Coldplay ਦੇ ਟਿਕਟ ''ਚ ਕਾਲਾਬਾਜ਼ਾਰੀ, BookMyShow ਨੇ ਕਰਵਾਈ ਸ਼ਿਕਾਇਤ ਦਰਜ

Wednesday, Sep 25, 2024 - 10:18 AM (IST)

ਮੁੰਬਈ- ਕੋਲਡਪਲੇ ਦੀਆਂ ਟਿਕਟਾਂ ਨਾ ਮਿਲਣ ਕਾਰਨ ਪ੍ਰਸ਼ੰਸਕ ਕਾਫੀ ਨਿਰਾਸ਼ ਹਨ। ਇੱਕ ਪਾਸੇ ਬੁਕਿੰਗ ਖੁੱਲ੍ਹਦੇ ਹੀ ਸਾਈਟ ਕਰੈਸ਼ ਹੋ ਗਈ, ਉਥੇ ਹੀ ਦੂਜੇ ਪਾਸੇ ਇਨ੍ਹਾਂ ਟਿਕਟਾਂ ਦੀ ਕਾਲਾਬਾਜ਼ਾਰੀ ਉਦੋਂ ਤੋਂ ਸ਼ੁਰੂ ਹੋ ਗਈ ਹੈ। ਜਿਸ ਸਾਈਟ ਰਾਹੀਂ ਕੋਲਡਪਲੇ ਦੀਆਂ ਟਿਕਟਾਂ ਬੁੱਕ ਕੀਤੀਆਂ ਜਾ ਰਹੀਆਂ ਸਨ ਯਾਨੀ ਬੁੱਕ ਮਾਈ ਸ਼ੋਅ ਨੇ ਵੱਡਾ ਕਦਮ ਚੁੱਕਿਆ ਹੈ। ਬੁੱਕ ਮਾਈ ਸ਼ੋਅ ਨੇ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪ੍ਰਸ਼ੰਸਕਾਂ ਨੂੰ ਅਣਅਧਿਕਾਰਤ ਵਿਕਰੇਤਾਵਾਂ ਤੋਂ ਟਿਕਟਾਂ ਖਰੀਦਣ ਤੋਂ ਬਚਣ ਲਈ ਕਿਹਾ ਹੈ।

 

ਬੁੱਕ ਮਾਈ ਸ਼ੋਅ ਨੇ ਜਾਰੀ ਕੀਤਾ ਬਿਆਨ
ਬੁੱਕ ਮਾਈ ਸ਼ੋਅ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਲੋਕਾਂ ਨੂੰ ਅਣਅਧਿਕਾਰਤ ਵਿਕਰੇਤਾਵਾਂ ਤੋਂ ਟਿਕਟਾਂ ਖਰੀਦਣ ਤੋਂ ਬਚਣ ਲਈ ਕਿਹਾ ਹੈ। ਇਸ ਬਿਆਨ ਵਿੱਚ ਇਹ ਲਿਖਿਆ ਗਿਆ ਸੀ - 'ਬੁੱਕ ਮਾਈ ਸ਼ੋਅ ਦਾ ਕਿਸੇ ਵੀ ਤੀਜੀ ਧਿਰ ਜਿਵੇਂ ਕਿ ਵਿਯਾਗੋ ਜਾਂ ਗਿਗਸ ਬਰਗ ਨਾਲ ਕੋਈ ਸਬੰਧ ਨਹੀਂ ਹੈ। ਇਸ ਕਾਰਨ ਤੁਹਾਨੂੰ ਭਾਰੀ ਨੁਕਸਾਨ ਅਤੇ ਜੋਖਮ ਹੋ ਸਕਦਾ ਹੈ। ਸਿਰਫ਼ ਸਾਡੇ ਪਲੇਟਫਾਰਮ ਤੋਂ ਖਰੀਦੀਆਂ ਟਿਕਟਾਂ ਹੀ ਵੈਧ ਹਨ। 

ਟਿਕਟ ਦੀ ਕੀਮਤ ਜ਼ਿਆਦਾ
ਅਸਲ ਵਿੱਚ, ਬੁੱਕ ਮਾਈ ਸ਼ੋਅ ਤੋਂ ਇਲਾਵਾ, ਵਿਅਗੋਗੋ ਅਤੇ ਗਿਗਸਬਰਗ ਵਰਗੇ ਅਣਅਧਿਕਾਰਤ ਵਿਕਰੇਤਾ ਮਹਿੰਗੇ ਭਾਅ 'ਤੇ ਟਿਕਟਾਂ ਵੇਚ ਰਹੇ ਸਨ। ਅਧਿਕਾਰਤ ਤੌਰ 'ਤੇ ਇਨ੍ਹਾਂ ਟਿਕਟਾਂ ਦੀ ਕੀਮਤ 2500 ਰੁਪਏ ਤੋਂ 12,500 ਰੁਪਏ ਤੱਕ ਹੈ। ਪਰ ਉਹ ਲੋਕਾਂ ਤੋਂ ਇਸ ਤੋਂ ਵੱਧ ਵਸੂਲੀ ਕਰ ਰਹੇ ਹਨ।

ਕੀ ਹੈ ਕੋਲਡ ਪਲੇ ?
ਕੋਲਡਪਲੇ ਇੱਕ ਬ੍ਰਿਟਿਸ਼ ਰਾਕ ਬੈਂਡ ਹੈ। ਜਿਸ ਵਿੱਚ 5 ਮੈਂਬਰ ਹਨ। ਇਨ੍ਹਾਂ ਮੈਂਬਰਾਂ ਦੇ ਨਾਂ ਕ੍ਰਿਸ ਮਾਰਟਿਨ, ਜੌਨੀ ਬਕਲੈਂਡ, ਗਾਈ ਬੇਰੀਮੈਨ, ਵਿਲ ਚੈਂਪੀਅਨ ਅਤੇ ਫਿਲ ਹਾਰਵੇ ਹਨ। ਇਸ ਗਰੁੱਪ ਦੀ ਸਥਾਪਨਾ ਸਾਲ 1997 ਵਿੱਚ ਹੋਈ ਸੀ। 9 ਸਾਲਾਂ ਬਾਅਦ ਇਹ ਸ਼ੋਅ ਭਾਰਤ 'ਚ ਫਿਰ ਤੋਂ ਕੰਸਰਟ ਕਰ ਰਿਹਾ ਹੈ। ਇਸ ਨੂੰ ਲੈ ਕੇ ਲੋਕਾਂ ਦਾ ਕ੍ਰੇਜ਼ ਇਸ ਹੱਦ ਤੱਕ ਹੈ ਕਿ ਬੁਕਿੰਗ ਸ਼ੁਰੂ ਹੁੰਦੇ ਹੀ 1.3 ਕਰੋੜ ਲੋਕਾਂ ਨੇ ਇਕੱਠੇ ਲੌਗਇਨ ਕੀਤਾ ਅਤੇ ਸਾਈਟ ਕ੍ਰੈਸ਼ ਹੋ ਗਈ। ਇਸ ਸਾਈਟ ਦੇ ਕਰੈਸ਼ ਹੋਣ ਤੋਂ ਬਾਅਦ, ਹੁਣ ਕੋਈ ਵੀ ਉਪਭੋਗਤਾ ਇੱਕੋ ਸਮੇਂ ਸਿਰਫ 4 ਟਿਕਟਾਂ ਬੁੱਕ ਕਰ ਸਕਦਾ ਹੈ, ਪਹਿਲਾਂ ਇਹ ਸੀਮਾ 8 ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News