ਬਿੱਗ ਬੌਸ ਓਟੀਟੀ ਦੀ ਮੁਕਾਬਲੇਬਾਜ਼ ਅਕਸ਼ਰਾ ਸਿੰਘ ਨੇ ਸ਼ਮਿਤਾ ਸ਼ੈੱਟੀ ਨੂੰ ਲੈ ਕੇ ਆਖੀ ਇਹ ਗੱਲ

Sunday, Aug 29, 2021 - 10:14 AM (IST)

ਬਿੱਗ ਬੌਸ ਓਟੀਟੀ ਦੀ ਮੁਕਾਬਲੇਬਾਜ਼ ਅਕਸ਼ਰਾ ਸਿੰਘ ਨੇ ਸ਼ਮਿਤਾ ਸ਼ੈੱਟੀ ਨੂੰ ਲੈ ਕੇ ਆਖੀ ਇਹ ਗੱਲ

ਮੁੰਬਈ : ਬਿੱਗ ਬੌਸ ਓਟੀਟੀ ਦੀ ਮੁਕਾਬਲੇਬਾਜ਼ ਅਕਸ਼ਰਾ ਸਿੰਘ, ਦਿਵਿਆ ਅਗਰਵਾਲ ਅਤੇ ਮਿਲਿੰਦ ਗਾਬਾ ਦਾ ਮੰਨਣਾ ਹੈ ਕਿ ਸ਼ਿਲਪਾ ਸ਼ੈੱਟੀ ਦੀ ਭੈਣ ਸ਼ਮਿਤਾ ਸ਼ੈੱਟੀ 'ਚ ਨਿਮਰਤਾ ਦੀ ਕਮੀ ਹੈ ਅਤੇ ਉਹ ਬਹੁਤ ਚਲਾਕ ਹੈ। ਬਿੱਗ ਬੌਸ ਓਟੀਟੀ ਦੇ ਮੁਕਾਬਲੇਬਾਜ਼ ਮਿਲਿੰਦ ਗਾਬਾ, ਅਕਸ਼ਰਾ ਸਿੰਘ ਅਤੇ ਦਿਵਿਆ ਅਗਰਵਾਲ ਨੇ ਸ਼ਿਲਪਾ ਸ਼ੈੱਟੀ ਦੀ ਭੈਣ ਸ਼ਮਿਤਾ ਸ਼ੈੱਟੀ ਨੂੰ ਲੈ ਕੇ ਚਰਚਾ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸ਼ਿਲਪਾ ਸ਼ੈੱਟੀ ਸ਼ਮਿਤਾ ਸ਼ੈੱਟੀ ਦੇ ਮੁਕਾਬਲੇ ਜ਼ਿਆਦਾ ਚੰਗੀ ਹੈ।


ਬਿੱਗ ਬੌਸ ਓਟੀਟੀ 'ਚ ਸ਼ਮਿਤਾ ਸ਼ੈੱਟੀ ਵੀ ਬਤੌਰ ਮੁਕਾਬਲੇਬਾਜ਼ ਨਜ਼ਰ ਆ ਰਹੀ ਹੈ। ਤਿੰਨੋਂ ਦਾ ਮੰਨਣਾ ਹੈ ਕਿ ਸ਼ਮਿਤਾ ਸ਼ੈੱਟੀ ਚਲਾਕ ਹੈ ਅਤੇ ਉਨ੍ਹਾਂ 'ਚ ਨਿਮਰਤਾ ਦੀ ਘਾਟ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ਮਿਤਾ ਸ਼ੈੱਟੀ ਦੇ ਮੁਕਾਬਲੇ ਸ਼ਿਲਪਾ ਸ਼ੈੱਟੀ ਚੰਗੀ ਮਹਿਲਾ ਹੈ। ਕਈ ਕਲਾਕਾਰਾਂ ਦਾ ਮੰਨਣਾ ਹੈ ਕਿ ਕਰਨ ਜੌਹਰ ਸ਼ਮਿਤਾ ਸ਼ੈੱਟੀ ਨਾਲ ਚੰਗਾ ਵਿਵਹਾਰ ਕਰਦੇ ਹਨ। ਕਰਨ ਜੌਹਰ ਨੇ ਕਿਹਾ ਹੈ ਸ਼ਮਿਤਾ ਬਹੁਤ ਚਲਾਕ ਹੈ।


author

Aarti dhillon

Content Editor

Related News