5 ਸਾਲਾਂ ਤੋਂ ਇਸ ਗੰਭੀਰ ਬਿਮਾਰੀ ਨਾਲ ਜੂਝ ਰਹੀ ਹੈ 'ਬਿੱਗ ਬੌਸ OTT 3' ਦੀ ਜੇਤੂ ਸਨਾ ਮਕਬੂਲ
Friday, Mar 21, 2025 - 10:27 AM (IST)

ਮੁੰਬਈ- ਸਮੇਂ ਦੇ ਨਾਲ ਨਾ ਸਿਰਫ ਲੋਕਾਂ ਦੀ ਸਗੋਂ ਕਲਾਕਾਰਾਂ ਦੀ ਵੀ ਸੋਚ ਬਦਲੀ ਹੈ। ਆਪਣੀਆਂ ਗੱਲਾਂ ਜਾਂ ਬੀਮਾਰੀਆਂ ਨੂੰ ਲੁਕਾਉਣ ਦੀ ਬਜਾਏ ਕਲਾਕਾਰ ਹੁਣ ਇਸ ’ਤੇ ਖੁੱਲ੍ਹ ਕੇ ਗੱਲ ਕਰਦੇ ਹਨ। ਦੀਪਿਕ ਪਾਦੁਕੋਣ, ਆਲੀਆ ਭੱਟ, ਯਾਮੀ ਗੌਤਮ, ਸਾਮੰਥਾ ਰੁਥ ਪ੍ਰਭੂ ਵਰਗੇ ਕਲਾਕਾਰਾਂ ਤੋਂ ਬਾਅਦ ਹੁਣ ‘ਬਿਗ ਬਾਸ ਓ.ਟੀ.ਟੀ-3’ ਦੀ ਜੇਤੂ ਸਨਾ ਮਕਬੂਲ ਨੇ ਕਬੂਲ ਕੀਤਾ ਕਿ ਉਹ ਇਕ ‘ਆਟੋਇਮਊਨ ਹੈਪੇਟਾਈਟਿਸ’ ਭਾਵ ਲੀਵਰ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੀ ਹੈ।
ਬੀਮਾਰੀ ਕਾਰਨ ਪਿਓਰ ਵੈਜ਼ੀਟੇਰੀਅਨ ਬਨੀ ਸਨਾ ਨੇ ਦੱਸਿਆ ਕਿ ਇਹ ਬੀਮਾਰੀ ਉਸ ਨੂੰ 2020 ’ਚ ਹੋਈ ਸੀ। ਸ਼ੁਰੂਆਤ ’ਚ ਇਸ ਦੇ ਕੋਈ ਖਾਸ ਲੱਛਣ ਨਹੀਂ ਸਨ ਪਰ ਹੌਲੀ-ਹੌਲੀ ਉਸ ਦੀ ਤਬੀਅਤ ਵਿਗੜਣ ਲੱਗੀ। ਜਾਂਚ ਕਰਵਾਈ ਗ ਤਾਂ ਪਤਾ ਲੱਗਾ ਕਿ ਉਹ ‘ਆਟੋਇਮਿਊਨ ਹੈਪੇਟਾਈਟਿਸ’ ਦੀ ਸ਼ਿਕਾਰ ਹੈ। ਉਸ ਨੇ ਕਿਹਾ, ‘‘ਇਸ ਬੀਮਾਰੀ ’ਚ ਮੇਰੇ ਸਰੀਰ ਦੇ ਹੀ ਬਾਡੀ ਸੈਲਸ ਸਰੀਰ ਦੇ ਅੰਗਾਂ ’ਤੇ ਹਮਲਾ ਕਰਦੇ ਹਨ। ਕਦੇ-ਕਦੇ ਇਹ ਬੀਮਾਰੀ ਲੁਪਸ ਵਰਗੀ ਹੁੰਦੀ ਹੈ, ਜੋ ਕਿਡਨੀ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਾਂ ਗਠੀਆ ਦਾ ਕਾਰਨ ਬਣ ਸਕਦੀ ਹੈ। ਅਦਾਕਾਰਾ ਸਾਮੰਥਾ ਰੂਥ ਪ੍ਰਭੂ ਨੂੰ ਮਾਇਓਸਾਈਟਿਸ ਹੈ, ਜੋ ਮਾਸਪੇਸ਼ੀਆਂ ਨੂੰ ਪ੍ਰਭਾਵਿਤ ਕਰਦਾ ਹੈ। ਮੇਰੇ ਮਾਮਲੇ ਵਿੱਚ ਇਹ ਮੇਰੇ ਲੀਵਰ ਨੂੰ ਪ੍ਰਭਾਵਿਤ ਕਰਦਾ ਹੈ।
ਕੀਤੀ ਲਾਈਫਸਟਾਈਲ ’ਚ ਤਬਦੀਲੀ
ਸਨਾ ਨੇ ਕਿਹਾ, ‘‘ਸਿਹਤ ’ਚ ਉਤਾਰ-ਚੜਾਅ ਲੱਗਾ ਰਹਿੰਦਾ ਹੈ ਅਤੇ ਮੈਨੂੰ ਨਹੀਂ ਪਤਾ ਕਿ ਇਸ ਨੂੰ ਪੂਰੀ ਤਰ੍ਹਾਂ ਨਾਲ ਠੀਕ ਕੀਤਾ ਜਾ ਸਕਦਾ ਹੈ ਜਾਂ ਨਹੀਂ।’’ ਉਸ ਨੇ ਦੱਸਿਆ ਕਿ ਉਸ ਨੇ ਹਾਲ ਹੀ ’ਚ ਵੀਗਨ ਡਾਈਟ ਅਪਣਾਈ ਹੈ ਕਿਉਂਕਿ ਇਸ ਨਾਲ ਉਸ ਦੀ ਸਿਹਤ ’ਤੇ ਹਾਂਪੱਖੀ ਅਸਰ ਪੈ ਸਕਦਾ ਹੈ। ਬੀਮਾਰੀ ਦੇ ਬਾਵਜੂਦ ਸਨਾ ਨੇ ਹਾਰ ਨਹੀਂ ਮੰਨੀ ਅਤੇ ਆਪਣੇ ਕਰੀਅਰ ਨੂੰ ਰੁਕਣ ਨਹੀਂ ਦਿੱਤਾ। ‘ਬਿਗ ਬਾਸ’ ਜਿੱਤਣ ਤੋਂ ਬਾਅਦ ਉਸ ਨੇ ਕਈ ਮਿਊਜ਼ਿਕ ਵੀਡੀਓ ’ਚ ਕੰਮ ਕੀਤਾ। ਉਸ ਨੇ ਕਰਨਵੀਰ ਮਹਿਰਾ ਦੇ ਨਾਲ ਇਕ ਮਿਊਜ਼ਿਕ ਵੀਡੀਓ ਕੀਤੀ ਸੀ।