ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਜੀਵਨੀ 'ਤੇ ਬਣੇਗੀ ਵੈੱਬ ਸੀਰੀਜ਼

Sunday, Oct 11, 2020 - 09:27 AM (IST)

ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਜੀਵਨੀ 'ਤੇ ਬਣੇਗੀ ਵੈੱਬ ਸੀਰੀਜ਼

ਜਲੰਧਰ (ਬਿਊਰੋ) - ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਬਾਇਓਪਿਕ 'ਤੇ ਵੈਬਸੀਰੀਜ਼ ਬਣੇਗੀ। ਆਲਮਾਇਟੀ ਮੋਸ਼ਨ ਪਿਕਚਰ ਨੇ ਮਹਾਨ ਸਿੱਖ ਜਰਨੈਲ ਹਰਿ ਸਿੰਘ ਨਲੂਆ ਦੀ ਬਾਇਓਪਿਕ ਦੇ ਅਧਿਕਾਰ ਖਰੀਦੇ ਹਨ। ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ 'ਚ ਇਕ ਜਰਨੈਲ ਸੀ ਅਤੇ ਉਨ੍ਹਾਂ ਦੀ ਜੀਵਨੀ ਵਿਨੀਤ ਨਲੂਆ ਨੇ ਲਿਖੀ ਹੈ, ਜੋ ਹਰੀ ਸਿੰਘ ਨਲੂਆ ਦੇ ਅੰਸ਼ 'ਚੋਂ ਹਨ। ਵੱਡੀ ਖੋਜ ਤੇ ਮਿਹਨਤ ਤੋਂ ਬਾਅਦ ਵਨੀਤ ਨੂੰ ਕਿਤਾਬ ਨੂੰ ਪੂਰਾ ਕਰਨ ਵਿੱਚ ਲਗਭਗ 12 ਸਾਲ ਦਾ ਸਮਾਂ ਲਗਿਆ।

ਬਾਇਓਪਿਕ ਨੂੰ ਮਹਾਨ ਜਰਨੈਲ ਦੇ ਜੀਵਨ ਦਾ ਸਭ ਤੋਂ ਪ੍ਰਮਾਣਿਕ ਲੇਖ ਮੰਨਿਆ ਜਾਂਦਾ ਹੈ। ਪ੍ਰੋਡਿਊਸਰ ਪ੍ਰਭਲੀਨ ਕੌਰ ਨਵੀਂ ਪ੍ਰਾਪਤੀ ਲਈ ਬਹੁਤ ਖੁਸ਼ ਹੈ ਅਤੇ ਉਸ ਦਾ ਕਹਿਣਾ ਹੈ, 'ਸ. ਹਰੀ ਸਿੰਘ ਨਲੂਆ ਵਾਲੇ ਪ੍ਰੋਜੈਕਟ ਦਾ ਹਿੱਸਾ ਬਣਨ ਦਾ ਮੌਕਾ ਪ੍ਰਾਪਤ ਕਰਨਾ ਕਿਸੇ ਵੀ ਸਿੱਖ ਲਈ ਸਭ ਤੋਂ ਵੱਡਾ ਮਾਣ ਹੈ। ਅਸੀਂ ਇਸ ਕਹਾਣੀ ਨਾਲ ਇਕ ਵੈੱਬ ਸੀਰੀਜ਼ ਅਤੇ ਇਕ ਫ਼ਿਲਮ ਬਣਾਉਣ ਦੀ ਪਲਾਨਿੰਗ ਕਰ ਰਹੇ ਹਾਂ। ਮੈਨੂੰ ਯਕੀਨ ਹੈ ਕਿ ਲੋਕ ਉਨ੍ਹਾਂ ਦੇ ਇਤਿਹਾਸ ਅਤੇ ਉਨ੍ਹਾਂ ਦੇ ਅਸਲ ਸੁਪਰਹੀਰੋਜ਼ 'ਤੇ ਵੀ ਮਾਣ ਕਰਨਗੇ।'

ਇਸ ਦੇ ਕਹਾਣੀਕਾਰ ਵਿਨੀਤ ਦਾ ਕਹਿਣਾ ਹੈ ਕਿ, "ਸਰਦਾਰ ਹਰੀ ਸਿੰਘ ਨਲੂਆ ਪੰਦਰਾਂ ਸਾਲ ਅਫਗਾਨ ਸਾਮਰਾਜ ਨਾਲ ਖ਼ਾਲਸਾ ਜੀ (ਸਿੱਖ ਆਰਮੀ) ਦੇ ਕਮਾਂਡਰ-ਇਨ-ਚੀਫ਼ ਸੀ।' ਰਾਈਟਸ ਹਾਸਲ ਕਰਨ ਵਾਲੀ Almighty motion picture ਬਾਰੇ ਗੱਲ ਕਰਦਿਆਂ, ਵਿਨੀਤ ਦਾ ਕਹਿਣਾ ਹੈ, ''ਸਰਦਾਰ ਹਰੀ ਸਿੰਘ ਨਲੂਆ ਨੇ ਆਪਣਾ ਜੀਵਨ ਹੋਰਾਂ ਦੀ ਸੇਵਾ 'ਚ ਸਮਰਪਿਤ ਕੀਤਾ ਸੀ। ਫ਼ਿਲਹਾਲ ਹੁਣ ਇਹ ਦੇਖਣਾ ਹੋਵੇਗਾ ਕਿ ਕਿਹੜਾ ਸ਼ਖਸ ਕਿਹੜੇ ਕਿਰਦਾਰ 'ਚ ਨਜ਼ਰ ਆਵੇਗਾ।''


author

sunita

Content Editor

Related News