''ਬਿੱਗ ਬੌਸ'' ਦੇ ਘਰ ''ਚ ਹੋਈ ਪੁਰਾਣੇ ਮੁਕਾਬਲੇਬਾਜ਼ ਦੀ ਐਂਟਰੀ, ਜਿੱਤ ਸਕਦੇ ਨੇ ''ਬਿੱਗ ਬੌਸ 14'' ਦੀ ਟਰਾਫੀ

Monday, Dec 07, 2020 - 11:05 AM (IST)

''ਬਿੱਗ ਬੌਸ'' ਦੇ ਘਰ ''ਚ ਹੋਈ ਪੁਰਾਣੇ ਮੁਕਾਬਲੇਬਾਜ਼ ਦੀ ਐਂਟਰੀ, ਜਿੱਤ ਸਕਦੇ ਨੇ ''ਬਿੱਗ ਬੌਸ 14'' ਦੀ ਟਰਾਫੀ

ਮੁੰਬਈ (ਬਿਊਰੋ) - ਬਿੱਗ ਬੌਸ ਦੇ ਘਰ ਇਸ ਹਫ਼ਤੇ ਕਈ ਐਵਿਕਸ਼ਨਸ ਹੋਏ। ਫਿਨਾਲੇ ਵੀਕ ਅਨੁਸਾਰ ਸਿਰਫ਼ 4 ਕੰਟੈਸਟੇਂਟ ਹੀ ਘਰ ਵਿਚ ਮੌਜੂਦ ਰਹਿਣਗੇ। ਇਸ  ਹਫ਼ਤੇ ਅਲੀ ਗੋਨੀ ਤੇ ਕਵਿਤਾ ਕੌਸ਼ਿਕ ਦੀ ਐਵਿਕਸ਼ਨ ਤੋਂ ਬਾਅਦ ਸ਼ਨੀਵਾਰ ਨੂੰ 'ਵੀਕਐਂਡ ਕਾ ਵਾਰ' ਐਪੀਸੋਡ 'ਚ ਨਿੱਕੀ ਤੰਬੋਲੀ ਵੀ ਘਰ ਤੋਂ ਐਵਿਕਟ ਹੋ ਗਈ ਹੈ। ਘੱਟ ਵੋਟਾਂ ਮਿਲਣ ਕਾਰਨ ਨਿੱਕੀ ਤੰਬੋਲੀ ਘਰ ਤੋਂ ਬਾਹਰ ਆ ਗਈ ਹੈ। ਹੁਣ ਘਰ 'ਚ  5 ਕੰਟੈਸਟੇਂਟਸ ਰਾਹੁਲ, ਏਜਾਜ਼ ਖ਼ਾਨ, ਅਭਿਨਵ ਸ਼ੁਕਲਾ, ਰੁਬੀਨਾ ਦਿਲਾਇਕ ਤੇ ਜੈਸਮੀਨ ਭਸੀਨ ਮੌਜੂਦ ਹਨ ਪਰ ਇਨ੍ਹਾਂ 5 'ਚੋ ਕੋਈ ਇਕ ਮੁਕਾਬਲੇਬਾਜ਼ ਵੀ ਬਾਹਰ ਹੋ ਜਾਵੇਗਾ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਪ੍ਰੋਮੋ ਵਿਚ ਵੇਖਿਆ ਜਾਵੇ ਤਾਂ ਸਲਮਾਨ ਖਾਨ ਰਾਹੁਲ ਨੂੰ ਘਰ ਤੋਂ ਬਾਹਰ ਆਉਣ ਲਈ ਕਹਿ ਰਹੇ ਹਨ। 4 ਕੰਟੈਸਟੇਂਟ ਤੋਂ ਬਾਅਦ ਵੀ ਬਿੱਗ ਬੌਸ ਸੀਜ਼ਨ 14 ਦਾ ਇਹ ਸਫ਼ਰ ਖ਼ਤਮ ਨਹੀਂ ਹੋਵੇਗਾ। ਦਰਅਸਲ ਇਨ੍ਹਾਂ 4 ਕੰਟੈਸਟੇਂਟ ਦੀਆਂ ਮੁਸ਼ਕਿਲਾਂ ਵਧਾਉਣ ਲਈ ਪੁਰਾਣੇ ਕੰਟੈਸਟੇਂਟ ਆਉਣਗੇ, ਜੋ ਇਨ੍ਹਾਂ ਨੂੰ ਚੈਲੇਂਜ ਕਰਨਗੇ ਅਤੇ ਇਹ ਪੁਰਾਣੇ ਕੰਟੈਸਟੇਂਟ ਵੀ ਬਿੱਗ ਬੌਸ ਸੀਜ਼ਨ 14 ਦੀ ਟਰਾਫ਼ੀ ਆਪਣੇ ਨਾਮ ਕਰ ਸਕਦੇ ਹਨ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਵਿਕਾਸ ਗੁਪਤਾ, ਰਾਖੀ ਸਾਵੰਤ, ਮੰਨੂ ਪੰਜਾਬੀ, ਕਸ਼ਮੀਰਾ ਸ਼ਾਹ, ਆਰਸ਼ੀ ਖਾਨ ਤੇ ਰਾਹੁਲ ਮਹਾਜਨ ਨੇ ਬਿੱਗ ਬੌਸ 14 ਦੇ ਚੈਲੇਂਜਰਸ ਵਜੋਂ ਘਰ 'ਚ ਐਂਟਰੀ ਕੀਤੀ। ਥੀਮ ਅਨੁਸਾਰ ਇਸ ਵਾਰ ਬਿੱਗ ਬੌਸ ਦਾ ਗੇਮ ਪਲਟ ਚੁੱਕਿਆ ਹੈ। ਹੁਣ ਇਨ੍ਹਾਂ ਚੈਲੇਂਜਰਸ ਨੂੰ ਘਰ ਦੇ ਮੌਜੂਦਾ ਪ੍ਰਤੀਯੋਗੀ ਮਾਤ ਦੇ ਪਾਉਣਗੇ ਜਾਂ ਚੈਲੇਂਜਰਸ 'ਚੋ ਕੋਈ ਇਕ ਬਿੱਗ ਬੌਸ 14 ਦਾ ਖ਼ਿਤਾਬ ਆਪਣੇ ਨਾਮ ਕਰ ਲਵੇਗਾ।

 
 
 
 
 
 
 
 
 
 
 
 
 
 
 
 

A post shared by ColorsTV (@colorstv)


author

sunita

Content Editor

Related News