ਹੜ੍ਹ ''ਚ ਡੁੱਬਿਆ ''ਬਿੱਗ ਬੌਸ'' ਫੇਮ ਦੀਪਕ ਠਾਕੁਰ ਦਾ ਪੂਰਾ ਪਿੰਡ, ਮਦਦ ਦੀ ਕੀਤੀ ਅਪੀਲ (ਵੀਡੀਓ)
07/31/2020 3:35:10 PM

ਮੁੰਬਈ (ਬਿਊਰੋ) — ਭਾਰਤ ਇਸ ਸਮੇਂ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਹੈ। ਉਥੇ ਹੀ ਬਿਹਾਰ ਦੀ ਗੱਲ ਕਰੀਏ ਤਾਂ ਉਹ ਕੋਰੋਨਾ ਵਾਇਰਸ ਨਾਲ ਇਨ੍ਹੀਂ ਦਿਨੀਂ ਹੜ੍ਹ ਤੋਂ ਵੀ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ। ਬਿਹਾਰ ਦੇ ਕਈ ਇਲਾਕਿਆਂ ਦੇ ਲੋਕ ਹੜ੍ਹ ਤੋਂ ਕਾਫ਼ੀ ਪ੍ਰੇਸ਼ਾਨ ਹਨ। ਉਥੇ ਹੀ 'ਬਿੱਗ ਬੌਸ 12' ਦੇ ਮੁਕਾਬਲੇਬਾਜ਼ ਤੇ ਸਿੰਗਰ ਦੀਪਕ ਠਾਕੁਰ 'ਤੇ ਵੀ ਹੜ੍ਹ ਦੀ ਮਾਰ ਪਈ। ਦੀਪਕ ਠਾਕੁਰ ਦਾ ਪੂਰਾ ਪਿੰਡ ਇਨ੍ਹੀਂ ਦਿਨੀਂ ਹੜ੍ਹ ਦੇ ਚਪੇਟ 'ਚ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਕੇ ਆਪਣੇ ਪਿੰਡ ਦਾ ਹਾਲ ਦਿਖਾਇਆ ਹੈ। ਇੰਨ੍ਹਾਂ ਹੀ ਨਹੀਂ ਅਜਿਹੇ 'ਚ ਦੀਪਕ ਖ਼ੁਦ ਵੀ ਲੋਕਾਂ ਦੀ ਮਦਦ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਲਮਾਨ ਖਾਨ, ਸੋਨੂੰ ਸੂਦ ਸਮੇਤ ਕਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ।
ਵੀਡੀਓ ਦੇ ਨਾਲ ਹੀ ਦੀਪਕ ਨੇ ਕੈਪਸ਼ਨ 'ਚ ਲਿਖਿਆ, 'ਇਸ ਆਫ਼ਤ 'ਚ ਸਾਡਾ ਖ਼ੁਦ ਦਾ ਵੀ ਘਰ ਪਾਣੀ 'ਚ ਡੁੱਬ ਚੁੱਕਾ ਹੈ, ਅੰਨ ਦੇ ਇੱਕ-ਇੱਕ ਦਾਣੇ ਨੂੰ ਤਰਸ ਰਹੇ ਹਨ। ਸਭ ਕੁਝ ਤਬਾਹ ਹੋ ਗਿਆ, ਅਸੀਂ ਇਕੱਲੇ ਕੁਝ ਨਹੀਂ ਕਰ ਸਕਾਂਗੇ, ਜਨਤਾ ਤੋਂ ਵੱਡਾ ਕੋਈ ਨਹੀਂ ਤਾਂ ਮੈਂ ਮਦਦ ਲਈ ਤੁਹਾਨੂੰ ਅਪੀਲ ਕਰ ਰਿਹਾ ਹਾਂ। ਕਿਰਪਾ ਕਰਕੇ ਲੋਕ ਸਹਿਯੋਗ ਦੇਣ।'
Aathar Flood 💔 @mikasingh @beingsalmankhan @sreesanthnair36 @karanvirbohra @sonu_sood 🙏🙏🙏🙏🙏
A post shared by Deepak Thakur (@ideepakthakur) on Jul 29, 2020 at 5:05am PDT
ਦੱਸ ਦਈਏ ਕਿ ਆਪਣੇ ਇਸ ਵੀਡੀਓ 'ਚ ਦੀਪਕ ਠਾਕੁਰ ਨੇ ਸਿਧਾਰਥ ਸ਼ੁਕਲਾ, ਕਰਨਵੀਰ ਬੋਹਰਾ, ਮੀਕਾ ਸਿੰਘ, ਮਨੋਜ ਬਾਜਪਈ, ਮਨੋਜ ਤਿਵਾਰੀ, ਪੰਕਜ ਤਿਪਾਠੀ, ਅਕਸ਼ੈ ਕੁਮਾਰ, ਸੋਨੂੰ ਸੂਦ, ਸਲਮਾਨ ਖਾਨ ਤੋਂ ਇਲਾਵਾ ਪੀ. ਐੱਮ. ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਵੀ ਟੈਗ ਕੀਤਾ ਹੈ।