ਖੂਬ ਹਸਾਉਣ ਵਾਲੇ ਬੀਨੂੰ ਢਿੱਲੋਂ ਹੁਣ ''ਭੂਤ ਜੀ'' ਬਣਕੇ ਡਰਾਉਣਗੇ !

Sunday, Aug 23, 2020 - 01:47 PM (IST)

ਖੂਬ ਹਸਾਉਣ ਵਾਲੇ ਬੀਨੂੰ ਢਿੱਲੋਂ ਹੁਣ ''ਭੂਤ ਜੀ'' ਬਣਕੇ ਡਰਾਉਣਗੇ !

ਜਲੰਧਰ (ਬਿਊਰੋ) - ਆਪਣੀ ਬਾਕਮਾਲ ਅਦਾਕਾਰੀ ਅਤੇ ਕਾਮੇਡੀ ਰਾਹੀਂ ਪੰਜਾਬੀ ਸੰਗੀਤ ਜਗਤ 'ਚ ਖਾਸ ਪਹਿਚਾਣ ਬਣਾ ਚੁੱਕੇ ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਹੁਣ 'ਭੂਤ ਜੀ' ਬਣਨ ਵਾਲੇ ਹਨ। ਦਰਅਸਲ 'ਭੂਤ ਜੀ' ਬੀਨੂੂੰ ਢਿੱਲੋਂ ਦੀ ਨਵੀਂ ਫਿਲਮ ਦਾ ਨਾਂ ਹੈ ।ਬੇਸ਼ਕ ਇਸ ਫਿਲਮ ਦਾ ਨਾਂ 'ਭੂਤ ਜੀ' ਹੈ ਪਰ ਇਹ ਫਿਲਮ ਡਰਾਉਣ ਦੇ ਨਾਲ-ਨਾਲ ਖੂਬ ਹਸਾਉਗੀ। ਬੀਨੂੰ ਢਿੱਲੋਂ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫਿਲਮ ਦਾ ਪੋਸਟਰ ਸਾਂਝੀ ਕਰ ਕੇ ਦਿੱਤੀ ਹੈ ।ਇਸ ਫਿਲਮ ਨੂੰ ਸਮੀਪ ਕੰਗ ਵੱਲੋਂ ਡਾਇਰੈਕਟ ਕੀਤਾ ਜਾਵੇਗਾ। ਜੋ ਇਸ ਤੋਂ ਪਹਿਲਾਂ ਵੀ ਬੀਨੂੰ ਢਿੱਲੋਂ ਦੀ ਕਾੀ ਫਿਲਮਾਂ ਡਾਇਰੈਕਟ ਕਰ ਚੁੱਕੇ ਹਨ।

 
 
 
 
 
 
 
 
 
 
 
 
 
 
 
 

A post shared by Binnu Dhillon (@binnudhillons) on Aug 21, 2020 at 11:01pm PDT

 

'ਭੂਤ ਜੀ' ਫਿਲਮ ਦੀ ਸਟੋਰੀ ਤੇ ਸਕ੍ਰੀਨਪਲੇਅ ਵੈਬਵ ਸੁਮਨ ਤੇ ਸ਼੍ਰਿਆ ਸ਼੍ਰੀਵਾਸਤਵ ਵੱਲੋਂ ਲਿਖੇ ਗਏ ਹਨ ਜਦਕਿ ਡਾਇਲਾਗਸ ਰਾਜੂ ਵਰਮਾ ਨੇ ਲਿਖੇ ਹਨ। ਫਿਲਮ ਦੇ ਐਸੋਸੀਏਟ ਡਾਇਰੈਕਟਰ ਸਤਿੰਦਰ ਸਿੰਘ ਦੇਵ ਹਨ ਤੇ ਫਿਲਮ ਦਾ ਮਿਊਜ਼ਿਕ ਡਾਇਮੰਡ ਸਟਾਰ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ।ਅਗਲੇ ਸਾਲ 11 ਜੂਨ ਨੂੰ ਇਹ ਫਿਲਮ ਓਮਜੀ ਗਰੁੱਪ ਵੱਲੋਂ ਰਿਲੀਜ਼ ਕੀਤੀ ਜਾਵੇਗੀ।ਫਿਲਮ ਦੇ ਨਿਰਮਾਤਾ ਬਲਵਿੰਦਰ ਕੌਰ ਕਾਹਲੋਂ ਅਤੇ ਸਮੀਪ ਕੰਗ ਹਨ ।ਫਿਲਮ 'ਚ ਬੀਨੂੰ ਢਿੱਲੋਂ ਦੇ ਆਪੋਜ਼ਿਟ ਸਾਨੂੰ ਕੋਣ ਨਜ਼ਰ ਆਵੇਗਾ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਉਸ ਤੋਂ ਇਲਾਵਾ ਪੰਜਾਬੀ ਸਿਨੇਮਾ ਦੇ ਕਈ ਦਿੱਗਜ਼ ਕਲਾਕਾਰ ਸਾਨੂੰ ਇਸ ਫਿਲਮ 'ਚ ਨਜ਼ਰ ਆਉਣਗੇ।  


author

Lakhan

Content Editor

Related News