BB OTT 2 : ਐਲਵਿਸ਼ ਯਾਦਵ ਜਾਂ ਅਭਿਸ਼ੇਕ ਮਲਹਾਨ? ਜਾਣੋ ਵੋਟਿੰਗ ਦੇ ਰੁਝਾਨ ’ਚ ਕੌਣ ਹੈ ਸਭ ਤੋਂ ਅੱਗੇ

Sunday, Aug 13, 2023 - 05:17 PM (IST)

ਮੁੰਬਈ (ਬਿਊਰੋ)– ‘ਬਿੱਗ ਬੌਸ ਓ. ਟੀ. ਟੀ. 2’ ਦੇ ਗ੍ਰੈਂਡ ਫਿਨਾਲੇ ’ਚ ਹੁਣ ਸਿਰਫ਼ 1 ਦਿਨ ਬਾਕੀ ਹੈ। 14 ਅਗਸਤ ਨੂੰ ਸ਼ੋਅ ਨੂੰ ਆਪਣਾ ਯੋਗ ਵਿਜੇਤਾ ਮਿਲੇਗਾ। ਇਸ ਦੌਰਾਨ ਲੋਕ ਜ਼ੋਰਾਂ-ਸ਼ੋਰਾਂ ਨਾਲ ਆਪਣੇ ਚਹੇਤੇ ਪ੍ਰਤੀਯੋਗੀਆਂ ਨੂੰ ਵੋਟਿੰਗ ਕਰ ਰਹੇ ਹਨ, ਜਿਥੇ ਅਭਿਸ਼ੇਕ ਮਲਹਾਨ ਤੇ ਐਲਵਿਸ਼ ਯਾਦਵ ਜੇਤੂ ਬਣਨ ਦੀ ਦੌੜ ’ਚ ਸਭ ਤੋਂ ਅੱਗੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਸ਼ੰਸਕ ਵੀ ਆਪਣੇ ਪਸੰਦੀਦਾ ਯੂਟਿਊਬਰ ਨੂੰ ਜੇਤੂ ਬਣਾਉਣ ’ਚ ਲੱਗੇ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ : ਅੰਕਿਤਾ ਲੋਖੰਡੇ ਦੇ ਪਿਤਾ ਦਾ 68 ਸਾਲ ਦੀ ਉਮਰ ’ਚ ਦਿਹਾਂਤ, ਪਿਛਲੇ ਕਈ ਦਿਨਾਂ ਤੋਂ ਸਨ ਬੀਮਾਰ

ਇਹ ਮੁਕਾਬਲੇਬਾਜ਼ ਵੋਟਿੰਗ ਦੇ ਰੁਝਾਨ ’ਚ ਬਣੇ ਨੰਬਰ 1
ਇਸ ਸਮੇਂ ਘਰ ’ਚ 5 ਮੈਂਬਰ ਰਹਿ ਗਏ ਹਨ। ਅਭਿਸ਼ੇਕ ਮਲਹਾਨ, ਐਲਵਿਸ਼ ਯਾਦਵ, ਪੂਜਾ ਭੱਟ, ਬੇਬੀਕਾ ਧਰੁਵੇ ਤੇ ਮਨੀਸ਼ਾ ਰਾਣੀ ਗ੍ਰੈਂਡ ਫਿਨਾਲੇ ’ਚ ਪਹੁੰਚ ਚੁੱਕੇ ਹਨ ਪਰ ਸਾਰਿਆਂ ਦੀਆਂ ਨਜ਼ਰਾਂ ਅਭਿਸ਼ੇਕ ਤੇ ਐਲਵਿਸ਼ ’ਤੇ ਟਿਕੀਆਂ ਹੋਈਆਂ ਹਨ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਦੋਵਾਂ ’ਚੋਂ ਸਿਰਫ ਇਕ ਹੀ ਬਿੱਗ ਬੌਸ ਦਾ ਵਿਜੇਤਾ ਬਣੇਗਾ। ਅਜਿਹੀ ਸਥਿਤੀ ’ਚ ਆਓ ਜਾਣਦੇ ਹਾਂ ਕਿ ਫਾਈਨਲ ਤੋਂ ਪਹਿਲਾਂ ਵੋਟਿੰਗ ਰੁਝਾਨ ’ਚ ਕੌਣ ਸਭ ਤੋਂ ਅੱਗੇ ਹੈ।

ਪੂਜਾ ਭੱਟ ਟਾਪ 3 ’ਚੋਂ ਬਾਹਰ
ਵੋਟਿੰਗ ਦੇ ਰੁਝਾਨ ਅਨੁਸਾਰ ਕੁਝ ਦਿਨ ਪਹਿਲਾਂ ਸਾਹਮਣੇ ਆਈ ਵੋਟਿੰਗ ਸੂਚੀ ’ਚ ਫੁਕਰਾ ਇਨਸਾਨ ਸਭ ਤੋਂ ਅੱਗੇ ਸੀ ਪਰ ਉਨ੍ਹਾਂ ਨੂੰ ਛੱਡ ਕੇ ਐਲਵਿਸ਼ ਯਾਦਵ ਅੱਗੇ ਨਿਕਲ ਗਏ ਹਨ। ਐਲਵਿਸ਼ ਨੂੰ 7.9 ਮਿਲੀਅਨ ਵੋਟਾਂ ਮਿਲੀਆਂ ਹਨ, ਜੋ ਜਲਦ ਹੀ 8 ਮਿਲੀਅਨ ਨੂੰ ਪਾਰ ਕਰਨ ਜਾ ਰਹੀਆਂ ਹਨ। ਜਿਸ ਦੇ ਨਾਲ ਹੁਣ ਐਲਵਿਸ਼ ਪਹਿਲੇ ਨੰਬਰ ’ਤੇ ਤੇ ਅਭਿਸ਼ੇਕ ਦੂਜੇ ਨੰਬਰ ’ਤੇ ਆ ਗਏ ਹਨ। ਇਸ ਤੋਂ ਬਾਅਦ ਮਨੀਸ਼ਾ ਰਾਣੀ ਤੀਜੇ ਸਥਾਨ ’ਤੇ ਹੈ, ਜਿਸ ਨੂੰ 2.1 ਮਿਲੀਅਨ ਵੋਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਪੂਜਾ ਭੱਟ ਚੌਥੇ ਨੰਬਰ ’ਤੇ ਤੇ ਬੇਬੀਕਾ ਧਰੁਵੇ ਪੰਜਵੇਂ ਨੰਬਰ ’ਤੇ ਹਨ, ਉਨ੍ਹਾਂ ਨੂੰ ਸਭ ਤੋਂ ਘੱਟ ਵੋਟਾਂ ਮਿਲੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News