਤਸਵੀਰਾਂ)

01/29/2016 6:26:43 PM

ਮੁੰਬਈ- ਬੌਬੀ ਦਿਓਲ 49 ਸਾਲ ਦੇ ਹੋ ਗਏ ਹਨ। ਬੌਬੀ ਨੇ ਆਪਣੇ ਕੈਰਿਅਰ ਦੀ ਸ਼ੁਰੂਆਤ ਸਾਲ 1995 ''ਚ ਫ਼ਿਲਮ ''ਬਰਸਾਤ'' ਦੇ ਜ਼ਰੀਏ ਕੀਤੀ ਸੀ। ਇਸ ਫ਼ਿਲਮ ਲਈ ਉਨ੍ਹਾਂ ਨੂੰ ਸਭ ਤੋਂ ਵਧੀਆ ਫ਼ਿਲਮਫੇਅਰ ਡੈਬਿਊ ਐਵਾਰਡ ਵੀ ਮਿਲਿਆ ਸੀ। ਪਰ ਪਿਛਲੇ ਕਾਫੀ ਸਮੇਂ ਤੋਂ ਉਹ ਕੈਰਿਅਰ ਦੇ ਬੁਰੇ ਦੌਰ ਤੋਂ ਗੁਜ਼ਰ ਰਹੇ ਹਨ। ਉਨ੍ਹਾਂ ਦੀ ਆਖਰੀ ਫ਼ਿਲਮ ਉਨ੍ਹਾਂ ਦੇ ਹੀ ਹੋਮ ਪ੍ਰੋਡਕਸ਼ਨ ਦੀ ''ਯਮਲਾ ਪਗਲਾ ਦੀਵਾਨਾ 2'' ਸੀ। ਪਿਛਲੇ 3 ਸਾਲ ਤੋਂ ਉਹ ਫ਼ਿਲਮੀ ਪਰਦੇ ਤੋਂ ਦੂਰ ਹਨ।

ਬੌਬੀ ਦਿਓਲ ਫ਼ਿਲਮਾਂ ''ਚ ਨਾ ਸਹੀ ਪਰ ਆਪਣੇ ਨਿਜੀ ਜ਼ਿੰਦਗੀ ''ਚ ਉਹ ਪੂਰੀ ਤਰ੍ਹਾਂ ਸਫਲ ਰਹੇ। ਉਨ੍ਹਾਂ ਨੇ ਆਪਣੇ ਬਚਪਨ ਦੀ ਦੋਸਤ ਤਾਨਿਆ ਨਾਲ ਵਿਆਹ ਕੀਤਾ। ਉਨ੍ਹਾਂ ਦੇ ਦੋ ਬੱਚੇ ਵੀ ਹਨ। ਹਾਲ ਹੀ ''ਚ ਬੰਗਲੌਰ ''ਚ ਸੈਲੀਬ੍ਰਿਟੀ ਕ੍ਰਿਕਟ ਲੀਗ ਦੌਰਾਨ ਜਦੋਂ ਬੌਬੀ ਦਿਓਲ ਲੰਬੇ ਸਮੇਂ ਬਾਅਦ ਸਿਤਾਰਿਆਂ ''ਚ ਪੁੱਜੇ ਤਾਂ ਉਨ੍ਹਾਂ ਨੂੰ ਪਛਾਣਿਆ ਨਹੀਂ ਜਾ ਰਿਹਾ ਸੀ। ਕਈਆਂ ਲਈ ਤਾਂ ਯਕੀਨ ਕਰਨਾ ਮੁਸ਼ਕਲ ਰਿਹਾ ਕਿ ਇਹ ਬੌਬੀ ਦਿਓਲ ਹੈ। ਆਪਣੇ ਕੈਰਿਅਰ ਦੇ ਬਾਰੇ ''ਚ ਬੌਬੀ ਦਾ ਕਹਿਣਾ ਹੈ ਕਿ ਉਹ ਕਈ ਸਕ੍ਰੀਪਟ ਪੜ੍ਹ ਰਹੇ ਹਨ, ਜਿਨ੍ਹਾਂ ''ਚੋਂ ਕੁਝ ''ਤੇ ਗੱਲ ਫਾਈਨਲ ਵੀ ਹੋ ਚੁੱਕੀ ਹੈ।


Anuradha Sharma

News Editor

Related News