ਉਰਫੀ ਜਾਵੇਦ ਦਾ ਬਲੈਕ ਆਊਟਫਿੱਟ ''ਚ ਸਿਜ਼ਲਿੰਗ ਅੰਦਾਜ਼
Thursday, Feb 22, 2024 - 07:07 PM (IST)
![ਉਰਫੀ ਜਾਵੇਦ ਦਾ ਬਲੈਕ ਆਊਟਫਿੱਟ ''ਚ ਸਿਜ਼ਲਿੰਗ ਅੰਦਾਜ਼](https://static.jagbani.com/multimedia/2024_2image_19_03_270610461urfi.jpg)
ਐਂਟਰਟੇਨਮੈਂਟ ਡੈਸਕ - ਉਰਫੀ ਜਾਵੇਦ ਆਪਣੀ ਅਨੋਖੀ ਡਰੈਸਿੰਗ ਸੈਂਸ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਉਹ ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਤਾਂ ਰਹਿੰਦੀ ਹੀ ਹੈ ਪਰ ਨਾਲ ਹੀ ਉਸ ਨੂੰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
ਇਸ ਦੇ ਬਾਵਜੂਦ ਉਰਫੀ ਕਿਸੇ ਦੀ ਪਰਵਾਹ ਕੀਤੇ ਬਿਨਾਂ ਆਪਣੀਆਂ ਤਸਵੀਰਾਂ ਪੋਸਟ ਕਰ ਰਹੀ ਹੈ।
ਇਸ ਦੌਰਾਨ ਇਕ ਵਾਰ ਫਿਰ ਉਰਫੀ ਦੇ ਇਕ ਵੀਡੀਓ ਨੇ ਇੰਟਰਨੈੱਟ ਨੂੰ ਅੱਗ ਲਗਾ ਦਿੱਤੀ ਹੈ। ਇਸ ਵੀਡੀਓ 'ਚ ਉਰਫੀ ਦੇ ਫੈਸ਼ਨ ਨੂੰ ਦੇਖ ਕੇ ਪ੍ਰਸ਼ੰਸਕ ਕਾਫ਼ੀ ਹੈਰਾਨ ਹਨ।
ਦੱਸ ਦਈਏ ਕਿ ਉਰਫੀ ਜਾਵੇਦ ਨੇ ਪਿਛਲੇ ਸਾਲ ਪੂਰੇ ਕੱਪੜੇ ਨਾ ਪਾਉਣ ਦਾ ਕਾਰਨ ਵੀ ਦੱਸਿਆ ਸੀ। ਅਦਾਕਾਰਾ ਦਾ ਕਹਿਣਾ ਸੀ ਕਿ ਉਸ ਨੂੰ ਕੱਪੜਿਆਂ ਤੋਂ ਐਲਰਜੀ ਹੈ ਅਤੇ ਇਹੀ ਕਾਰਨ ਹੈ ਕਿ ਉਹ ਕੱਪੜੇ ਨਹੀਂ ਪਾਉਂਦੀ।
ਉਰਫੀ ਜਾਵੇਦ ਨੇ ਦਿਖਾਇਆ ਸੀ ਕਿ ਉਸ ਦੀਆਂ ਲਾਤਾਂ 'ਤੇ ਐਲਰਜੀ ਕਾਰਨ ਕਈ ਮੋਟੇ-ਮੋਟੇ ਧੱਫੜ ਬਣ ਜਾਂਦੇ ਹਨ। ਉਸ ਦਾ ਕਹਿਣਾ ਸੀ ਕਿ ਅਜਿਹਾ ਉਦੋਂ ਹੁੰਦਾ ਹੈ ਜਦੋਂ ਉਹ ਊਨੀ ਕੱਪੜੇ ਜਾਂ ਪੂਰੇ ਕੱਪੜੇ ਪਾਉਂਦੀ ਹੈ। ਇਨ੍ਹਾਂ ਨਾਲ ਮੇਰੇ ਸਰੀਰ ਨੂੰ ਐਲਰਜੀ ਹੋ ਜਾਂਦੀ ਹੈ।