ਸੰਨੀ ਲਿਓਨ ਦੇ ਫੈਸ਼ਨ ਸ਼ੋਅ ਵੈਨਿਊ ਕੋਲ ਧਮਾਕਾ

Sunday, Feb 05, 2023 - 10:50 AM (IST)

ਸੰਨੀ ਲਿਓਨ ਦੇ ਫੈਸ਼ਨ ਸ਼ੋਅ ਵੈਨਿਊ ਕੋਲ ਧਮਾਕਾ

ਇੰਫਾਲ (ਭਾਸ਼ਾ)– ਇਥੇ ਇਕ ਫੈਸ਼ਨ ਸ਼ੋਅ ਵੈਨਿਊ ਕੋਲ ਸ਼ਨੀਵਾਰ ਨੂੰ ਜ਼ਬਰਦਸਤ ਧਮਾਕਾ ਹੋਇਆ। ਇਸ ਪ੍ਰੋਗਰਾਮ ’ਚ ਐਤਵਾਰ ਨੂੰ ਅਦਾਕਾਰਾ ਸੰਨੀ ਲਿਓਨ ਨੇ ਹਿੱਸਾ ਲੈਣਾ ਸੀ।

ਇਕ ਅਧਿਕਾਰੀ ਨੇ ਦੱਸਿਆ ਕਿ ਹਾਲਾਂਕਿ ਮਣੀਪੁਰ ਦੀ ਰਾਜਧਾਨੀ ਦੇ ਹੱਟਾ ਕਾਂਗਜੇਇਬੰਗ ਖ਼ੇਤਰ ’ਚ ਹੋਈ ਘਟਨਾ ’ਚ ਕੋਈ ਜ਼ਖ਼ਮੀ ਨਹੀਂ ਹੋਇਆ। ਇਹ ਧਮਾਕਾ ਸ਼ਨੀਵਾਰ ਸਵੇਰੇ ਕਰੀਬ 6.30 ਵਜੇ ਆਯੋਜਨ ਵਾਲੀ ਥਾਂ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਹੋਇਆ।

ਇਹ ਖ਼ਬਰ ਵੀ ਪੜ੍ਹੋ : ਹੁਣ ਕੁਝ ਦਿਨਾਂ ਲਈ ਅਖਾੜੇ ਨਹੀਂ ਲਗਾ ਸਕਣਗੇ ਵਿਧਾਇਕ ਤੇ ਪੰਜਾਬੀ ਗਾਇਕ ਬਲਕਾਰ ਸਿੱਧੂ, ਜਾਣੋ ਵਜ੍ਹਾ

ਅਧਿਕਾਰੀ ਨੇ ਦੱਸਿਆ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਧਮਾਕੇ ’ਚ ਆਈ. ਈ. ਡੀ. ਦੀ ਵਰਤੋਂ ਕੀਤੀ ਗਈ ਜਾਂ ਗ੍ਰੇਨੇਡ ਦੀ।

ਉਨ੍ਹਾਂ ਕਿਹਾ ਕਿ ਫਿਲਹਾਲ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News